235 ਲੋੜਵੰਦ ਵਿਦਿਆਰਥੀਆਂ ਨੂੰ ਬੂਟ ਵੰਡੇ

01/02/2019 10:34:42 AM

ਕਪੂਰਥਲਾ (ਮੱਲ੍ਹੀ)-ਕਿਸੇ ਬੰਦੇ ਦੀ ਅਮੀਰੀ ਦਾ ਅੰਦਾਜ਼ਾ ਉਸ ਦੀ ਜਾਇਦਾਦ, ਕੋਠੀਆਂ ਤੇ ਕਾਰਾਂ ਤੋਂ ਨਹੀਂ ਮਾਪਣੀ ਚਾਹੀਦੀ, ਸਗੋਂ ਉਸਦੀ ਅਮੀਰੀ ਦਾ ਅੰਦਾਜਾ ਉਸਦੀ ਉੱਚੀ ਤੇ ਸੁੱਚੀ ਸੋਚ ਤੋਂ ਲਗਾਉਣਾ ਚਾਹੀਦਾ ਹੈ। ਇਹ ਸ਼ਬਦ ਸਰਕਾਰੀ ਐਲੀਮੈਂਟਰੀ ਸਕੂਲ ਹਮੀਰਾ, ਕਪੂਰਥਲਾ-2 ਦੇ ਮੁਖੀ ਮੈਡਮ ਜੋਗਿੰਦਰ ਕੌਰ ਨੇ ਅੱਜ ਐੱਨ. ਆਰ. ਆਈ. ਹਰਭਜਨ ਸਿੰਘ ਜਰਮਨ ਵਾਲੇ ਤੇ ਮਹਿੰਦਰ ਸਿੰਘ ਕੋਕਲਪੁਰੀ ਵੱਲੋਂ ਐਲੀਮੈਂਟਰੀ ਸਕੂਲ ਹਮੀਰਾ ਦੇ 235 ਲੋੜਵੰਦ ਵਿਦਿਆਰਥੀਆਂ ਨੂੰ ਬੂਟ ਵੰਡ ਸਮਾਗਮ ਦੌਰਾਨ ਆਖੇ। ਉਨ੍ਹਾਂ ਕਿਹਾ ਕਿ ਲੋਡ਼ਵੰਦਾਂ ਦੀ ਮਦਦ ਕਰਨ ਵਾਲੇ ਲੋਕ ਮਹਾਨ ਹੁੰਦੇ ਹਨ। ਉਕਤ ਐੱਨ. ਆਰ. ਆਈਜ਼ ਦਾਨੀ ਸੱਜਣਾਂ ਨੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਪਰਸਨ ਮੈਡਮ ਕੋਮਲਪ੍ਰੀਤ ਕੌਰ, ਕਸ਼ਮੀਰ ਸਿੰਘ, ਹਰਪ੍ਰੀਤ ਸਿੰਘ, ਵੀਨਾ ਧੀਰ, ਹਰਪ੍ਰੀਤ ਕੌੀਰ, ਸ਼ਾਰਦਾ ਗੁਪਤਾ, ਦਵਿੰਦਰ ਕੁਮਾਰੀ ਤੇ ਸੁਖਬੀਰ ਕੌਰ ਆਦਿ ਦੀ ਹਾਜ਼ਰ ਦੌਰਾਨ ਸਕੂਲ ਦੇ 235 ਬੱਚਿਆਂ ਨੂੰ ਸਰਦੀ ਤੋਂ ਬਚਣ ਲਈ ਬੂਟ ਮੁਹੱਈਆ ਕਰਵਾਏ ਤੇ ਸਕੂਲ ਦੇ ਸਰਬਪੱਖੀ ਵਿਕਾਸ ਲਈ ਹਰ ਸੰਭਵ ਸਹਾਇਤਾ ਕਰਨ ਦਾ ਵੀ ਭਰੋਸਾ ਦਿਵਾਇਆ। ਸਕੂਲ ਪ੍ਰਬੰਧਕਾਂ ਵੱਲੋਂ ਐੱਨ. ਆਰ. ਆਈਜ਼ ਦਾ ਧੰਨਵਾਦ ਕਰਦਿਆਂ ਉਨ੍ਹਾਂ ਦਾ ਯਾਦਗਾਰੀ ਸਨਮਾਨ ਵੀ ਕੀਤਾ ਗਿਆ।


Related News