ਜੰਮੂ-ਕਸ਼ਮੀਰ ਦੇ ਸਰਹੱਦੀ ਮਾਵਾ ਸੈਕਟਰ ’ਚ ਪੀੜਤ ਪਰਿਵਾਰਾਂ ਨੂੰ ਵੰਡੀ ਗਈ ਰਾਹਤ ਸਮੱਗਰੀ

10/07/2023 2:59:36 PM

ਜੰਮੂ-ਕਸ਼ਮੀਰ/ਜਲੰਧਰ (ਵਰਿੰਦਰ ਸ਼ਰਮਾ)- ਲੁਧਿਆਣਾ ਦੇ ਭਗਵਾਨ ਗਣਪਤੀ ਮਹਾਰਾਜ ਦੇ ਭਗਤਾਂ ਦੀ ਇਕ ਧਾਰਮਿਕ ਅਤੇ ਸਮਾਜ ਸੇਵੀ ਸੰਸਥਾ ਹੈ ‘ਰਾਜਾ ਕਾ ਦਰਬਾਰ’। ਇਹ ਸੰਸਥਾ ਜਿੱਥੇ ਹਰ ਸਾਲ ਧੂਮਧਾਮ ਨਾਲ ਗਣਪਤੀ ਉਤਸਵ ਮਨਾਉਂਦੀ ਹੈ, ਉੱਥੇ ਹੀ ਗਰੀਬਾਂ ਤੇ ਲੋੜਵੰਦ ਲੋਕਾਂ ਦੀ ਮਦਦ ਲਈ ਵੱਖ-ਵੱਖ ਯੋਜਨਾਵਾਂ ਚਲਾਉਂਦੀ ਹੈ। ਹੁਣ ਇਹ ਸੰਸਥਾ ਪੰਜਾਬ ਕੇਸਰੀ ਵੱਲੋਂ ਚਲਾਈ ਜਾ ਰਹੀ ਰਾਹਤ ਮੁਹਿੰਮ ਨਾਲ ਜੁੜ ਗਈ ਹੈ।

ਇਸੇ ਸਿਲਸਿਲੇ ’ਚ ‘ਰਾਜਾ ਕਾ ਦਰਬਾਰ’ ਨੇ ਰਾਕੇਸ਼ ਬਜਾਜ ਦੀ ਅਗਵਾਈ ’ਚ ਇਸ ਮੁਹਿੰਮ ਵਿਚ ਇਕ ਟਰੱਕ ਰਾਹਤ ਸਮੱਗਰੀ ਦਾ ਭੇਟ ਕੀਤਾ ਸੀ, ਜਿਸ ਵਿਚ 200 ਰਜਾਈਆ ਸਨ, ਜੋਕਿ ਜੰਮੂ-ਕਸ਼ਮੀਰ ਦੇ ਘਘਵਾਲ ਖੇਤਰ ’ਚ ਸਰਹੱਦ ’ਤੇ ਸਥਿਤ ਮਾਵਾ ਸੈਕਟਰ ’ਚ ਆਯੋਜਿਤ ਇਕ ਸਮਾਗਮ ਵਿਚ ਪ੍ਰਭਾਵਿਤ ਲੋਕਾਂ ਨੂੰ ਭੇਟ ਕੀਤੀਆਂ ਗਈਆਂ ਸਨ। 707ਵੇਂ ਟਰੱਕ ਦੀ ਵੰਡ ਦੇ ਮੌਕੇ ’ਤੇ ਸਰਪੰਚ ਅਨਿਤਾ ਚੌਧਰੀ ਨੇ ਕਿਹਾ ਕਿ ਸਾਡੇ ਖੇਤਰ ’ਚ ਪੰਜਾਬ ਕੇਸਰੀ ਨੇ ਇਹ ਪਹਿਲਾ ਟਰੱਕ ਭਿਜਵਾਇਆ, ਜਿਸ ਦੇ ਲਈ ਸਾਡੇ ਖੇਤਰ ਦੇ ਲੋਕ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਿਸੇ ਵੀ ਸੰਸਥਾ ਨੇ ਸਾਡੀ ਸੁਧ ਨਹੀਂ ਲਈ।

ਇਹ ਵੀ ਪੜ੍ਹੋ:  ਵਿਜੀਲੈਂਸ ਦੇ ਰਡਾਰ 'ਤੇ ਬੀਬੀ ਜਗੀਰ ਕੌਰ, ਕੈਮਰੇ ਸਾਹਮਣੇ ਆ ਕੇ ਕਹੀਆਂ ਵੱਡੀਆਂ ਗੱਲਾਂ

ਵਰਿੰਦਰ ਸ਼ਰਮਾ ਨੇ ਕਿਹਾ ਕਿ ਸਰਹੱਦ ’ਤੇ ਰਹਿੰਦੇ ਲੋਕਾਂ ਦੀ ਤਰਸਯੋਗ ਹਾਲਤ ਵੇਖ ਕੇ ਅੱਖਾਂ ਵਿਚ ਅੱਥਰੂ ਆ ਜਾਂਦੇ ਹਨ। ਇਸ ਲਈ ਸ਼੍ਰੀ ਵਿਜੇ ਕੁਮਾਰ ਚੋਪੜਾ ਦੀ ਇੱਛਾ ਅਤੇ ਮਾਰਗਦਰਸ਼ਨ ’ਚ ਪਿਛਲੇ 23 ਸਾਲਾਂ ਤੋਂ ਇਹ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੌਰਾਨ ਜਲੰਧਰ ਦੇ ਸਮਾਜ ਸੇਵਕ ਇਕਬਾਲ ਸਿੰਘ ਅਰਨੇਜਾ, ਭਾਜਪਾ ਨੇਤਾ ਸਰਵਜੀਤ ਸਿੰਘ ਜੌਹਲ ਅਤੇ ਡਿੰਪਲ ਸੂਰੀ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।

ਇਹ ਵੀ ਪੜ੍ਹੋ:  ਰੂਹ ਕੰਬਾਊ ਹਾਦਸਾ: ਆਪਣੇ ਹੀ ਟਰੱਕ ਹੇਠਾਂ ਆਇਆ ਚਾਲਕ, ਟਾਇਰ 'ਚ ਫਸਣ ਕਾਰਨ ਹੋਈ ਦਰਦਨਾਕ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 


https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri