ਸ਼੍ਰੀਨਗਰ: ਲਸ਼ਕਰ ਦੇ ਅੱਤਵਾਦੀਆਂ ਦੀ ਮਦਦ ਕਰਨ ਦੇ ਦੋਸ਼ ''ਚ ਇਕ ਗ੍ਰਿਫਤਾਰ

07/15/2020 9:38:45 PM

ਸ਼੍ਰੀਨਗਰ- ਪੁਲਸ ਨੇ ਬੁੱਧਵਾਰ ਨੂੰ ਜੰਮੂ ਕਸ਼ਮੀਰ ਦੇ ਅਵੰਤੀਪੋਰਾ ਇਲਾਕੇ ਤੋਂ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਜੁੜੇ ਹੋਣ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।

ਪੁਲਸ ਦੇ ਬੁਲਾਰੇ ਨੇ ਕਿਹਾ, "ਅੱਤਵਾਦੀਆਂ ਦੇ ਗ੍ਰਿਫਤਾਰ ਕੀਤੇ ਗਏ ਇਸ ਸਹਿਯੋਗੀ ਦੀ ਪਛਾਣ ਪੁਲਵਾਮਾ ਦੇ ਚਕੂਰਾ ਦੇ ਨਿਵਾਸੀ ਸਾਹਿਲ ਫਾਰੂਕ ਦੇ ਰੂਪ ਵਿਚ ਹੋਈ ਹੈ"

ਉਨ੍ਹਾਂ ਦੱਸਿਆ ਕਿ ਪੁਲਸ ਰਿਕਾਰਡ ਅਨੁਸਾਰ ਮੀਰ ਲਸ਼ਕਰ ਦੇ ਅੱਤਵਾਦੀਆਂ ਨੂੰ ਪਨਾਹ, ਰਸਦ ਅਤੇ ਹੋਰ ਸਹਾਇਤਾ ਮੁਹੱਈਆ ਕਰਾਉਣ ਵਿਚ ਸ਼ਾਮਲ ਸੀ। ਉਸ ਕੋਲੋਂ ਵਿਸਫੋਟਕ ਅਤੇ ਗੋਲਾ ਬਾਰੂਦ ਸਮੇਤ ਕਈ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਗਈ ਹੈ।


Sanjeev

Content Editor

Related News