ਘਰਾਂ ’ਚ ਆਉਂਦੇ ਸੀਵਰੇਜ ਦੇ ਗੰਦੇ ਪਾਣੀ ਤੋਂ ਭੁੱਲਰ ਬੇਟ ਵਾਸੀ ਪ੍ਰੇਸ਼ਾਨ

01/21/2019 11:27:17 AM

ਕਪੂਰਥਲਾ (ਜਗਜੀਤ)-1947 ਤੋਂ ਲੈ ਕੇ 2014 ਤਕ ਪਿੰਡ ਭੁੱਲਰ ਬੇਟ ਦੇ ਸੀਵਰੇਜ ਦਾ ਗੰਦਾ ਪਾਣੀ ਜੋ ਕਿ ਦੋਧੀਆਂ ਦੇ ਕਬਜ਼ੇ ਹੇਠ ਛੱਪਡ਼ ’ਚ ਪੈਂਦਾ ਰਿਹਾ ਹੈ, ਪਿਛਲੀ ਪੰਚਾਇਤ ਵਲੋਂ ਅਣਦੇਖਿਆ ਕਰ ਕੇ ਉਸ ਦਾ ਵਹਾਅ ਬਾਬੇ ਮਾਡ਼੍ਹ ਵਾਲੀ ਫਿਰਨੀ ਦੇ ਛੱਪਡ਼ ਵਿਚ ਕਰ ਦਿੱਤਾ ਗਿਆ। ਦੁੱਖ ਦੀ ਗੱਲ ਇਹ ਹੋਈ ਕਿ ਬਾਬੇ ਮਾਡ਼੍ਹ ਵਾਲੀ ਫਿਰਨੀ ਦੇ ਛੱਪਡ਼ ਦੀ ਕੋਈ ਸਫਾਈ ਨਾ ਹੋਣ ਕਾਰਨ ਸੀਵਰੇਜ ਦੇ ਗੰਦੇ ਪਾਣੀ ਨੇ ਕਈ ਵਾਰ ਲੋਕਾਂ ਦੇ ਘਰਾਂ ਅੰਦਰ ਵਡ਼ ਕੇ ਉਨ੍ਹਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ। ਜਿਸ ਵੱਲ ਨਵੀਂ ਬਣੀ ਪੰਚਾਇਤ ਨੇ ਵੀ ਕੋਈ ਧਿਆਨ ਨਹੀਂ ਦਿੱਤਾ। ਇਸ ਸਬੰਧੀ ਨਿਰਮਲ ਸਿੰਘ, ਰੇਸ਼ਮ ਸਿੰਘ, ਕਸ਼ਮੀਰ ਸਿੰਘ, ਰਾਜਵੀਰ ਸਿੰਘ, ਚੌਧਰੀ ਮੰਗਲ ਸਿੰਘ, ਸ਼ਰਨਜੀਤ ਸਿੰਘ ਭੁੱਲਰ, ਹਰਜਿੰਦਰ ਸਿੰਘ ਭੁੱਲਰ, ਲਵਪ੍ਰੀਤ ਕੌਰ, ਹਰਪ੍ਰੀਤ ਕੌਰ, ਰਾਣੋ ਆਦਿ ਪਿੰਡ ਵਾਸੀਆਂ ਨੇ ਆਪਣੇ ਘਰਾਂ ਅੰਦਰ ਦਾਖਲ ਹੋਏ ਗੰਦੇ ਪਾਣੀ ਨੂੰ ਕਿਸੇ ਤਰ੍ਹਾਂ ਬਾਹਰ ਕੱਢਿਆ, ਜਦਕਿ ਇਹ ਸਭ ਕੁਝ ਪਿਛਲ਼ੀ ਪੰਚਾਇਤ ਦੀ ਕਥਿਤ ਮਿਲੀਭੁਗਤ ਦਾ ਨਤੀਜਾ ਅਸੀਂ ਭੁਗਤ ਰਹੇ ਹਾਂ, ਕਿਉਂਕਿ ਦੋਧੀਆਂ ਵਾਲੇ ਛੱਪਡ਼ ’ਤੇ ਹੋਏ ਕਥਿਤ ਨਾਜਾਇਜ਼ ਕਬਜ਼ੇ ਨੂੰ ਰੋਕਿਆ ਨਹੀਂ ਗਿਆ, ਜਿਸ ਕਾਰਨ ਪਿੰਡ ਦੇ ਲੋਕਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਉਕਤ ਲੋਕਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਕਥਿਤ ਤੌਰ ’ਤੇ ਦੋਧੀਆਂ ਦੇ ਕਬਜ਼ੇ ਹੇਠ ਆਏ ਪੰਚਾਇਤੀ ਛੱਪਡ਼ ਨੂੰ ਛੁਡਾ ਕੇ ਉਨ੍ਹਾਂ ਦੇ ਘਰਾਂ ’ਚ ਦਾਖਲ ਹੋਣ ਵਾਲੇ ਗੰਦੇ ਪਾਣੀ ਤੋਂ ਉਨ੍ਹਾਂ ਨੂੰ ਨਿਜ਼ਾਤ ਦਿਵਾਈ ਜਾਵੇ।