ਨਾਕੇ ਤੋਂ ਭਜਾਈ ਕਾਰ ਐੱਸ. ਐੱਚ. ਓ. ਬੇਗੋਵਾਲ ’ਚ ਵੱਜੀ, ਚਾਲਕ ਫ਼ਰਾਰ

01/30/2023 2:55:10 PM

ਬੇਗੋਵਾਲ (ਰਜਿੰਦਰ) : ਕਸਬਾ ਬੇਗੋਵਾਲ ਵਿਚ ਪੁਲਸ ਨਾਕੇ ਦੌਰਾਨ ਪਿੱਛੇ ਨੂੰ ਭਜਾਈ ਕਾਰ ਐੱਸ. ਐੱਚ. ਓ. ਬੇਗੋਵਾਲ ਦੀਪਕ ਸ਼ਰਮਾ ਵਿਚ ਵੱਜੀ, ਜਿਸ ਦੌਰਾਨ ਐੱਸ. ਐੱਚ. ਓ. ਪਿੱਛੇ ਕੰਧ ਵਿਚ ਵੱਜ ਕੇ ਡਿੱਗ ਪਏ, ਜਦਕਿ ਕਾਰ ਚਾਲਕ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਰਿਹਾ। 

ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ ਲਈ ਤਿਆਰ ਹੋਣ ਲੱਗਾ ਖਾਕਾ, ਨਵੇਂ ਚਿਹਰਿਆਂ 'ਤੇ ਦਾਅ ਖੇਡਣ ਦੇ ਮੂਡ 'ਚ ਸਿਆਸੀ ਧਿਰਾਂ

ਦੱਸ ਦੇਈਏ ਕਿ ਬੀਤੀ ਰਾਤ ਥਾਣਾ ਬੇਗੋਵਾਲ ਦੇ ਐੱਸ. ਐੱਚ. ਓ. ਦੀਪਕ ਸ਼ਰਮਾ ਵੱਲੋਂ ਪੁਲਸ ਪਾਰਟੀ ਸਮੇਤ ਭਦਾਸ ਚੌਂਕ ਨੇੜੇ ਇਕ ਜਿੰਮ ਕੋਲ ਚੈਕਿੰਗ ਕੀਤੀ ਜਾ ਰਹੀ ਸੀ। ਜਦੋਂ ਪੁਲਸ ਪਾਰਟੀ ਇਕ ਗੱਡੀ ਦੀ ਤਲਾਸ਼ੀ ਲੈਣ ਲੱਗੀ ਤਾਂ ਕਾਰ ਚਾਲਕ ਆਪਣੀ ਕਾਰ ਵਿਚ ਬੈਠ ਕੇ, ਯਕਦਮ ਕਾਰ ਪਿਛੇ ਨੂੰ ਭਜਾ ਕੇ ਭਦਾਸ ਚੌਂਕ ਵੱਲ ਲੈ ਗਿਆ। ਜਦੋਂ ਚਾਲਕ ਵੱਲੋਂ ਕਾਰ ਪਿਛੇ ਨੂੰ ਭਜਾਈ ਗਈ ਤਾਂ ਉਸ ਵੇਲੇ ਕਾਰ ਪਿਛੇ ਖੜੇ ਐੱਸ. ਐੱਚ. ਓ. ਬੇਗੋਵਾਲ ਵਿੱਚ ਵੱਜੀ।ਦੱਸਿਆ ਜਾ ਰਿਹਾ ਕਿ ਇਸ ਹਾਦਸੇ ਦੌਰਾਨ ਐੱਸ. ਐੱਚ. ਓ. ਬੇਗੋਵਾਲ ਦੇ ਸੱਟਾਂ ਲੱਗੀਆਂ ਹਨ ਤੇ ਉਨ੍ਹਾਂ ਨੂੰ ਇਲਾਜ ਲਈ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਪਰ ਸੱਟਾਂ ਬਾਰੇ ਪੁਲਸ ਵੱਲੋਂ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ।

ਇਹ ਵੀ ਪੜ੍ਹੋ- 'ਆਪ' ਵਿਧਾਇਕਾਂ ਦੀ ਪ੍ਰਵਾਹ ਨਾ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਸੁਣਵਾਈ ਮੁਕੰਮਲ, ਰਿਪੋਰਟ ਵਿਧਾਨ ਸਭਾ ਕੋਲ

ਇਹ ਸਾਰੀ ਘਟਨਾ ਉਸ ਥਾਂ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਓਧਰ ਪੁਲਸ ਕਹਿਣਾ ਹੈ ਕਿ ਕਸੂਰਵਾਰ ਜਲਦ ਹੀ ਸਲਾਖਾਂ ਦੇ ਪਿੱਛੇ ਹੋਣਗੇ। ਇਸ ਸਬੰਧ ਵਿਚ ਵਧੇਰੇ ਜਾਣਕਾਰੀ ਲੈਣ ਲਈ ਜਦੋਂ ਐੱਸ. ਪੀ. (ਡੀ.) ਕਪੂਰਥਲਾ ਹਰਵਿੰਦਰ ਸਿੰਘ ਅਤੇ ਡੀ. ਐੱਸ. ਪੀ. ਭੁਲੱਥ ਸੁਖਨਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨਾਲ ਸੰਪਰਕ ਸਥਾਪਿਤ ਨਹੀਂ ਹੋ ਸਕਿਆ।


Harnek Seechewal

Content Editor

Related News