ਅਨੰਤਨਾਗ ’ਚ ਪੁਲਸ ਮੁਲਾਜ਼ਮ ਦੇ ਘਰ ’ਤੇ ਅੱਤਵਾਦੀ ਹਮਲਾ

07/21/2021 10:59:49 AM

ਸ਼੍ਰੀਨਗਰ, (ਅਰੀਜ਼)– ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ ਦੇ ਵੇਰੀਨਾਗ ਇਲਾਕੇ ਵਿਚ ਮੰਗਲਵਾਰ ਦੇਰ ਸ਼ਾਮ ਅੱਤਵਾਦੀਆਂ ਨੇ ਇਕ ਪੁਲਸ ਮੁਲਾਜ਼ਮ ਦੇ ਘਰ ’ਤੇ ਹਮਲਾ ਕਰ ਦਿੱਤਾ, ਜਿਸ ਵਿਚ ਉਸ ਦੀ ਪਤਨੀ ਤੇ ਬੇਟੀ ਜ਼ਖਮੀ ਹੋ ਗਈਆਂ।

ਅੱਤਵਾਦੀਆਂ ਨੇ ਪੁਲਸ ਕਾਂਸਟੇਬਲ ਸੱਜਾਦ ਅਹਿਮਦ ਮਲਿਕ ਵਾਸੀ ਕੋਕਾਗੁੰਡ ਵੇਰੀਨਾਗ ਦੀ ਪਤਨੀ ਤੇ ਬੇਟੀ ਨੂੰ ਗੋਲੀਆਂ ਮਾਰੀਆਂ। ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਗੋਲੀਬਾਰੀ ਕਰਨ ਵਾਲਾ ਮੁਫਤੀ ਅਲਤਾਫ ਅੱਤਵਾਦੀ ਸੰਗਠਨ ਜੈਸ਼ ਦਾ ਮੈਂਬਰ ਹੈ।

ਦੂਜੇ ਪਾਸੇ ਸ਼੍ਰੀਨਗਰ ਦੇ ਸੈਦਾ ਕਦਲ ਇਲਾਕੇ ਵਿਚ ਮੰਗਲਵਾਰ ਸ਼ਾਮ ਪੁਲਸ ਟੀਮ ’ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਸੂਤਰਾਂ ਨੇ ਦੱਸਿਆ ਕਿ ਇੱਥੇ ਅੱਤਵਾਦੀਆਂ ਨੇ ਇਕ ਪੁਲਸ ਵਾਹਨ ’ਤੇ ਗੋਲੀਬਾਰੀ ਕੀਤੀ।


Rakesh

Content Editor

Related News