ਜਲੰਧਰ ’ਚ ਅੰਡਰਗਰਾਊਂਡ ਪੈ ਰਹੀਆਂ ਕੇਬਲ ਦਾ ਕੰਮ 80 ਫੀਸਦੀ ਹੋਇਆ ਪੂਰਾ

12/16/2019 2:11:17 PM

ਜਲੰਧਰ - ਬਿਜਲੀ ਵਿਭਾਗ ਨੇ ਅੰਡਰਗਰਾਊਂਡ ਕੇਬਲ ਵਿਛਾ ਕੇ ਰੇਡੀਅਲ ਪਾਵਰ ਗਿ੍ਡ ਦੀ ਸਪਲਾਈ ਸ਼ੁਰੂ ਕਰ ਦੇਣ ਦਾ ਫੈਸਲਾ ਕੀਤਾ ਹੈ, ਜਿਸ ਦਾ ਕੰਮ ਚੱਲ ਰਿਹਾ ਹੈ। ਰੇਡੀਅਲ ਪਾਵਰ ਗਿ੍ਡ ਦੀ ਸਪਲਾਈ ਨਾਲ 1 ਲੱਖ ਦੇ ਕਰੀਬ ਦੀ ਆਬਾਦੀ ਨੂੰ ਲਾਭ ਮਿਲੇਗਾ। ਜੇਕਰ ਸ਼ਹਿਰ ਦੀ ਬਿਜਲੀ ਬੰਦ ਹੁੰਦੀ ਹੈ ਤਾਂ ਉਸ ਦੀ ਸਪਲਾਈ ਦੂਜੀ ਲਾਇਨ ਤੋਂ ਦਿੱਤੀ ਜਾਵੇਗੀ। ਜਾਣਕਾਰੀ ਅਨੁਸਾਰ ਰੇਡੀਅਲ ਸਬ ਸਟੇਸ਼ਨ ਨੂੰ ਦੁਗਣੀ ਸਪਲਾਈ ਨਾਲ ਜੋੜਿਆ ਜਾਵੇਗਾ, ਜਿਸ ਦਾ 80 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ। ਇਸ ਨਾਲ ਕਿਲਾ ਮੁਹੱਲਾ ਅਤੇ ਇਸ ਦੇ ਆਲੇ-ਦੁਆਲੇ ਬਣਿਆ ਪੁਰਾਣਾ ਬਾਜ਼ਾਰ, ਪੁਰਾਣੇ ਮੁਹੱਲੇ ਦੁਗਣੀ ਬਿਜਲੀ ਦੀ ਲਾਈਨ ਨਾਲ ਜੁੜ ਗਏ ਹਨ।

ਅਜਿਹਾ ਇਸ ਕਰਕੇ ਕੀਤਾ ਗਿਆ ਹੈ, ਕਿਉਂਕਿ ਜੇਕਰ ਇਸ ਲਾਇਨ ’ਚ ਖਰਾਬੀ ਆਉਂਦੀ ਹੈ ਤਾਂ ਦੂਜੇ ਲਾਇਨ ਇਸ ਨੂੰ ਬਿਜਲੀ ਦੇਵੇਗੀ। ਦੱਸ ਦੇਈਏ ਕਿ ਬਸ਼ੀਰਪੁਰਾ ’ਚ ਟ੍ਰਾਂਸਮਿਸ਼ਨ ਟਾਵਰ ਤੋਂ ਲੈ ਕੇ ਸੁਰਿਆ ਇਨਕਲੈਵ ਤੱਕ ਅੰਡਰਗਰਾਊਂਡ ਕੈਬਲ ਵਿਛਾਈ ਗਈ ਹੈ, ਜਿਸ ਨੂੰ ਬੀ.ਬੀ.ਐੱਮ.ਬੀ. ਨਾਲ ਜੋੜ ਦਿੱਤਾ ਜਾਵੇਗਾ। ਜਲੰਧਰ ਦੇ ਡਿਪਟੀ ਚੀਫ ਇੰਜੀਨੀਅਰ ਐੱਚ.ਐੱਸ. ਬਾਂਸਲ ਨੇ ਕਿਹਾ ਕਿ ਨਵੀਂਆਂ ਪਾਵਰ ਲਾਇਨਾਂ ਵਿਛਾਉਣ ਦਾ ਮੁਖ ਮਕਸਦ ਬਿਜਲੀ ਸਪਲਾਈ ਨੂੰ ਮਜਬੂਤ ਕਰਨਾ ਹੈ। 

rajwinder kaur

This news is Content Editor rajwinder kaur