ਗੜ੍ਹਾ ਇਲਾਕੇ ’ਚ ਕਮਾਂਡੋਜ਼ ਨੂੰ ਨਾਲ ਲੈ ਕੇ ਪੁਲਸ ਨੇ ਕੱਢਿਆ ਮਾਰਚ

12/12/2018 1:54:41 PM

ਜਲੰਧਰ (ਵਰੁਣ)–ਗੜ੍ਹਾ ਇਲਾਕੇ ਵਿਚ ਏ. ਸੀ. ਪੀ. ਨਵੀਨ ਕੁਮਾਰ ਦੀ ਅਗਵਾਈ ਵਿਚ ਪੁਲਸ ਅਤੇ ਐੱਸ. ਓ. ਜੀ. ਕਮਾਂਡੋਜ਼ ਨੇ ਫਲੈਗ ਮਾਰਚ ਕੱਢਿਆ। ਫਲੈਗ ਮਾਰਚ ਤੋਂ ਬਾਅਦ ਪੁਲਸ ਅਤੇ ਕਮਾਂਡੋਜ਼ ਦੀਆਂ ਟੀਮਾਂ ਨੇ ਸਰਚ ਮੁਹਿੰਮ ਵੀ ਚਲਾਈ। ਏ. ਸੀ. ਪੀ. ਨਵੀਨ ਕੁਮਾਰ ਨੇ ਦੱਸਿਆ ਕਿ ਹਾਈ ਅਲਰਟ ਕਾਰਨ ਪੁਲਸ ਟੀਮ ਅਤੇ ਕਮਾਂਡੋਜ਼ ਨੇ ਗੜ੍ਹਾ ਵਿਚ ਪੈਂਦੇ ਕਈ ਇਲਾਕਿਆਂ ਵਿਚ ਪੈਦਲ ਮਾਰਚ ਕੱਢਿਆ ਅਤੇ ਕੁਝ ਥਾਵਾਂ ’ਤੇ ਸਰਚ ਵੀ ਕੀਤੀ।