ਕੰਗ ਕਲਾਂ ਸਕੂਲ ''ਚ 5 ਮਹੀਨਿਆਂ ''ਚ ਤੀਜੀ ਚੋਰੀ

12/08/2018 11:42:47 AM

ਲੋਹੀਆਂ ਖਾਸ (ਮਨਜੀਤ)— ਲੋਹੀਆਂ ਬਲਾਕ ਦੇ ਪਿੰਡ ਕੰਗ ਕਲਾਂ 'ਚ ਪੈਂਦੇ ਸਰਕਾਰੀ ਮਿਡਲ ਸਕੂਲ  ਨੂੰ ਪਿਛਲੇ  5 ਮਹੀਨਿਆਂ 'ਚ ਤੀਜੀ ਵਾਰ ਚੋਰਾਂ ਵਲੋਂ ਨਿਸ਼ਾਨਾ ਬਣਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਜਾਣਕਾਰੀ ਦਿੰਦੇ ਹੋਏ ਸਕੂਲ ਮੁਖੀ ਮਾ. ਰੋਸ਼ਨ ਨੇ ਦੱਸਿਆ ਕਿ ਰੋਜ਼ਾਨਾ ਵਾਂਗ ਅੱਜ ਉਹ ਤੇ ਸਾਥੀ ਅਧਿਆਪਕ ਸਕੂਲ ਆਏ ਤਾਂ ਸਕੂਲ ਦੀ ਰਸੋਈ ਦੇ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਅੰਦਰੋਂ ਦੋ ਬੋਰੇ ਕਣਕ ਤੇ ਇਕ ਬੋਰਾ ਚੌਲਾਂ ਦਾ ਗਾਇਬ ਸੀ, ਜਿਸ ਦੀ ਲੋਹੀਆਂ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ। ਸਕੂਲ ਮੁਖੀ ਮਾ. ਰੋਸ਼ਨ ਤੇ ਪੀ. ਟੀ. ਆਈ. ਪਰਮਿੰਦਰ ਮੁੱਤੀ ਨੇ ਦੱਸਿਆ ਕਿ ਇਹ ਪਿਛਲੇ 5 ਮਹੀਨਿਆਂ ਵਿਚ ਇਹ ਤੀਜੀ ਚੋਰੀ ਹੈ। ਇਸ ਤੋਂ ਪਹਿਲਾਂ ਵੀ ਚੋਰ ਇਨਵਰਟਰ, ਬੈਟਰੀਆਂ, ਭਾਂਡੇ, ਕਣਕ ਤੇ  ਚੌਲਾਂ 'ਤੇ ਹੱਥ ਸਾਫ ਕਰ ਚੁੱਕੇ ਹਨ, ਜਿਸ ਦਾ ਪੁਲਸ ਨੂੰ ਅਜੇ ਤੱਕ ਕੋਈ ਸੁਰਾਗ ਨਹੀਂ  ਮਿਲਿਆ।


Shyna

Content Editor

Related News