‘ਪਿੰਡ ਦੇ ਸਮੁੱਚੇ ਵਿਕਾਸ ਕਾਰਜ ਬਿਨਾਂ ਭੇਦਭਾਵ ਦੇ ਕੀਤੇ ਜਾਣਗੇ ’

01/21/2019 11:23:23 AM

ਕਪੂਰਥਲਾ (ਮੱਲ੍ਹੀ)-ਇਤਿਹਾਸਕ ਪਿੰਡ ਸੈਦੋ ਭੁਲਾਣਾ (ਕਪੂਰਥਲਾ) ਵਿਖੇ ਅੱਜ ਨਵੀਂ ਬਣੀ ਪੰਚਾਇਤ ਦਾ ਪਿੰਡ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਆਮ ਇਜਲਾਸ ਹੋਇਆ। ਉਕਤ ਆਮ ਇਜਲਾਸ ਸਾਬਕਾ ਬਲਾਕ ਸੰਮਤੀ ਮੈਂਬਰ ਬਲਵਿੰਦਰ ਸਿੰਘ ਬਾਜਵਾ, ਬੂਟਾ ਰਾਮ ਗਿੱਲ, ਅੰਤਰਰਾਸ਼ਟਰੀ ਵੇਟ ਲਿਫਟਰ ਜਸਵੰਤ ਜੱਸਾ, ਸੁਖਵਿੰਦਰ ਸਿੰਘ ਉਰਫ ਸੁੱਖਾ ਭੁਲਾਣਾ, ਸਮਾਜ ਸੇਵਕ ਸਤਨਾਮ ਭੁਲਾਣਾ, ਸ਼ਿੰਦਰਪਾਲ ਮਾਲਕੋ, ਰੁਲਦੂ ਰਾਮ ਨਾਹਰ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਮੀਟਿੰਗ ’ਚ ਸ਼ਾਮਲ ਪੰਚ ਜਸਵਿੰਦਰ ਜੱਸਾ, ਪੰਚ ਮੈਡਮ ਰੀਟਾ, ਪੰਚ ਹਰਜਿੰਦਰ ਕੌਰ, ਪੰਚ ਗੁਰਦੀਪ ਸਿੰਘ, ਪੰਚ ਪਰਮਜੀਤ ਕੌਰ, ਪੰਚ ਅਮਰਜੀਤ ਸਿੰਘ ਬਾਜਵਾ, ਪੰਚ ਨਿਰਮਲ ਸਿੰਘ ਦਦਰਾਲ, ਪੰਚ ਪਰਮਜੀਤ ਕੌਰ ਤੇ ਪੰਚ ਹਰਭਜਨ ਸਿੰਘ ਢਿੱਲੋਂ ਆਦਿ ਦੀ ਹਾਜ਼ਰੀ ਦੌਰਾਨ ਨਵੇਂ ਚੁਣੇ ਗਏ ਸਰਪੰਚ ਰਾਜਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਤਿਹਾਸਕ ਪਿੰਡ ਸੈਦੋ ਭੁਲਾਣਾ ਦੇ ਨਾਲ-ਨਾਲ ਆਰ. ਸੀ. ਐੱਮ. ਸਾਹਮਣੇ ਨਵੀਆਂ ਆਬਾਦ ਹੋਈਆਂ ਕਾਲੋਨੀਆਂ ’ਚ ਪੱਕੀਆਂ ਸਡ਼ਕਾਂ ਬਣਾਉਣ, ਸੀਵਰੇਜ ਸਮੱਸਿਆ ਦਾ ਸਥਾਈ ਹੱਲ ਕਰਨ ਤੋਂ ਇਲਾਵਾ ਸਟਰੀਟ ਲਾਈਟਾਂ ਆਦਿ ਲਗਾਉਣ ਲਈ ਪੰਚਾਇਤ ਵਿਕਾਸ ਕਾਰਜ ਕਰਨ ਨੂੰ ਪਹਿਲ ਦੇਵੇਗੀ ਤੇ ਬਿਨ੍ਹਾਂ ਕਿਸੇ ਭੇਦਭਾਵ ਸਮੁੱਚੇ ਵਿਕਾਸ ਕਾਰਜ ਕੀਤੇ ਜਾਣਗੇ। ਇਸ ਮੌਕੇ ਜਗਦੇਵ ਜੱਗਾ, ਅਸ਼ਵਨੀ ਕੁਮਾਰ, ਵਿਜੈ ਨਗਰ, ਸੋਨੂੰ ਫੌਜੀ ਢਾਬਾ, ਸ਼ਿਵ ਚਰਨ ਅਮਰੀਕ ਨਗਰ, ਮਹੇਸ਼ ਕੁਮਾਰ, ਧਰਮਪਾਲ ਪੈਂਥਰ, ਕ੍ਰਿਸ਼ਨ ਜੱਸਲ, ਸੰਤੋਖ ਰਾਮ ਜਨਾਗਲ, ਨਿਰਵੈਰ ਸਿੰਘ, ਗੁਰਸਾਬ ਸਿੰਘ ਚੰਡੀਗਡ਼੍ਹ ਕਾਲੋਨੀ, ਦੇਸ ਰਾਜ, ਗੁਰਬਖਸ਼ੀਸ਼ ਸਿੰਘ, ਅੰਮ੍ਰਿਤਪਾਲ ਸਿੰਘ, ਪ੍ਰਕਾਸ਼ ਸਿੰਘ, ਹਰਭੇਜ ਸਿੰਘ ਸਾਬਕਾ ਸਰਪੰਚ, ਮਨਦੀਪ ਸਿੰਘ, ਰਣਜੀਤ ਸਿੰਘ, ਗੁਰਪ੍ਰੀਤ ਗੋਪੀ ਭੁਲਾਣਾ, ਨਰਿੰਦਰਪਾਲ, ਬਲਦੇਵ ਸਿੰਘ ਢਿੱਲੋਂ, ਧਰਮ ਸਿੰਘ, ਲੋਹਾ ਸਿੰਘ, ਦਲਜੀਤ ਸਿੰਘ ਨੰਬਰਦਾਰ, ਮੇਹਰ ਸਿੰਘ ਸੰਧੂ, ਬਲਵੰਤ ਰਾਏ, ਕੁਲਵਿੰਦਰ ਕਿੰਦਾ, ਰਵਿੰਦਰ ਸਿੰਘ ਸਾਬਕਾ ਸਰਪੰਚ, ਜਸਬੀਰ ਸਿੰਘ ਬਾਜਵਾ ਤੇ ਅਮਰਨਾਥ ਭੁਲਾਣਾ ਆਦਿ ਨਗਰ ਨਿਵਾਸੀ ਹਾਜ਼ਰ ਸਨ।