ਸ਼ਹੀਦ ਜੈਮਲ ਸਿੰਘ ਪੱਡਾ ਯਾਦਗਾਰੀ ਕਬੱਡੀ ਕੱਪ 17 ਨੂੰ

03/13/2021 6:25:40 PM

ਜਲੰਧਰ : ਕਿਸਾਨ ਸੰਘਰਸ਼ ਮੋਰਚੇ ਅਤੇ ਸ਼ਹੀਦ ਜੈਮਲ ਸਿੰਘ ਪੱਡਾ ਯਾਦਗਾਰੀ ਕਬੱਡੀ ਕੱਪ ਇਸ ਵਾਰ ਮਿਤੀ 17 ਮਾਰਚ 2021 ਨੂੰ ਦਿਨ ਬੁੱਧਵਾਰ ਪਿੰਡ ਲੱਖਣ ਕੇ ਪੱਡਾ ਜ਼ਿਲ੍ਹਾ ਕਪੂਰਥਲਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਵਿਚ ਜੇਤੂ ਰਹਿਣ ਵਾਲੀਆਂ ਟੀਮਾਂ ਨੂੰ ਪਹਿਲਾ ਇਨਾਮ 61,000 ਰੁਪਏ, ਦੂਜਾ 51,000 ਅਤੇ ਬੈਸਟ 11,000 ਰੁਪਏ ਦਿੱਤਾ ਜਾਵੇਗਾ। ਇਸ ਕਬੱਡੀ ਕੱਪ ਲਈ 6 ਅਕੈਡਮੀਆਂ ਵਿਚਾਲੇ ਮੈਚ ਹੋਣਗੇ। 

ਇਸ ਕੱਪ ਵਿਚ ਅਰਵਿੰਦਰ ਭਲਵਾਨ (ਦੋਆਬਾ ਵਾਰੀਅਰਜ਼, ਸ੍ਰੀ ਆਨੰਦਪੁਰ ਸਾਹਿਬ (ਭੋਲੇਵਾਲ), ਸ਼ਹੀਦ ਜੈਮਲ ਸਿੰਘ ਪੱਡਾ (ਗੁਰਦਾਸਪੁਰ ਲਾਇਨਜ਼), ਸਰਹਾਲਾ ਰਣੂੰਆਂ, ਬੀ. ਬੀ. ਐੱਸ ਰੁੜਕਾ, ਸਾਂਝ ਐਨਡ ਬਾਜਵਾ ਕਲੱਬ ਟੀਮਾਂ ਪਹੁੰਚ ਰਹੀਆਂ ਹਨ। ਇਸ ਤੋਂ ਇਲਾਵਾ ਇਥੇ ਕੁੜੀਆਂ ਦਾ ਸ਼ੋ ਮੈਚ ਅਤੇ ਐਕਸ਼ਨ ਵਾਲੇ ਬੱਚਿਆਂ ਦਾ ਸ਼ੋ ਮੈਚ ਤੇ ਪਿੰਡ ਦੇ ਛੋਟੇ ਬੱਚਿਆਂ ਦਾ ਸ਼ੋ ਮੈਚ ਵੀ ਕਰਵਾਇਆ ਜਾਵੇਗਾ। 

Gurminder Singh

This news is Content Editor Gurminder Singh