ਆਰ. ਐੱਸ. ਪੁਰਾ (ਜੇ. ਐਂਡ ਕੇ.) ਦੇ ਗੋਲੀਬਾਰੀ ਪੀੜਤਾਂ ’ਚ ਵੰਡੀ ਗਈ ‘657ਵੇਂ’ ਟਰੱਕ ਦੀ ਸਮੱਗਰੀ

04/07/2022 6:45:17 PM

ਜਲੰਧਰ (ਵਰਿੰਦਰ ਸ਼ਰਮਾ) - ਪਾਕਿਸਤਾਨ ਦੀ ਗੋਲੀਬਾਰੀ ਅਤੇ ਅੱਤਵਾਦ ਪੀੜਤ ਲੋਕਾਂ ਦੀ ਮਦਦ ਲਈ ਪੰਜਾਬ ਕੇਸਰੀ ਵਲੋਂ ਚਲਾਈ ਗਈ ਮੁਹਿੰਮ ਜਾਰੀ ਹੈ। ਇਸ ਕੜੀ ’ਚ ਬੀਤੇ ਦਿਨੀਂ 657ਵੇਂ ਟਰੱਕ ਦੀ ਰਾਹਤ ਸਮੱਗਰੀ ਜੰਮੂ-ਕਸ਼ਮੀਰ ਦੇ ਆਰ. ਐੱਸ. ਪੁਰਾ ਬਾਰਡਰ ਦੇ ਸਰਹੱਦੀ ਖੇਤਰ ਦੇ ਲੋੜਵੰਦ ਲੋਕਾਂ ਨੂੰ ਬੀ. ਐੱਸ. ਐੱਫ. ਦੀ 41ਵੀਂ ਬਟਾਲੀਅਨ ਦੇ ਕਮਾਂਡੈਂਟ ਅਮਰਵੀਰ ਸਿੰਘ ਦੀ ਪ੍ਰਧਾਨਗੀ ਹੇਠ ਸੰਪੰਨ ਸਮਾਰੋਹ ’ਚ ਭੇਟ ਕੀਤੀ ਗਈ ਜੋ ਲੁਧਿਆਣਾ ਸ਼੍ਰਮਣ ਸਵੀਟਸ ਦੇ ਮਾਲਕ ਵਿਪਨ ਜੈਨ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਭਿਜਵਾਈ ਗਈ ਸੀ। ਇਸ ’ਚ 300 ਪਰਿਵਾਰਾਂ ਲਈ ਰਜਾਈਆਂ ਸਨ।

ਅਮਰਵੀਰ ਸਿੰਘ ਨੇ ਕਿਹਾ ਕਿ ਪੰਜਾਬ ਕੇਸਰੀ ਦੇ ਸੱਦੇ ’ਤੇ ਪੰਜਾਬ ਦੇ ਲੋਕ ਗੋਲੀਬਾਰੀ ਅਤੇ ਅੱਤਵਾਦ ਪੀੜਤ ਲੋਕਾਂ ਦੀ ਜੋ ਮਦਦ ਕਰ ਰਹੇ ਹਨ, ਉਸ ਲਈ ਪੂਰਾ ਜੰਮੂ-ਕਸ਼ਮੀਰ ਉਨ੍ਹਾਂ ਦਾ ਧੰਨਵਾਦੀ ਰਹੇਗਾ। ਭਗਵਾਨ ਮਹਾਵੀਰ ਸੇਵਾ ਸੰਸਥਾਨ ਦੇ ਮੁਖੀ ਰਾਕੇਸ਼ ਜੈਨ ਨੇ ਕਿਹਾ ਕਿ ਅਸੀਂ ਜਦੋਂ ਤੋਂ ਪੰਜਾਬ ਕੇਸਰੀ ਗਰੁੱਪ ਨਾਲ ਜੁੜ ਕੇ ਸੇਵਾ ਕਾਰਜ ਕਰਨਾ ਸ਼ੁਰੂ ਕੀਤਾ ਹੈ, ਉਦੋਂ ਤੋਂ ਸਾਡਾ ਜੀਵਨ ਹੀ ਬਦਲ ਗਿਆ ਹੈ।

ਨੀਲਮ ਜੈਨ (ਕੰਗਾਰੂ ਗਰੁੱਪ) ਨੇ ਕਿਹਾ ਕਿ ਸ਼੍ਰੀ ਵਿਜੇ ਚੋਪੜਾ ਦੇ ਦਿਸ਼ਾ-ਨਿਰਦੇਸ਼ ਹੇਠ ਚੱਲ ਰਹੀ ਮੁਹਿੰਮ ਹਰ ਉਸ ਵਿਅਕਤੀ ਤਕ ਪੁੱਜੇਗੀ ਜਿਸ ਨੂੰ ਲੋੜ ਹੈ। ਵਰਿੰਦਰ ਸ਼ਰਮਾ ਯੋਗੀ ਨੇ ਕਿਹਾ ਕਿ ਜਦੋਂ ਤਕ ਅੱਤਵਾਦ ਪੀੜਤ ਲੋਕਾਂ ਦੀਆਂ ਮੁਸ਼ਕਿਲਾਂ ਖਤਮ ਨਹੀਂ ਹੁੰਦੀਆਂ, ਰਾਹਤ ਮੁਹਿੰਮ ਚਲਦੀ ਰਹੇਗੀ। ਲੋੜਵੰਦ ਲੋਕਾਂ ਨੂੰ ਰਾਹਤ ਸਮੱਗਰੀ ਭੇਟ ਕਰਦੇ ਹੋਏ ਕਮਾਂਡੈਂਟ ਅਮਰਵੀਰ ਸਿੰਘ, ਰਾਕੇਸ਼ ਜੈਨ, ਜਤਿੰਦਰ ਜੈਨ, ਸੁਭਾਸ਼ ਜੈਨ, ਰਵਿੰਦਰ ਜੈਨ, ਪ੍ਰਮੋਦ ਜੈਨ, ਨੀਲਮ ਜੈਨ, ਰਿਚਾ ਜੈਨ, ਵਿਨੋਦ ਦੇਵੀ ਸੁਰਾਣਾ, ਰਮਾ ਜੈਨ, ਸਰਪੰਚ ਰੇਖਾ ਸ਼ਰਮਾ, ਰਾਹਤ ਵੰਡ ਟੀਮ ਦੇ ਇੰਚਾਰਜ ਵਰਿੰਦਰ ਸ਼ਰਮਾ ਯੋਗੀ ਆਦਿ ਹਾਜ਼ਰ ਸਨ।


rajwinder kaur

Content Editor

Related News