ਸ਼ੋਪੀਆਂ ’ਚ ਸੁਰੱਖਿਆ ਫੋਰਸਾਂ ਨੇ 3 ਅੱਤਵਾਦੀ ਕੀਤੇ ਢੇਰ

12/09/2021 11:02:25 AM

ਸ਼੍ਰੀਨਗਰ,(ਅਰੀਜ਼)– ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜਿਲ੍ਹੇ ਦੇ ਚੈੱਕ-ਏ-ਚੋਲਾਨ ਇਲਾਕੇ ਵਿਚ ਬੁੱਧਵਾਰ ਸੁਰੱਖਿਆ ਫੋਰਸਾਂ ਨਾਲ ਹੋਏ ਮੁਕਾਬਲੇ ਵਿਚ ਟੀ. ਆਰ. ਐੱਫ ਦੇ 3 ਅੱਤਵਾਦੀ ਮਾਰੇ ਗਏ, ਜਿਨ੍ਹਾਂ ਦੀ ਪਛਾਣ ਚੈਕ ਚੋਲਨ ਸ਼ੋਪੀਆਂ ਨਿਵਾਸੀ ਅਮੀਰ ਹੁਸੈਨ ਗਨੀ,ਕਾਪਰਾਨ ਸ਼ੋਪੀਆਂ ਨਿਵਾਸੀ ਰਈਸ ਅਹਿਮਦ ਮੀਰ ਅਤੇ ਖੁਦਵਾਨੀ ਕੁਲਗਾਮ ਨਿਵਾਸੀ ਹਸੀਬ ਅਹਿਮਦ ਡਾਰ ਵਜੋਂ ਹੋਈ ਹੈ. ਇਨ੍ਹਾਂ ਕੋਲੋਂ 1 ਏ.ਕੇ.-47 ਰਾਈਫਲ ਅਤੇ 2 ਪਿਸਤੌਲ ਬਰਾਮਦ ਕੀਤੇ ਗਏ ਹਨ। 

 

ਸੂਤਰਾਂ ਅਨੁਸਾਰ ਇਲਾਕੇ ਵਿਚ ਅੱਤਵਾਦੀਆਂ ਦੀ ਹਾਜ਼ਰੀ ਦੀ ਖੁਫੀਆ ਸੂਚਨਾ ਮਿਲਣ ਤੋਂ ਬਾਅਦ ਪੁਲਸ, ਫੌਜ ਅਤੇ ਸੀ. ਆਰ. ਪੀ. ਐੱਫ. ਦੀ ਸਾਂਝੀ ਟੀਮ ਨੇ ਇਲਾਕੇ ਵਿਚ ਤਲਾਸ਼ੀਆਂ ਦੀ ਮੁਹਿੰਮ ਸ਼ੁਰੂ ਕੀਤੀ। ਸੁਰੱਖਿਆ ਫੋਰਸਾਂ ਦੀ ਸਾਂਝੀ ਟੀਮ ਜਿਵੇਂ ਹੀ ਸ਼ੱਕੀ ਥਾਂ ਵੱਲ ਵਧੀ ਤਾਂ ਉੱਥੇ ਲੁਕੇ ਹੋਏ ਅੱਤਵਾਦੀਆਂ ਨੇ ਉਨ੍ਹਾਂ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ । 


Rakesh

Content Editor

Related News