ਕਸ਼ਮੀਰ ''ਚ ਪੁਲਸ ਨੇ ਮਹਿਲਾ ਪ੍ਰਦਰਸ਼ਨਕਾਰੀਆਂ ਨਾਲ ਕੀਤਾ ਅਜਿਹਾ ਸਲੂਕ

03/24/2017 9:00:34 AM

ਸ਼੍ਰੀਨਗਰ— ਸ਼੍ਰੀਨਗਰ ''ਚ ਵੀਰਵਾਰ ਨੂੰ ਪੁਲਸ ਨੇ ਆਲ ਜੰਮੂ-ਕਸ਼ਮੀਰ ਪੜ੍ਹੇ ਭਾਰਤ (ਏ. ਜੇ. ਕੇ. ਐੱਸ. ਬੀ. ਐੱਮ.) ਦੇ ਕਰਮਚਾਰੀਆਂ ''ਤੇ ਲਾਠੀਆਂ ਵਰ੍ਹਾਈਆਂ। ਪ੍ਰਦਰਸ਼ਨਕਾਰੀਆਂ ''ਚ ਮਹਿਲਾਵਾਂ ਵੀ ਸ਼ਾਮਲ ਸਨ। ਸ਼ਹਿਰ ਦੇ ਪੋਲੇ ਗਰਾਊਂਡ ਇਲਾਕੇ ''ਚ ਇਹ ਕਰਮਚਾਰੀ ਬਕਾਇਆ ਤਨਖਾਹ ਅਤੇ ਬਾਕੀ ਸਹੂਲਤਾਂ ਦੀ ਮੰਗ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਸਨ। ਪ੍ਰਦਰਸ਼ਨ ਕਰ ਰਹੇ ਕਰਮਾਰੀਆਂ ਨੂੰ ਖਦੇੜਣ ਲਈ ਪੁਲਸ ਨੇ ਹੰਝੂ ਗੈਸ ਦੇ ਗੋਲੇ ਦਾਗੇ। ਇਸ ਲਾਠੀਚਾਰਜ ''ਚ ਕਈ ਕਰਮਚਾਰੀ ਜ਼ਖਮੀ ਹੋ ਗਏ, ਜਿਨ੍ਹਾਂ ''ਚ ਮਹਿਲਾ ਕਰਮਚਾਰੀ ਵੀ ਸ਼ਾਮਲ ਸਨ।