ਸੱਚਖੰਡ ਐਕਸਪ੍ਰੈੱਸ ''ਚ ਗੰਦਗੀ ਦਾ ਆਲਮ, ਨਾ ਟਾਇਲਟ ਸਾਫ ਤੇ ਨਾ ਮਿਲਿਆ ਸਾਫ ਪਾਣੀ

03/09/2020 5:01:54 PM

ਜਲੰਧਰ (ਗੁਲਸ਼ਨ)— ਹਜ਼ੂਰ ਸਾਹਿਬ ਤੋਂ ਚੱਲ ਕੇ ਅੰਮ੍ਰਿਤਸਰ ਵੱਲ ਆਉਣ ਵਾਲੀ ਸੱਚਖੰਡ ਐਕਸਪ੍ਰੈੱਸ 12715 ਦੇ ਏ. ਸੀ. ਥ੍ਰੀ ਟਾਇਰ ਕੋਚ ਬੀ-5 'ਚ ਸਵਾਰ ਯਾਤਰੀਆਂ ਪ੍ਰਦੀਪ ਸ਼ਰਮਾ, ਸੁਰਿੰਦਰ ਕੁਮਾਰ, ਹਰਜਿੰਦਰ ਸਿੰਘ ਤੋਂ ਇਲਾਵਾ ਐੱਨ. ਆਰ. ਆਈ. ਸੰਜੀਵ ਸ਼ਰਮਾ, ਪ੍ਰਦੀਪ ਵਰਮਾ ਅਤੇ ਮਹਿੰਦਰ ਕੌਰ ਨੇ ਕਿਹਾ ਕਿ ਰੇਲਵੇ ਵਲੋਂ ਯਾਤਰੀਆਂ ਨੂੰ ਸਹੂਲਤਾਂ ਦੇਣ ਅਤੇ ਟਰੇਨਾਂ 'ਚ ਸਾਫ-ਸਫਾਈ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਇਹ ਸਭ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ।

ਉਨ੍ਹਾਂ ਕਿਹਾ ਕਿ ਉਹ 7 ਮਾਰਚ 2020 ਨੂੰ ਹਜ਼ੂਰ ਸਾਹਿਬ ਤੋਂ ਜਲੰਧਰ ਆ ਰਹੇ ਸਨ। ਇਸ ਦੌਰਾਨ ਟਰੇਨ 'ਚ ਸਫਾਈ ਵਿਵਸਥਾ ਬੁਰੀ ਤਰ੍ਹਾਂ ਡਾਵਾਂਡੋਲ ਹੋਈ ਪਈ ਸੀ। ਟਾਇਲਟ ਅੰਦਰ ਵੀ ਗੰਦਗੀ ਹੀ ਗੰਦਗੀ ਫੈਲੀ ਹੋਈ ਸੀ। ਨਾ ਤਾਂ ਰਸਤੇ 'ਚ ਉਨ੍ਹਾਂ ਨੂੰ ਟਾਇਲਟ ਸਾਫ਼ ਮਿਲਿਆ ਅਤੇ ਨਾ ਹੀ ਪਾਣੀ ਮਿਲਿਆ। ਜਿਸ ਕਾਰਣ ਉਨ੍ਹਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

PunjabKesari

ਪੀ. ਐੱਨ. ਆਰ. (4304289231) ਦੇ ਯਾਤਰੀਆਂ ਨੇ ਦੱਸਿਆ ਕਿ ਕੋਚ 'ਚ ਕੁਝ ਐੱਨ. ਆਰ. ਆਈ. ਵੀ ਸਵਾਰ ਸਨ ਜੋ ਕਿ ਇਸ ਲੰਮੇ ਸਫਰ ਦੌਰਾਨ ਕਾਫ਼ੀ ਪ੍ਰੇਸ਼ਾਨ ਹੋਏ। ਯਾਤਰੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧ 'ਚ ਟਰੇਨ ਅਟੈਂਡੈਂਟ ਤੋਂ ਵਾਰ ਵਾਰ ਸ਼ਿਕਾਇਤ ਬੁੱਕ ਦੀ ਮੰਗ ਕੀਤੀ ਗਈ ਪਰ ਉਨ੍ਹਾਂ ਨੂੰ ਸ਼ਿਕਾਇਤ ਬੁੱਕ ਵੀ ਨਹੀਂ ਦਿੱਤੀ ਜਾ ਰਹੀ ਸੀ, ਜਦੋਂ ਟਰੇਨ 'ਚ ਸਵਾਰ ਹੋਰ ਯਾਤਰੀਆਂ ਦਾ ਗੁੱਸਾ ਵਧਣ ਲੱਗਾ ਤਾਂ ਸ਼ਿਕਾਇਤ ਬੁੱਕ ਦਿੱਤੀ ਗਈ। ਜਿਸ 'ਚ ਕਈ ਯਾਤਰੀਆਂ ਨੇ ਸਾਂਝੇ ਤੌਰ 'ਤੇ ਸੈਂਟਰਲ ਰੇਲਵੇ ਦੀ ਸ਼ਿਕਾਇਤ ਬੁੱਕ 'ਚ ਸ਼ਿਕਾਇਤ ਨੰਬਰ (040024) ਦਰਜ ਕਰਵਾਈ।

ਯਾਤਰੀਆਂ ਨੇ ਕਿਹਾ ਕਿ ਹਜ਼ਾਰਾਂ ਰੁਪਏ ਕਿਰਾਇਆ ਖਰਚ ਕਰਨ ਦੇ ਬਾਵਜੂਦ ਵੀ ਟਰੇਨਾਂ 'ਚ ਯਾਤਰੀ ਸਹੂਲਤਾਂ ਨਾਂਹ ਦੇ ਬਰਾਬਰ ਹਨ। ਕੋਚ ਦੇ ਦਰਵਾਜ਼ਿਆਂ ਕੋਲ ਪਾਣੀ ਖਿਲਰਿਆ ਹੋਇਆ ਸੀ। ਟਾਇਲਟ 'ਚ ਪਾਣੀ ਨਾ ਹੋਣ ਕਾਰਣ ਉਥੇ ਗੰਦਗੀ ਅਤੇ ਬਦਬੂ ਫੈਲੀ ਹੋਈ ਸੀ। ਯਾਤਰੀਆਂ ਨੇ ਰੇਲ ਪ੍ਰਸ਼ਾਸਨ ਤੋਂ ਲਾਪ੍ਰਵਾਹੀ ਵਰਤਣ ਵਾਲੇ ਕਰਮਚਾਰੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।


shivani attri

Content Editor

Related News