UPSC ਦੀ ਪ੍ਰੀਖਿਆ ’ਚੋਂ ਹਰਕੀਰਤ ਸਿੰਘ ਰੰਧਾਵਾ ਨੇ ਹਾਸਲ ਕੀਤਾ 10ਵਾਂ ਰੈਂਕ

06/02/2022 2:43:56 PM

ਜਲੰਧਰ (ਬਿਊਰੋ) - ਰਾਵੀ ਦਰਿਆ ਤੋਂ ਪਾਰ ਪਿੰਡ ਘਣੀਏ ਕੇ ਬੇਟ ਜ਼ਿਲ੍ਹਾ ਗੁਰਦਾਸਪੁਰ ਦੇ ਆਈ.ਏ.ਐੱਸ.ਅਧਿਕਾਰੀ ਨਰਿੰਦਰ ਸਿੰਘ ਰੰਧਾਵਾ ਦੇ ਹੋਣਹਾਰ ਪੁੱਤਰ ਹਰਕੀਰਤ ਸਿੰਘ ਰੰਧਾਵਾ ਨੇ ਯੂ.ਪੀ.ਐੱਸ.ਸੀ. ਦੇ ਨਤੀਜੇ ’ਚੋਂ 10ਵਾਂ ਸਥਾਨ ਹਾਸਲ ਕੀਤਾ ਹੈ। ਯੂ.ਪੀ.ਐੱਸ.ਸੀ. ਦੇ ਨਤੀਜੇ ’ਤੋਂ 10ਵੇਂ ਰੈਂਕ ’ਤੇ ਆਉਣ ਨਾਲ ਉਹ ਬਹੁਤ ਖ਼ੁਸ਼ ਹੈ। ਇਸ ਸਬੰਧ ’ਚ ਹਰਕੀਰਤ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਰਾ ਜਨਮ ਕਪੂਰਥਲਾ ਵਿਖੇ ਹੋਇਆ ਹੈ। ਮੈਂ ਸੰਸਕ੍ਰਿਤੀ ਚਾਣਕਿਆਪੁਰੀ ਨਵੀਂ ਦਿੱਲੀ ਤੋਂ ਆਪਣੀ ਪੜ੍ਹਾਈ ਕੀਤੀ ਅਤੇ ਸੈਂਟ ਸਟੀਫਨ ਕਾਲਜ ਦਿੱਲੀ ਯੂਨੀਵਾਰਸਿੱਟੀ ਤੋਂ ਹਿਸਟਰੀ ਆਨਰਜ਼ ਦੀ ਪੜ੍ਹਾਈ ਕੀਤੀ। 

ਹਰਕੀਰਤ ਸਿੰਘ ਰੰਧਾਵਾ ਨੇ ਦੱਸਿਆ ਕਿ ਉਹ ਇਸ ਸਮੇਂ ਆਪਣੇ ਪਰਿਵਾਰ ਨਾਲ ਗੁੜਗਾਓਂ ਵਿਖੇ ਰਹਿ ਰਿਹਾ ਹੈ। ਹਰਕੀਰਤ ਨੇ ਕਿਹਾ ਕਿ ਮੈਂ ਇਸ ਟੈਸਟ ਨੂੰ ਪਾਸ ਕਰਨ ਲਈ ਤਿਆਰ ਕਿਤਾਬਾਂ, ਵੈੱਬਸਾਈਟਾਂ, ਅਖ਼ਬਾਰਾਂ ਅਤੇ ਰਸਾਲਿਆਂ ’ਚੋਂ ਵੱਧ ਤੋਂ ਵੱਧ ਜਾਣਕਾਰੀ ਹਾਸਲ ਕੀਤੀ ਹੈ। ਉਸ ਨੇ ਕਿਹਾ ਕਿ ਉਸ ਦੀ ਇਸ ਪ੍ਰਾਪਤੀ ’ਤੇ ਪਿੱਛੇ ਉਸ ਦੇ ਪਰਿਵਾਰ ਦਾ ਸਭ ਤੋਂ ਵੱਡਾ ਹੱਥ ਹੈ।

ਹਰਕੀਰਤ ਨੂੰ ਵਧਾਈ ਦਿੰਦਿਆਂ ਡਾਕਟਰ ਅਵਨੀਤ ਰੰਧਾਵਾ ਨੇ ਹਰਕੀਰਤ ਦਾ ਕਿੱਸਾ ਵੀ ਦੱਸਿਆ ਕਿ ਉਹ ਬਚਪਨ ਤੋਂ ਹੀ ਬਹੁਤ ਸ਼ਾਂਤ 'ਤੇ ਨਰਮ ਸੁਭਾਅ ਵਾਲਾ ਸੀ ਅਤੇ ਉਸ ਦੀ ਵੱਖ-ਵੱਖ ਖੇਤਰਾਂ ’ਚ ਡੂੰਘੀ ਰੁਚੀ ਸੀ ਤੇ ਆਪਣੀ ਉਮਰ ਤੋਂ ਸਿਆਣੀਆਂ ਗੱਲਾਂ ਕਰਦਾ ਸੀ। 17 ਸਾਲ ਦੀ ਉਮਰ ਚ ਹੀ ਉਸ ਨੇ ਕਹਿ ਦਿੱਤਾ ਸੀ ਕਿ ਉਹ ਸਿਵਲ ਸਰਵਿਸ ’ਚ ਵਧੀਆ ਡਿਪਲੋਮੈਟ ਬਣੇਗਾ ਤੇ ਉਸ ਲਈ ਦਿਨ ਰਾਤ ਉਸ ਨੇ ਮਿਹਨਤ ਵੀ ਕੀਤੀ, ਜਿਸ ਲਈ ਉਹ ਵਧਾਈ ਦਾ ਪਾਤਰ ਹੈ। ਦੱਸ ਦੇੲੀਏ ਕਿ ਡਾਕਟਰ ਅਵਨੀਤ ਰੰਧਾਵਾ ਸਮਾਣਾ ਵਿਖੇ ਮੈਡੀਕਲ ਅਫਸਰ ਹਨ, ਜਦਕਿ ਉਨ੍ਹਾਂ ਦੇ ਪਤੀ ਨਾਭਾ ਸਰਕਾਰੀ ਹਸਪਤਾਲ ਵਿਖੇ ਡਾਕਟਰ ਵਜੋਂ ਸੇਵਾਵਾਂ ਦੇ ਰਹੇ ਹਨ। ਇਸ ਮੌਕੇ ੳੁਨ੍ਹਾਂ ਨੇ ਆਪਣੀ ਤੇ ਹਰਕੀਰਤ ਦੀ ਬਚਪਨ ਦੀ ਯਾਦਗਾਰ ਤਸਵੀਰ ਵੀ ਸ਼ੇਅਰ ਕੀਤੀ।

rajwinder kaur

This news is Content Editor rajwinder kaur