ਢੁੱਡੀਆਂਵਾਲ ਸਕੂਲ ’ਚ ਕਰਵਾਏ ਗੁਰਬਾਣੀ ਕੰਠ ਮੁਕਾਬਲੇ

01/12/2019 5:09:59 PM

ਕਪੂਰਥਲਾ (ਜ.ਬ.)-ਸ੍ਰੀ ਗੁਰੁ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸਰਕਾਰੀ ਹਾਈ ਸਕੂਲ ਢੁੱਡੀਆਂਵਾਲ ਵਿਖੇ ਵਿਦਿਆਰਥੀਆਂ ਦੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ। ਜਿਸ ’ਚ ਜੱਜ ਦੀ ਭੂਮਿਕਾ ਭਾਈ ਮਨਦੀਪ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸਾਹਿਬ ਆਰ.ਸੀ.ਐੱਫ. ਤੇ ਭਾਈ ਨਰਾਇਣ ਸਿੰਘ ਹਜ਼ੂਰੀ ਰਾਗੀ ਗੂਰਦੁਆਰਾ ਸਾਹਿਬ ਸੋਮਾਸਰ ਲੁਧਿਆਣਾ ਵਾਲਿਆ ਨੇ ਨਿਭਾਈ। ਇਸ ਦੌਰਾਨ ਭਾਈ ਮਨਦੀਪ ਸਿੰਘ ਨੇ ਕਿਹਾ ਕਿ ਅਜਿਹੇ ਮੁਕਾਬਲੇ ਸਕੂਲਾਂ ’ਚ ਹੋਣੇ ਚਾਹੀਦੇ ਹਨ ਤਾ ਕਿ ਬੱਚੇ ਸਮਾਜਕ ਬੁਰਾਈਆਂ ਤੋ ਦੂਰ ਰਹਿ ਸਕਣ। ਮੁਕਾਬਲਿਆਂ ’ਚ ਪਹਿਲੇ ਦਰਜੇ ’ਤੇ ਜਸਮੀਨ ਕੌਰ ਤੇ ਸਿਮਰਨਜੀਤ ਕੌਰ, ਦੂਜੇ ਦਰਜੇ ’ਤੇ ਅਰਸ਼ਦੀਪ ਕੌਰ ਅਤੇ ਤੀਜੇ ਦਰਜੇ ’ਤੇ ਲਛਮੀ ਰਹੀ। ਜੇਤੂ ਬੱਚਿਆਂ ਨੂੰ ਸਕੂਲ ਮੁਖੀ ਹੀਰਾ ਸਿੰਘ ਤੇ ਪ੍ਰੀਤਮ ਸਿੰਘ ਵਲੋ ਸਨਮਾਨਤ ਕੀਤਾ ਗਿਆ।