ਸੰਘਾ ਜਗੀਰ ’ਚ ਨੌਜਵਾਨਾਂ ਨੇ ਚਲਾਈ ਸਫਾਈ ਮੁਹਿੰਮ

12/12/2018 1:52:53 PM

ਜਲੰਧਰ (ਸ਼ਰਮਾ)- ਨੇਡ਼ਲੇ ਪਿੰਡ ਸੰਘਾ ਜਗੀਰ ਦੇ ਸੰਘਾ ਕਲੱਬ ਦੇ ਨੌਜਵਾਨਾਂ ਵਲੋਂ ਪਿਛਲੇ 4 ਮਹੀਨਿਆਂ ਤੋਂ ਪਿੰਡ ’ਚ ਚਲਾਈ ਸਫਾਈ ਮੁਹਿੰਮ ਤਹਿਤ ਪਿੰਡ ਦੇ ਸ਼ਮਸ਼ਾਨਘਾਟ ਤੇ ਸਕੂਲ ਦੀ ਸਫਾਈ ਕਰਵਾਈ ਗਈ, ਸਡ਼ਕਾਂ ਤੋਂ ਭੰਗ-ਬੂਟੀ ਦਾ ਸਫਾਇਆ ਕਰਵਾਇਆ, ਵਾਤਾਵਰਣ ਦੀ ਸ਼ੁੱਧਤਾ ਲਈ ਪੌਦੇ ਲਾਏ ਅਤੇ ਪਿੰਡ ’ਚ ਸਡ਼ਕਾਂ ’ਤੇ ਕਈ ਸਾਲਾਂ ਤੋਂ ਲੱਗੇ ਕੂਡ਼ੇ ਦੇ ਢੇਰਾਂ ਨੂੰ ਚੁੱਕਵਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਮੈਂਬਰ ਜਸਵਿੰਦਰ ਗੇਜੀ ਨੇ ਦੱਸਿਆ ਕਿ ਇਸ ਕਲੱਬ ਵਿਚ ਉਨ੍ਹਾਂ ਸਣੇ 7 ਮੈਂਬਰ ਕਰਨੈਲ ਚੰਦ, ਕੁਲਦੀਪ ਰਾਜ, ਅਜੇ ਕੁਮਾਰ, ਪਵਨ ਕੁਮਾਰ ਹੈਪੀ, ਮਨੀ ਤੇ ਨਿੰਦਰ ਆਦਿ ਸ਼ਾਮਲ ਹਨ।