ਖੇਤਰੀ ਪਾਸਪੋਰਟ ਅਧਿਕਾਰੀ ਵੱਲੋਂ ਪੀ. ਸੀ. ਸੀ. ਐਪੁਆਇੰਟਮੈਂਟ ਕੋਟਾ ਰੋਜ਼ਾਨਾ 600 ਕੀਤੇ ਜਾਣ ਨਾਲ ਬਿਨੈਕਾਰਾਂ ਨੂੰ ਵੱਡੀ ਰਾਹਤ

06/11/2022 6:33:53 PM

ਜਲੰਧਰ (ਧਵਨ) : ਪੁਲਸ ਕਲੀਅਰੈਂਸ ਸਰਟੀਫ਼ਿਕੇਟ (ਪੀ. ਸੀ. ਸੀ.) ਦੀ ਮੰਗ ਕਰਨ ਵਾਲੇ ਨਿਵਾਸੀਆਂ ਨੂੰ ਵੱਡੀ ਰਾਹਤ ਦਿੰਦਿਆਂ ਪੀ. ਸੀ. ਸੀ. ਜਾਰੀ ਕਰਨ ਲਈ ਖੇਤਰੀ ਪਾਸਪੋਰਟ ਅਧਿਕਾਰੀ ਦਾ ਕੋਟਾ ਮੌਜੂਦਾ 450 ਐਪੁਆਇੰਟਮੈਂਟ ਰੋਜ਼ਾਨਾ ਤੋਂ ਵਧਾ ਕੇ 600 ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਤਰੀ ਪਾਸਪੋਰਟ ਅਧਿਕਾਰੀ ਯਸ਼ਪਾਲ ਨੇ ਦੱਸਿਆ ਕਿ ਵਿਦੇਸ਼ ਮੰਤਰਾਲੇ ਵੱਲੋਂ ਜਲੰਧਰ ਦੇ ਆਰ. ਪੀ. ਓ. ਵੱਲੋਂ ਬੇਨਤੀ ਕਰਨ ’ਤੇ ਲੋਕਾਂ ਦੀ ਸਹੂਲਤ ਲਈ ਇਹ ਫ਼ੈਸਲਾ ਲਿਆ ਗਿਆ ਹੈ। ਯਸ਼ਪਾਲ ਨੇ ਕਿਹਾ ਕਿ ਇਸ ਨਾਲ ਲੋਕਾਂ ਨੂੰ ਪੀ. ਸੀ. ਸੀ. ਨਿਰਵਿਘਨ ਅਤੇ ਉਚਿਤ ਢੰਗ ਨਾਲ ਪ੍ਰਾਪਤ ਕਰਨ ਵਿਚ ਮਦਦ ਮਿਲੇਗੀ।

ਇਹ ਵੀ ਪੜ੍ਹੋ- 47 ਫੋਨ ਨੰਬਰਾਂ ਜ਼ਰੀਏ ਮੂਸੇਵਾਲਾ ਦੇ ਕਾਤਲਾਂ ਤੱਕ ਪੁਹੰਚੀ ਐੱਸ.ਆਈ.ਟੀ. , ਵੱਡੇ ਖੁਲਾਸੇ ਹੋਣ ਦੀ ਉਮੀਦ 

ਉਨ੍ਹਾਂ ਇਹ ਵੀ ਦੱਸਿਆ ਕਿ ਖੇਤਰੀ ਪਾਸਪੋਰਟ ਦਫ਼ਤਰ ਵੱਲੋਂ ਲੋਕਾਂ ਨੂੰ ਵਧੀਆ ਸੇਵਾਵਾਂ ਦੇਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਹਾਲ ਹੀ ਵਿਚ ਵਿਦੇਸ਼ ਜਾਣ ਦੇ ਇੱਛੁਕ ਲੋਕਾਂ ਦੀ ਸਹੂਲਤ ਲਈ ਇਸ ਕੋਟੇ ਨੂੰ ਵਧਾਉਣ ਲਈ ਮੰਤਰਾਲੇ ਨੂੰ ਵਿਸਤਾਰਿਤ ਤਜਵੀਜ਼ ਵੀ ਭੇਜੀ ਗਈ ਹੈ।ਪਹਿਲਾਂ ਐਪੁਆਇੰਟਮੈਂਟ 135 ਰੋਜ਼ਾਨਾ ਸੀ ਪਰ ਪੀ. ਸੀ. ਸੀ. ਦੀ ਮੰਗ ਰੋਜ਼ਾਨਾ ਵਧ ਰਹੀ ਸੀ, ਇਸ ਲਈ ਆਰ. ਪੀ. ਓ. ਇਸ ਮੁੱਦੇ ਨੂੰ ਐੱਮ. ਈ. ਏ. ਅੱਗੇ ਉਠਾਇਆ ਗਿਆ, ਜਿਸ ਨੂੰ ਵਧਾ ਕੇ ਅੱਗੇ 180 ਕਰ ਦਿੱਤਾ ਗਿਆ।

ਇਹ ਵੀ ਪੜ੍ਹੋ- ਮੂਸੇਵਾਲਾ ਕਤਲਕਾਂਡ 'ਚ ਖ਼ੁਲਾਸਾ: ਪੰਜਾਬ ਤੋਂ ਸਾਰਜ ਮਿੰਟੂ ਤੇ ਹਰਿਆਣਾ ਦੇ ਮੋਨੂ ਡਾਗਰ ਨੇ ਤਿਆਰ ਕੀਤੇ ਸਨ ਸ਼ਾਰਪ ਸ਼ੂਟਰ

ਆਰ. ਪੀ. ਓ. ਵੱਲੋਂ ਫਿਰ ਬੇਨਤੀ ਕਰਨ ’ਤੇ ਕੋਟੇ ਨੂੰ ਹਾਲ ਹੀ ਵਿਚ ਵਧਾ ਕੇ 270 ਤੇ ਫਿਰ 450 ਕੀਤਾ ਗਿਆ ਅਤੇ ਹੁਣ ਇਸ ਨੂੰ 600 ਪੀ. ਸੀ. ਸੀ. ਰੋਜ਼ਾਨਾ ਤੱਕ ਵਧਾ ਦਿੱਤਾ ਗਿਆ ਹੈ। ਪਾਸਪੋਰਟ ਨਾਲ ਸਬੰਧਤ ਬਿਹਤਰੀਨ ਸੇਵਾਵਾਂ ਦੇਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਆਰ. ਪੀ. ਓ. ਨੇ ਕਿਹਾ ਕਿ ਸੇਵਾਵਾਂ ਨੂੰ ਬਿਹਤਰ ਬਣਾਉਣ ਵਿਚ ਕੋਈ ਘਾਟ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਹਰ ਸੇਵਾ ਸਹੀ ਅਤੇ ਪਾਰਦਰਸ਼ੀ ਢੰਗ ਨਾਲ ਮੁਹੱਈਆ ਕਰਵਾਈ ਜਾ ਰਹੀ ਹੈ।

ਇਹ ਵੀ ਪੜ੍ਹੋ- ਧਰਮਸੌਤ ਖ਼ਿਲਾਫ਼ ਵਿਜੀਲੈਂਸ ਨੂੰ ਮਿਲੇ ਅਹਿਮ ਸੁਰਾਗ, 'ਸਿੰਗਲਾ' ਵੀ ਰਾਡਾਰ 'ਤੇ

ਨੋਟ:  ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ


Harnek Seechewal

Content Editor

Related News