ਰਾਮਗਡ਼੍ਹੀਆ ਕਾਲਜ ਆਫ ਐਜੂਕੇਸ਼ਨ ਵਿਖੇ ਮਨਾਇਆ ਲੋਹਡ਼ੀ ਦਾ ਤਿਉਹਾਰ

01/12/2019 5:05:41 PM

ਕਪੂਰਥਲਾ (ਮੁਕੇਸ਼)-ਰਾਮਗਡ਼੍ਹੀਆ ਕਾਲਜ ਆਫ ਐਜੂਕੇਸ਼ਨ ਫਗਵਾਡ਼ਾ ਵਿਖੇ ਲੋਹਡ਼ੀ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਮੁੱਖ ਮਹਿਮਾਨ ਮਨਪ੍ਰੀਤ ਕੌਰ ਭੋਗਲ ਚੇਅਰਪਰਸਨ ਰਾਮਗਡ਼੍ਹੀਆ ਐਜੂਕੇਸ਼ਨਲ ਕੌਂਸਲ ਤੇ ਵਿਓਮਾ ਭੋਗਲ ਢੱਟ ਡਾਇਰੈਕਟਰ ਰਾਮਗਡ਼੍ਹੀਆ ਐਜੂਕੇਸ਼ਨਲ ਇੰਸਟੀਚਿਊਸ਼ਨਜ ਸਨ। ਇਸ ਮੌਕੇ ਬੀ.ਐੱਡ ਤੇ ਐੱਮ.ਐੱਡ ਵਿਦਿਆਰਥੀਆਂ ਵਲੋਂ ਲੋਹਡ਼ੀ ਦੇ ਗੀਤ ਗਾਏ ਗਏ ਤੇ ਲੋਹਡ਼ੀ ਦੀ ਧੂਣੀ ਲਾਈ ਗਈ, ਜਿਸ ’ਚ ਪ੍ਰਿੰ. ਡਾ. ਸੁਰਿੰਦਰਜੀਤ ਕੌਰ, ਸਮੂਹ ਸਟਾਫ ਤੇ ਵਿਦਿਆਰਥੀਆਂ ਵਲੋਂ ਤਿਲ ਤੇ ਮੂੰਗਫਲੀ ਸੁੱਟ ਕੇ ਲੋਹਡ਼ੀ ਦੀ ਰਸਮ ਨੂੰ ਨਿਭਾਇਆ ਗਿਆ। ਇਸ ਮੌਕੇ ਡਾ. ਸੁਰਿੰਦਰਜੀਤ ਕੌਰ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਅੱਜ ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ ਅਮਨ ਤੇ ਸ਼ਾਂਤੀ ਦੀ ਸੱਭ ਤੋਂ ਵੱਧ ਲੋਡ਼ ਹੈ ਤੇ ਇਨ੍ਹਾਂ ਤਿਉਹਾਰਾਂ ਰਾਹੀ ਅਸੀ ਪੰਜਾਬ ’ਚ ਅਮਨ ਸ਼ਾਂਤੀ ਦਾ ਮਾਹੌਲ ਲਿਆ ਸਕਦੇ ਹਾਂ।