ਕਸ਼ਮੀਰੀ ਵਸ਼ੂ ਮਾਰਸ਼ਲ ਆਰਟਸ ਚੈਂਪੀਅਨ ‘ਜ਼ਬੀਨਾ’ ਨੌਜਵਾਨ ਪੀੜ੍ਹੀ ਲਈ ਬਣ ਰਹੀ ਹੈ ਮਿਸਾਲ

8/12/2020 3:06:15 PM

ਕਸ਼ਮੀਰ - ਜ਼ਬੀਨਾ ਅਖਤਰ ਵਸ਼ੂ ਮਾਰਸ਼ਲ ਆਰਟਸ ਚੈਂਪੀਅਨ ਵਿਚ ਮੁਹਾਰਤ ਹਾਸਲ ਕਰਨ ਵਾਲੀ ਪਹਿਲੀ ਕਸ਼ਮੀਰੀ ਜਨਾਨੀ ਹੈ। ਵਸ਼ੂ ਮਾਰਸ਼ਲ ਇਕ ਲੜਾਈ ਵਾਲੀ ਖੇਡ ਹੈ, ਜੋ ਸਾਰੀਆਂ ਮਾਰਸ਼ਲ ਆਰਟਸ ਦੀ ਮਾਂ ਵਜੋਂ ਜਾਣੀ ਜਾਂਦੀ ਹੈ। ਇਹ ਭਾਰਤ ਦੇ ਪੰਜ ਜ਼ੋਨਾਂ ਵਿਚ ਖ਼ਾਸ ਕਰਕੇ ਜੰਮੂ-ਕਸ਼ਮੀਰ ਵਿਚ ਕਾਫ਼ੀ ਮਸ਼ਹੂਰ ਹੈ। ਮਾਰਸ਼ਲ ਆਰਟਸ ਵਿਚ ਨਿਪੁੰਨ ਹੋਣ ਕਰਕੇ ਜ਼ਬੀਨਾ ਅਖਤਰ ਹੁਣ ਕਸ਼ਮੀਰ ਵਾਦੀ ਵਿਚ ਨੌਜ਼ਵਾਨ ਪੀੜ੍ਹੀ ਨੂੰ ਮਾਰਸ਼ਲ ਆਰਟ ਸਿੱਖਾ ਕੇ ਇਕ ਮਿਸਾਲ ਕਾਇਮ ਕਰ ਰਹੀ ਹੈ।

ਪੜ੍ਹੋ ਇਹ ਵੀ ਖਬਰ -ਰਾਤ ਨੂੰ ਖਾਣਾ ਖਾਣ ਤੋਂ ਬਾਅਦ ਜੇਕਰ ਤੁਸੀਂ ਵੀ ਕਰਦੇ ਹੋ ਸੈਰ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਦੱਸ ਦੇਈਏ ਕਿ ਬਾਰਾਮੂਲਾ ਜ਼ਿਲ੍ਹੇ ਦੇ ਤੰਗਮਾਰਗ ਖੇਤਰ ਵਿੱਚ ਜ਼ਬੀਨਾ ਨੇ ਸਾਲ 2017 ਵਿੱਚ ਅਰਮੇਨੀਆ ਦੇ ਈਰਾਵਨ ਵਿੱਚ ਆਯੋਜਿਤ ਅੰਤਰਰਾਸ਼ਟਰੀ ਵੂਸ਼ੂ ਚੈਂਪੀਅਨਸ਼ਿਪ ਵਿਚ ਭਾਗ ਲਿਆ ਸੀ। ਇਸ ਚੈਂਪੀਅਨਸ਼ਿਪ ਵਿੱਚ ਉਸ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ। ਦੂਜੇ ਪਾਸੇ ਜ਼ਬੀਨਾ ਅਖਤਰ ਆਪਣੀ ਖੁਦ ਦੀ ਅਕਾਦਮੀ ਚਲਾ ਰਹੀ ਹੈ, ਜਿਸ ਸਦਕਾ ਉਹ ਵੁਸ਼ੂ ਮਾਰਸ਼ਲ ਆਰਟ ਵਿਚ ਭਾਰਤ ਦਾ ਨਾਮਣਾ ਖੱਟ ਰਹੀ ਹੈ। ਜ਼ਬੀਨਾ ਬਾਰਾਮੂਲਾ ਵਿੱਚ ਵੁਸ਼ੂ ਐਸੋਸੀਏਸ਼ਨ ਦੀ ਜਨਰਲ ਸੱਕਤਰ ਹੋਣ ਦੇ ਨਾਲ-ਨਾਲ “ਬੇਟੀ ਬਚਾਓ, ਬੇਟੀ ਪੜ੍ਹਾਓ” ਯੋਜਨਾ ਦੀ ਬ੍ਰਾਂਡ ਅੰਬੈਸਡਰ ਵੀ ਹੈ।

ਪੜ੍ਹੋ ਇਹ ਵੀ ਖਬਰ -ਜੇਕਰ ਤੁਹਾਡੇ ਬੱਚਿਆਂ ’ਚ ਵੀ ਦਿਖਾਈ ਦੇਣ ਇਹ ਲੱਛਣ, ਤਾਂ ਜ਼ਰੂਰ ਕਰਵਾਓ ਕੋਰੋਨਾ ਟੈਸਟ

ਜ਼ਬੀਨਾ ਦੀ ਜ਼ਿੰਦਗੀ ਦਾ ਮੁੱਖ ਉਦੇਸ਼ ਕਸ਼ਮੀਰੀ ਨੌਜਵਾਨਾਂ, ਖ਼ਾਸ ਕਰ ਕੇ ਕੁੜੀਆਂ ਨੂੰ ਸ਼ਕਤੀਸ਼ਾਲੀ ਬਣਾਉਣਾ ਅਤੇ ਉਨ੍ਹਾਂ ਅੰਦਰ ਛੁਪੀ ਹੋਈ ਖੇਡਾਂ ਦੀ ਲਾਲਸਾ ਨੂੰ ਉਜਾਗਰ ਕਰਨਾ ਹੈ। ਜ਼ਬੀਨਾ ਆਪਣੀ ਅਕੈਡਮੀ ਵਿਚ 600 ਦੇ ਕਰੀਬ ਕੁੜੀਆਂ ਨੂੰ ਪਹਿਲਾਂ ਹੀ ਸਿਖਲਾਈ ਦੇ ਚੁੱਕੀ ਹੈ। ਉਹ ਕਸ਼ਮੀਰੀ ਕੁੜੀਆਂ ਨੂੰ ਆਪਣੇ ਸੁਪਨੇ ਪੂਰੇ ਕਰਨ ਦੀ ਪ੍ਰੇਰਨਾ ਦਿੰਦੇ ਹੋਏ ਉਨ੍ਹਾਂ ਅੰਦਰ ਹੌਸਲਾ ਭਰਦੀ ਹੈ।  

ਪੜ੍ਹੋ ਇਹ ਵੀ ਖਬਰ -ਗੁੜ ਜਾਂ ਖੰਡ, ਜਾਣੋ ਦੋਵਾਂ ’ਚੋਂ ਕਿਸ ਦੀ ਵਰਤੋਂ ਕਰਨ ਨਾਲ ਘੱਟ ਹੁੰਦਾ ਹੈ ‘ਭਾਰ’


rajwinder kaur

Content Editor rajwinder kaur