ਪੁਲਸ ਦੀ ਸਖ਼ਤ ਚੈਕਿੰਗ ਦੇ ਬਾਵਜੂਦ, ਦੋ ਲੁਟੇਰਿਆਂ ਨੇ ਵਿਅਕਤੀ ਤੋਂ ਲੁੱਟਿਆ ਸਕੂਟਰ ਤੇ ਨਕਦੀ

01/18/2017 5:11:50 PM

ਫਗਵਾੜਾ (ਜਲੋਟਾ) - ਪਿੰਡ ਦਾਦੂਵਾਲ ''ਚ ਲੁਟੇਰਿਆਂ ਵੱਲੋਂ ਇਕ ਵਿਅਕਤੀ ਤੋਂ  ਉਸਦਾ ਸਕੂਟਰ ਅਤੇ ਕਰੀਬ 1500 ਰੁਪਏ ਦੀ ਨਕਦੀ ਲੁੱਟਣ ਦੀ ਸੂਚਨਾ ਮਿਲੀ ਹੈ।
 ਜਾਣਕਾਰੀ ਅਨੁਸਾਰ ਲੁੱਟ ਦਾ ਸ਼ਿਕਾਰ ਬਣੇ ਗੁਰਕਮਲ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਭੁੱਲਾਰਾਈ ਨੇ ਦੱਸਿਆ ਕਿ ਉਹ ਆਪਣੀ ਭੈਣ ਦੇ ਘਰ ਜੋ ਜ਼ਿਲਾ ਜਲੰਧਰ ਦੇ ਪਿੰਡ ਧਾਲੀਵਾਲ ''ਚ ਹੈ, ਤੋਂ ਹੋ ਕੇ ਵਾਪਸ ਫਗਵਾੜਾ ਆ ਰਿਹਾ ਸੀ ਕਿ ਰਸਤੇ ''ਚ ਉਸ ਨੂੰ ਦੋ ਲੋਕਾਂ ਨੇ ਫਗਵਾੜਾ ਤਕ ਛੱਡਣ ਲਈ ਕਿਹਾ। ਉਸਨੇ ਦੋਵਾਂ ਦੀ ਮਦਦ ਕਰਦੇ ਹੋਏ ਉਨ੍ਹਾਂ ਨੂੰ ਆਪਣੇ ਸਕੂਟਰ ''ਤੇ ਬਿਠਾ ਲਿਆ। ਇਸਦੇ ਬਾਅਦ ਜਿੱਦਾਂ ਹੀ ਉਹ ਪਿੰਡ ਦਾਦੂਵਾਲ ਪਹੁੰਚੇ ਸਕੂਟਰ ''ਤੇ ਸਵਾਰ ਲੁਟੇਰਿਆਂ ਨੇ ਉਸਦੇ ਨਾਲ ਕੁੱਟਮਾਰ ਕਰਦੇ ਹੋਏ ਉਸ ਤੋਂ ਉਸਦਾ ਸਕੂਟਰ ਅਤੇ 1500 ਰੁਪਏ ਦੀ ਨਕਦੀ ਖੋਹ ਲਈ। ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਦੋਵੇਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਹਨ। ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।