ਭੰਗ ਹੋਵੇਗਾ ਪੰਜਾਬ ਵਕਫ ਬੋਰਡ, ਮੈਂਬਰਾਂ ਦੀ ਹੋਵੇਗੀ ਉੱਚ ਪੱਧਰੀ ਜਾਂਚ! ਪੰਜਾਬ ਸਰਕਾਰ ਨੇ ਨੋਟਿਸ ਜਾਰੀ ਕਰ ਮੰਗਿਆ ਜਵਾਬ

06/30/2022 3:54:38 PM

ਜਲੰਧਰ (ਅਲੀ) : ਪੰਜਾਬ ਵਕਫ ਬੋਰਡ ਨੂੰ ਭੰਗ ਕਰਨ ਅਤੇ ਚੇਅਰਮੈਨ ਤੇ ਮੈਂਬਰਾਂ ਦੀ ਪ੍ਰਾਪਰਟੀ ਦੀ ਜਾਂਚ ਕਰਵਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਨੇ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਵਕਫ ਬੋਰਡ ਨੂੰ ਨੋਟਿਸ ਜਾਰੀ ਕਰਦਿਆਂ ਇਸਦਾ ਜਵਾਬ ਮੰਗਿਆ ਹੈ। ਇਹ ਮੰਗ ਪਿਛਲੇ ਦਿਨੀਂ ਲਾਭ ਖਾਨ ਪ੍ਰਧਾਨ ਮੁਸਲਿਮ ਵੈੱਲਫੇਅਰ ਨਾਭਾ ਵਲੋਂ ਸੈਂਟਰਲ ਵਕਫ ਕੌਂਸਲ ਅਤੇ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਗੁਹਾਰ ਲਗਾਈ ਗਈ ਸੀ ਕਿ ਪੰਜਾਬ ਵਕਫ ਬੋਰਡ ਵਿਚ ਵੱਡੇ ਪੱਧਰ ’ਤੇ ਪ੍ਰਾਪਰਟੀ ਨੂੰ ਖੁਰਦ-ਬੁਰਦ ਕਰ ਕੇ ਕਈ ਮੈਂਬਰਾਂ ਅਤੇ ਚੇਅਰਮੈਨ ਨੇ ਪੈਸੇ ਕਮਾਏ, ਜਿਸ ਦੀ ਨਿਰਪੱਖ ਜਾਂਚ ਕਰਵਾਉਣ ਲਈ ਪੰਜਾਬ ਵਕਫ ਬੋਰਡ ਨੂੰ ਭੰਗ ਕੀਤਾ ਜਾਵੇ ਅਤੇ ਇਸ ਵਿਚ ਸ਼ਾਮਲ ਮੈਂਬਰਾਂ ਅਤੇ ਚੇਅਰਮੈਨ ਦੀ ਜਾਂਚ ਕਰਵਾਈ ਜਾਵੇ।

ਇਹ ਵੀ ਪੜ੍ਹੋ- ਸੰਗਰੂਰ ਜ਼ਿਮਨੀ ਚੋਣ ’ਚ ਹਾਰ ਤੋਂ ਨਿਰਾਸ਼ ‘ਆਪ’ ਜਲਦ ਲੈ ਸਕਦੀ ਹੈ ਇਹ ਵੱਡਾ ਫ਼ੈਸਲਾ

ਮੁਸਲਿਮ ਵੈੱਲਫੇਅਰ ਨਾਭਾ ਦੀ ਇਸ ਮੰਗ ਨੂੰ ਲੈ ਕੇ ਸੈਂਟਰਲ ਵਕਫ ਕੌਂਸਲ ਨੇ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ, ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਵੀ ਇਸ ’ਤੇ ਸਖ਼ਤ ਕਦਮ ਉਠਾਉਂਦਿਆਂ ਵਕਫ ਬੋਰਡ ਦੇ ਸੀ. ਈ. ਓ. ਤੋਂ ਇਸ ਮਾਮਲੇ ਵਿਚ ਜਵਾਬ ਮੰਗਿਆ ਹੈ।ਪੰਜਾਬ ਸਰਕਾਰ ਨੂੰ ਲਿਖੀ ਚਿੱਠੀ ਬਾਰੇ ਜਾਣਕਾਰੀ ਦਿੰਦਿਆਂ ਲਾਭ ਖਾਨ ਨੇ ਦੱਸਿਆ ਕਿ ਸਾਬਕਾ ਚੇਅਰਮੈਨ ਅਤੇ ਮੌਜੂਦਾ ਮੈਂਬਰ ਜੁਨੈਦ ਰਜਾ ਖਾਨ, ਪਟਿਆਲਾ ਦੇ ਮੈਂਬਰ ਅਬਦੁੱਲ ਵਾਹਿਦ ਸਮੇਤ ਹੋਰ 4 ਮੈਂਬਰਾਂ ਦੀ ਆਮਦਨੀ ਦੀ ਜਾਂਚ ਕਰਵਾਈ ਜਾਵੇ ਕਿਉਂਕਿ ਉਨ੍ਹਾਂ ਨੇ ਪੰਜਾਬ ਭਰ ਵਿਚ ਕਈ ਪ੍ਰਾਪਰਟੀਆਂ ਨੂੰ ਖੁਰਦ-ਬੁਰਦ ਕਰਵਾਇਆ।

ਇਹ ਵੀ ਪੜ੍ਹੋ-  ਮੂਸੇਵਾਲਾ ਦੇ ਫੋਨ ਦੀ ਫਾਰੈਂਸਿਕ ਜਾਂਚ ਤੋਂ ਹੋਇਆ ਵੱਡਾ ਖ਼ੁਲਾਸਾ, ਇਸੇ ਆਧਾਰ 'ਤੇ ਹੋਵੇਗੀ ਲਾਰੈਂਸ ਕੋਲੋਂ ਪੁੱਛਗਿੱਛ

ਪੰਜਾਬ ਸਰਕਾਰ ਵੱਲੋਂ ਵਕਫ ਬੋਰਡ ਤੋਂ ਮੰਗੇ ਗਏ ਜਵਾਬ ’ਤੇ ਚੀਫ ਐਗਜ਼ੀਕਿਊਟਿਵ ਆਫਿਸਰ ਲਤੀਫ ਅਹਿਮਦ ਥਿੰਦ ਤੋਂ ਜਦੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਹਾਲੇ ਮੈਨੂੰ ਇਸ ਚਿੱਠੀ ਦੀ ਜਾਣਕਾਰੀ ਨਹੀਂ, ਜਦਕਿ ਇਹ ਚਿੱਠੀ 24 ਜੂਨ ਨੂੰ ਭੇਜੀ ਗਈ ਹੈ। ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਤੁਰੰਤ ਵਕਫ ਬੋਰਡ ਨੂੰ ਭੰਗ ਕਰਦੀ ਹੈ ਜਾਂ ਨਹੀਂ।

Harnek Seechewal

This news is Content Editor Harnek Seechewal