ਅਖਨੂਰ ’ਚ ਵੰਡੀ ਗਈ SS ਜੈਨ ਸਭਾ ਸਿਵਲ ਲਾਈਨ ਲੁਧਿਆਣਾ ਵਲੋਂ ਭੇਂਟ ਕੀਤੀ 659ਵੇਂ ਟਰੱਕ ਦੀ ਰਾਹਤ ਸਮੱਗਰੀ

04/14/2022 4:45:12 PM

ਜਲੰਧਰ (ਵਰਿੰਦਰ ਸ਼ਰਮਾ) - ਪਾਕਿਸਤਾਨ ਦੀ ਗੋਲੀਬਾਰੀ ਅਤੇ ਅੱਤਵਾਦ ਪੀੜ੍ਹਤ ਲੋਕਾਂ ਦੀ ਮਦਦ ਲਈ ਪੰਜਾਬ ਕੇਸਰੀ ਵਲੋਂ ਚਲਾਈ ਗਈ ਮੁਹਿੰਮ ਜਾਰੀ ਹੈ। ਇਸੇ ਕੜੀ ’ਚ ਬੀਤੇ ਦਿਨੀਂ 659ਵੇਂ ਟਰੱਕ ਦੀ ਰਾਹਤ ਸਮੱਗਰੀ ਅਖਨੂਰ (ਜੰਮੂ-ਕਸ਼ਮੀਰ) ਦੇ ਅੱਤਵਾਦ ਪੀੜ੍ਹਤ ਲੋਕਾਂ ਨੂੰ ਬੀ. ਐੱਸ. ਐੱਫ. ਦੇ ਕਮਾਂਡੈਂਟ ਵਾਈ. ਕੇ. ਵਸ਼ਿਸ਼ਠ ਦੀ ਪ੍ਰਧਾਨਗੀ ਹੇਠ ਆਯੋਜਿਤ ਸਮਾਰੋਹ ’ਚ ਭੇਂਟ ਕੀਤੀ ਗਈ, ਜੋ ਐੱਸ. ਐੱਸ. ਜੈਨ ਸਭਾ ਲੁਧਿਆਣਾ ਦੇ ਅਹੁਦੇਦਾਰਾਂ ਵਲੋਂ ਭਿਜਵਾਈ ਗਈ ਸੀ। ਇਸ ’ਚ 325 ਪਰਿਵਾਰਾਂ ਲਈ ਰਜਾਈਆਂ ਸਨ।

ਵਾਈ. ਕੇ. ਵਸ਼ਿਸ਼ਠ ਨੇ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਨੇ ਜੰਮੂ-ਕਸ਼ਮੀਰ ਦੇ ਸਰਹੱਦੀ ਲੋਕਾਂ ਦੀ ਮਦਦ ਲਈ ਜੋ ਸਹਾਇਤਾ ਮੁਹਿੰਮ ਚਲਾਈ ਹੋਈ ਹੈ, ਉਸ ਨਾਲ ਬੀ. ਐੱਸ. ਐੱਫ. ਨੂੰ ਬਹੁਤ ਲਾਭ ਹੋ ਰਿਹਾ ਹੈ। ਇਸ ਮੁਹਿੰਮ ਕਾਰਨ ਬੀ. ਐੱਸ. ਐੱਫ. ਦੇ ਰਿਸ਼ਤੇ ਸਥਾਨਕ ਲੋਕਾਂ ਨਾਲ ਮਜ਼ਬੂਤ ਹੋ ਰਹੇ ਹਨ। ਭਗਵਾਨ ਮਹਾਵੀਰ ਸੇਵਾ ਸੰਸਥਾਨ ਦੇ ਮੁਖੀ ਰਾਕੇਸ਼ ਜੈਨ ਨੇ ਕਿਹਾ ਕਿ ਅਸੀਂ ਜਦੋਂ ਤੋਂ ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਦੇ ਮਾਰਗ ਦਰਸ਼ਨ ’ਚ ਸੇਵਾ ਕਾਰਜ ਸ਼ੁਰੂ ਕੀਤਾ ਹੈ, ਮਨ ਨੂੰ ਸ਼ਾਂਤੀ ਮਿਲ ਰਹੀ ਹੈ। ਜਤਿੰਦਰ ਜੈਨ ਤੇ ਸੁਭਾਸ਼ ਜੈਨ ਨੇ ਕਿਹਾ ਕਿ ਇਹ ਮੁਹਿੰਮ ਹਰ ਉਸ ਵਿਅਕਤੀ ਤੱਕ ਪੁੱਜੇਗੀ ਜਿਸ ਨੂੰ ਇਸ ਦੀ ਲੋੜ ਹੈ।

ਰਵਿੰਦਰ ਜੈਨ ਅਤੇ ਵਿਪਿਨ ਜੈਨ ਨੇ ਕਿਹਾ ਕਿ ਜੈਨ ਸਮਾਜ ਇਸ ਰਾਹਤ ਮੁਹਿੰਮ ਨਾਲ ਜੁੜ ਕੇ ਮਾਨ ਮਹਿਸੂਸ ਕਰ ਰਿਹਾ ਹੈ। ਵਰਿੰਦਰ ਸ਼ਰਮਾ ਯੋਗੀ ਨੇ ਕਿਹਾ ਕਿ ਜਦੋਂ ਤੱਕ ਅੱਤਵਾਦ ਪੀੜ੍ਹਤ ਲੋਕਾਂ ਦੀਆਂ ਮੁਸ਼ਕਲਾਂ ਖ਼ਤਮ ਨਹੀਂ ਹੁੰਦੀਆਂ, ਅਸੀਂ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਘੱਟ ਕਰਨ ਦਾ ਯਤਨ ਕਰਦੇ ਰਹਾਂਗੇ। ਲੋੜਵੰਦ ਲੋਕਾਂ ਨੂੰ ਰਾਹਤ ਸਮੱਗਰੀ ਭੇਂਟ ਕਰਦੇ ਸਮੇਂ ਵਾਈ. ਕੇ. ਵਸ਼ਿਸ਼ਠ, ਜਤਿੰਦਰ ਕੁਮਾਰ ਜੈਨ, ਸੁਭਾਸ਼ ਜੈਨ, ਪ੍ਰਮੋਦ ਜੈਨ, ਰਵਿੰਦਰ ਜੈਨ, ਵਿਪਿਨ ਜੈਨ, ਰਾਕੇਸ਼ ਜੈਨ, ਰਾਹਤ ਵੰਡ ਟੀਮ ਦੇ ਇੰਚਾਰਜ ਵਰਿੰਦਰ ਸ਼ਰਮਾ ਯੋਗੀ ਆਦਿ ਹਾਜ਼ਰ ਸਨ।

rajwinder kaur

This news is Content Editor rajwinder kaur