ਸੰਜੇ ਤੇ ਅਰੁਣ ਗਰਗ ਨੇ ਪਾਤੜਾਂ ਤੋਂ ਅੱਤਵਾਦ ਪੀੜਤ ਪਰਿਵਾਰਾਂ ਲਈ ਭਿਜਵਾਈ 671ਵੇਂ ਟਰੱਕ ਦੀ ਰਾਹਤ ਸਮੱਗਰੀ

06/17/2022 10:47:00 AM

ਜਲੰਧਰ (ਵਰਿੰਦਰ ਸ਼ਰਮਾ) : ਜੰਮੂ-ਕਸ਼ਮੀਰ ਦੇ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪੰਜਾਬ ਕੇਸਰੀ ਗਰੁੱਪ ਵੱਲੋਂ ਰਾਹਤ ਮੁਹਿੰਮ ਜ਼ੋਰਾਂ ਨਾਲ ਚੱਲ ਰਹੀ ਹੈ। ਇਸੇ ਕੜੀ ’ਚ ਬੀਤੇ ਦਿਨ ਸ਼੍ਰੀ ਵਿਜੇ ਕੁਮਾਰ ਚੋਪੜਾ ਨੇ ਰਾਹਤ ਸਮੱਗਰੀ ਦਾ 671ਵਾਂ ਟਰੱਕ ਰਵਾਨਾ ਕੀਤਾ ਜੋ ਪਾਤੜਾਂ (ਪਟਿਆਲਾ) ਤੋਂ ਸੰਜੇ ਗਰਗ ਅਤੇ ਅਰੁਣ ਗਰਗ ਵੱਲੋਂ ਆਪਣੇ ਪਿਤਾ ਸਵਰਗੀ ਗਿਆਨ ਚੰਦ ਗਰਗ ਦੀ 7ਵੀਂ ਬਰਸੀ ਦੇ ਸੰਬੰਧ ’ਚ ਭੇਂਟ ਕੀਤਾ ਗਿਆ ਸੀ। ਟਰੱਕ ਵਿੱਚ 300 ਲੋੜਵੰਦ ਪਰਿਵਾਰਾਂ ਲਈ ਰਾਸ਼ਨ ਸੀ।

ਦੱਸ ਦੇਈਏ ਕਿ ਟਰੱਕ ਨੂੰ ਰਵਾਨਾ ਕਰਦੇ ਸਮੇਂ ਸ੍ਰੀ ਵਿਜੇ ਚੋਪੜਾ ਜੀ ਦੇ ਨਾਲ ਪੰਜਾਬ ਕੇਸਰੀ ਦਫ਼ਤਰ ਪਟਿਆਲਾ ਤੋਂ ਸਤਿੰਦਰ ਕੌਰ ਵਾਲੀਆ, ਰਾਜੇਸ਼ ਪੰਜੌਲਾ, ਭਾਜਪਾ ਨੇਤਰੀ ਮੀਨੂੰ ਸ਼ਰਮਾ, ਡਿੰਪਲ ਸੂਰੀ ਅਤੇ ਰਾਹਤ ਵੰਡ ਟੀਮ ਦੇ ਇੰਚਾਰਜ ਯੋਗ ਗੁਰੂ ਵਰਿੰਦਰ ਸ਼ਰਮਾ ਆਦਿ ਹਾਜ਼ਰ ਸਨ।

 


rajwinder kaur

Content Editor

Related News