ਆਡ਼੍ਹਤੀਆਂ ਦਾ ਵਫਦ ਸੈਕਟਰੀ ਮਾਰਕੀਟ ਕਮੇਟੀ ਨੂੰ ਮਿਲਿਆ

01/11/2019 5:13:08 PM

ਕਪੂਰਥਲਾ (ਸੋਢੀ)- ਆਡ਼੍ਹਤੀਆ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦਾ ਇਕ ਵਫਦ ਅੱਜ ਪ੍ਰਧਾਨ ਸੁਨੀਲ ਉੱਪਲ ਦੀ ਅਗਵਾਈ ਹੇਠ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਦੇ ਨਵੇਂ ਆਏ ਸੈਕਟਰੀ ਜਥੇ. ਜੁਗਰਾਜਪਾਲ ਸਿੰਘ ਸਾਹੀ ਨੂੰ ਮਿਲਿਆ ਤੇ ਤਰੱਕੀ ਲਈ ਮੁਬਾਰਕਬਾਦ ਦਿੱਤੀ। ਇਸ ਸਮੇਂ ਆਡ਼੍ਹਤੀ ਆਗੂ ਰਾਕੇਸ਼ ਕੁਮਾਰ ਨੀਟੂ ਪ੍ਰਧਾਨ ਸ਼ਿਵ ਮੰਦਰ ਚੌਡ਼ਾ ਖੂਹ ਤੇ ਸਾਬਕਾ ਮੈਂਬਰ ਮਾਰਕੀਟ ਕਮੇਟੀ, ਚਾਚਾ ਸੁਰਜੀਤ ਸਿੰਘ, ਅਸ਼ੀਸ਼ ਅਰੋਡ਼ਾ, ਰਾਜੀਵ ਧੀਰ, ਅਣੁਜ ਛੁਰਾ ਤੇ ਗੁਰਵਿੰਦਰ ਸਿੰਘ ਆਦਿ ਨੇ ਗੁਲਦਸਤਾ ਭੇਟ ਕਰਕੇ ਨਵ ਨਿਯੁਕਤ ਸੈਕਟਰੀ ਜਥੇ. ਸਾਹੀ ਦਾ ਸਨਮਾਨ ਕੀਤਾ। ਸੁਨੀਲ ਉੱਪਲ ਤੇ ਰਾਕੇਸ਼ ਨੀਟੂ ਨੇ ਜਥੇ. ਸਾਹੀ ਨੂੰ ਵਿਸ਼ਵਾਸ ਦਿਵਾਇਆ ਕਿ ਆਡ਼੍ਹਤੀਆਂ ਵਲੋਂ ਦਾਣਾ ਮੰਡੀ ਦੇ ਮਸਲੇ ਮਿਲ ਬੈਠ ਕੇ ਨਿਪਟਾਉਣ ਲਈ ਉਨ੍ਹਾਂ ਨੂੰ ਪੂਰਾ ਸਹਿਯੋਗ ਕੀਤਾ ਜਾਵੇਗਾ। ਇਸ ਸਮੇਂ ਮਾਰਕੀਟ ਕਮੇਟੀ ਦੇ ਸੈਕਟਰੀ ਜਥੇ. ਜੁਗਰਾਜਪਾਲ ਸਿੰਘ ਸਾਹੀ ਨੇ ਵਿਸ਼ਵਾਸ ਦਿਵਾਇਆ ਕਿ ਆਡ਼੍ਹਤੀਆਂ ਤੇ ਕਿਸਾਨਾਂ ਨੂੰ ਦਾਣਾ ਮੰਡੀ ’ਚ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।