ਜੰਮੂ-ਕਸ਼ਮੀਰ ’ਚ ਜਨਾਨੀਆਂ ਲਈ ਸ਼ੁਰੂ ਹੋਈ ਘਰ-ਘਰ ਡਿਜੀਟਲ ਬੈਂਕਿੰਗ ਸੁਵਿਧਾ

09/15/2021 2:09:55 PM

ਸ਼੍ਰੀਨਗਰ– ਜੰਮੂ-ਕਸ਼ਮੀਰ ਦੇ ਉਪਰਾਜਪਾਲ ਮਨੋਜ ਸਿਨਹਾ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਦੂਰ-ਦੁਰਾਢੇ ਦੇ ਖੇਤਰਾਂ ’ਚ ਘਰ-ਘਰ ਡਿਜੀਟਲ ਬੈਂਕਿੰਗ ਅਤੇ ਵਿੱਤੀ ਸੇਵਾਵਾਂ ਨੂੰ ਉਤਸ਼ਾਹ ਦੇਣ ਲਈ ਮੰਗਲਵਾਰ ਨੂੰ ‘ਇਕ ਗ੍ਰਾਮ ਪੰਚਾਇਤ-ਇਕ ਡਿਜੀ-ਪੇ ਸਖੀ’ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਅਧਿਕਾਰਤ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਮਿਸ਼ਨ ਦੀ ਸ਼ੁਰੂਆਤ ਪੰਪੋਰ ਸਥਿਤ ਜੰਮੂ-ਕਸ਼ਮੀਰ ਉਦਮੀ ਵਿਕਾਸ ਸੰਸਥਾ ’ਚ ਕੀਤੀ ਗਈ। 

PunjabKesari

ਸ਼ੁਰੂ ’ਚ ਡਿਜੀ-ਪੇ ਸੁਵਿਧਾ ਕੇਂਦਰ ਸ਼ਾਸਿਤ ਪ੍ਰਦੇਸ਼ ਦੇ 2,000 ਦੂਰ-ਦੁਰਾਡੇ ਦੇ ਪਿੰਡਾਂ ’ਚ ਉਪਲੱਬਧ ਕਰਵਾਈ ਜਾਵੇਗੀ। ਪਹਿਲੇ ਪੜਾਅ ’ਚ ਜੰਮੂ-ਕਸ਼ਮੀਰ ਦੇ ਸਵੈ ਸਹਾਇਤਾ ਸਮੂਹ ’ਚੋਂ 80 ਜਨਾਨੀਆਂ ਨੂੰ ਡਿਜੀ-ਪੇ ਸਖੀ ਦੇ ਰੂਪ ’ਚ ਚੁਣਿਆ ਗਿਆ ਹੈ। 

ਇਸ ਮੌਕੇ ਉਪਰਾਜਪਾਲ ਨੇ ਜੰਮੂ-ਕਸ਼ਮੀਰ ਪੇਂਡੂ ਆਜੀਵਿਕਾ ਮਿਸ਼ਨ ਤਹਿਤ ਡਿਜੀ-ਪੇ ਸਖੀਆਂ ’ਚ 80 ਆਧਾਰ ਰਾਹੀਂ ਐਫੀਲੀਏਟ ਭੁਗਤਾਨ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਸਥਾਈ ਖੇਤੀਬਾੜੀ ਅਤੇ ਪਸ਼ੂਧਨ ਪ੍ਰਬੰਧਨ ’ਤੇ ਖੇਤੀ ਸਖੀ ਅਤੇ ਪਸ਼ੂ ਸਖੀ ਲਈ ਇਕ ਹਫਤੇ ਦੇ ਪ੍ਰੀਖਣ ਪ੍ਰੋਗਰਾਮ ਦਾ ਵੀ ਉਦਘਾਟਨ ਕੀਤਾ। 


Rakesh

Content Editor

Related News