ਖੇਡਾਂ ਸਰੀਰ ਦੇ ਬਹੁਪੱਖੀ ਵਿਕਾਸ ਦੀ ਕੁੰਜੀ : ਵਰਮਾ

11/17/2018 5:35:40 PM

ਜਲੰਧਰ (ਮਹੇਸ਼)–ਨਿਰਮਾਣ ਸੋਸਾਇਟੀ ਵਲੋਂ ਚਲਾਏ ਜਾ ਰਹੇ ਨਿਰਮਾਣ ਸਰਬਾਂਗੀ ਸਿੱਖਿਆ ਸਕੂਲ ਨੇ ਰਾਸ਼ਟਰੀ ਬਾਲ ਦਿਵਸ ਮੌਕੇ ਸਾਲਾਨਾ ਖੇਡ ਉਤਸਵ ਦਾ ਆਯੋਜਨ ਕੀਤਾ। ਰਾਜੀਵ ਕੁਮਾਰ ਵਰਮਾ ਪੀ. ਸੀ. ਐੱਸ. ਬਤੌਰ ਮੁੱਖ ਮਹਿਮਾਨ ਪਹੁੰਚੇ। ਉਨ੍ਹਾਂ ਖੁੱਲੇ ਅਸਮਾਨ ’ਚ ਗੁਬਾਰੇ ਉਡਾ ਕੇ ਖੇਡਾਂ ਦਾ ਉਦਘਾਟਨ ਕਰਦਿਅਾਂ ਕਿਹਾ ਕਿ ਅਜੋਕੇ ਦੌਰ ’ਚ ਸਿਹਤ ਸਭ ਤੋਂ ਵੱਡੀ ਚੁਣੌਤੀ ਹੈ। ਆਧੁਨਿਕ ਜੀਵਨਸ਼ੈਲੀ ਨੇ ਮੋਬਾਇਲ ਅਤੇ ਇੰਟਰਨੈੱਟ ਦੀ ਵਰਤੋਂ ਨੇ ਬਾਲਾਂ ਨੂੰ ਸਰੀਰਕ ਕਿਰਿਆ ਤੋਂ ਬਹੁਤ ਦੂਰ ਕਰ ਦਿੱਤਾ ਹੈ। ਫਲਸਰੂਪ ਬਾਲਾਂ ਦਾ ਭਾਰ ਘੱਟ, ਖੂਨ ਘੱਟ ਅਤੇ ਸਮੁੱਚੇ ਤੌਰ ’ਤੇ ਸਿਹਤ ਖਰਾਬ ਹੈ। ਅਜਿਹੇ ਹਾਲਾਤ ’ਚ ਖੇਡਾਂ ਬਹੁ-ਪੱਖੀ ਸਿਹਤ ਵਿਕਾਸ ਦੀ ਕੁੰਜੀ ਹੈ। ਉਨ੍ਹਾਂ ਨਿਰਮਾਣ ਸਕੂਲ ਦੇ ਅਜਿਹੇ ਯਤਨਾਂ ਦੀ ਸ਼ਲਾਘਾ ਕੀਤੀ। ਸੋਸਾਇਟੀ ਦੇ ਪ੍ਰਧਾਨ ਪ੍ਰੋ. ਲਖਬੀਰ ਸਿੰਘ ਨੇ ਦੱਸਿਆ ਕਿ ਖੇਡਾਂ ਨਿਰਮਾਣ ਸਰਬਾਂਗੀ ਸਿੱਖਿਆ ਸਕੂਲ ਦੇ ਰੋਜ਼ਾਨਾ ਕਾਰਜਕ੍ਰਮ ਦਾ ਅਨਿੱਖੜਵਾਂ ਹਿੱਸਾ ਹਨ। ਇਸ ਮੌਕੇ ਕਰਵਾਈਆਂ ਗਈਆਂ ਖੇਡਾਂ ’ਚ ਪਹਿਲੀ ਜਮਾਤ ’ਚੋਂ ਨਿੰਬੂ ਦੌੜ ’ਚ ਲੜਕਿਆਂ ’ਚੋਂ ਕ੍ਰਮਵਾਰ ਅਭੀਰਾਜ ਨੇ ਪਹਿਲਾ ਅਤੇ ਪ੍ਰਭਨੂਰ ਨੇ ਦੂਜਾ ਸਥਾਨ ਹਾਸਲ ਕੀਤਾ, ਲੜਕੀਆਂ ’ਚੋਂ ਜੈਸਮੀਨ ਨੇ ਪਹਿਲਾ ਅਤੇ ਸੋਫੀਆ ਨੇ ਦੂਜਾ ਸਥਾਨ ਹਾਸਲ ਕੀਤਾ। ਦੌੜ ’ਚ ਲੜਕਿਆਂ ’ਚੋਂ ਜੈਵੀਰ ਨੇ ਪਹਿਲਾ ਸਥਾਨ ਅਤੇ ਵਿਸ਼ੇਸ਼ ਨੇ ਦੂਜਾ ਸਥਾਨ ਹਾਸਲ ਕੀਤਾ, ਲੜਕੀਆਂ ’ਚੋਂ ਜਾਹਨਵੀ ਨੇ ਪਹਿਲਾ ਅਤੇ ਜੈਸਮੀਨ ਨੇ ਦੂਜਾ ਸਥਾਨ ਹਾਸਲ ਕੀਤਾ, ਲੜਕੀਆਂ ’ਚੋਂ ਜਾਹਨਵੀ ਨੇ ਪਹਿਲਾ ਅਤੇ ਜੈਸਮੀਨ ਨੇ ਦੂਜਾ ਸਥਾਨ ਹਾਸਲ ਕੀਤਾ। ਜਮਾਤ ਦੂਜਾ ’ਚ ਰੁਮਾਲ ਚੁੱਕਣ ਦੀ ਖੇਡ ’ਚ ਟੀਮ ਏ ਜੇਤੂ ਰਹੀ। ਘੇਰਾ ਦੌੜ ’ਚ ਅਦਿਤਿਯਮ ਅਤੇ ਜੋਇਲ ਜੇਤੂ ਰਹੇ। ਮਨ ਪਰਚਾਵੇ ਦੀ ਖੇਡ ’ਚ ਲੜਕਿਆਂ ’ਚੋਂ ਸੌਰਭ ਅਤੇ ਜਸਵਿੰਦਰ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ ਅਤੇ ਲੜਕੀਆਂ ’ਚੋਂ ਦੀਪਤੀ ਅਤੇ ਸ਼ਾਰਾ ਜੇਤੂ ਰਹੀਆਂ। ਜਮਾਤ ਤੀਸਰੀ ’ਚ ਤਿੰਨ ਲੱਤੀ ਦੌੜ ’ਚ ਲੜਕਿਆਂ ’ਚੋਂ ਹਰਸ਼ਵਰਧਨ ਅਤੇ ਚਿਰਾਗ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ।

ਮਨ ਪਰਚਾਵੇ ਦੀ ਖੇਡ ’ਚ ਲੜਕੇ- ਲੜਕੀਆਂ ’ਚੋਂ ਚਿਰਾਗ ਅਤੇ ਨਿਕੀਤਾ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ। ਖੋ-ਖੋ ’ਚ ਟੀਮ ਏ ਜੇਤੂ ਰਹੀ। ਜਮਾਤ ਚੌਥੀ ’ਚੋਂ ਅਲੱਗ-ਅਲੱਗ ਤਰ੍ਹਾਂ ਦੀ ਦੌੜ ’ਚ ਪਹਿਲਾ ਸਥਾਨ ਏਕਮਪ੍ਰੀਤ ਕੌਰ ਅਤੇ ਦੂਜਾ ਸਥਾਨ ਦਿਸ਼ਾ ਗਿੱਲ ਨੇ ਹਾਸਲ ਕੀਤਾ। ਮਨ ਪਰਚਾਵਾ ਦੌੜ ’ਚ ਰਾਜਨ ਅਤੇ ਸਾਅਨ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ। ਵੱਖ-ਵੱਖ ਦੌੜਾਂ ਹਰਸ਼ਿਤ ਅਤੇ ਹਰਨੀਲ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ। ਖੋ-ਖੋ ’ਚ ਟੀਮ ਬੀ ਜੇਤੂ ਰਹੀ। ਪੰਜਵੀਂ, ਛੇਵੀਂ, ਸੱਤਵੀਂ, ਅੱਠਵੀਂ ਅਤੇ ਨੌਵੀਂ ਦੀਆਂ ਜਮਾਤਾਂ ’ਚੋਂ ਕੱਬਡੀ ਦੀਆਂ ਬਣਾਈਆਂ ਗਈਆਂ ਟੀਮਾਂ ’ਚੋਂ ਕੱਬਡੀ ਲੜਕੀਆਂ ਦੀ ਟੀਮ ਏ ਜੇਤੂ ਰਹੀ, ਕਬੱਡੀ ਲੜਕਿਆਂ ’ਚ ਟੀਮ ਬੀ ਜੇਤੂ ਰਹੀ। ਜਮਾਤ ਸੱਤਵੀਂ ਅਤੇ ਅੱਠਵਨੌਵੀਂ ’ਚੋਂ ਬਣਾਈ ਗਈ ਫੁੱਟਬਾਲ ਟੀਮ ਏ ਜੇਤੂ ਰਹੀ। ਜਮਾਤ ਸੱਤਵੀਂ, ਅੱਠਵੀਂ ’ਚੋਂ ਖੋ-ਖੋ ਟੀਮ ਏ ਜੇਤੂ ਰਹੀ। ਚੌਥੀ, ਪੰਜਵੀਂ, ਛੇਵੀਂ, ਸੱਤਵੀਂ ਅਤੇ ਅੱਠਵੀਂ ਦੀਆਂ ਜਮਾਤਾਂ ’ਚੋਂ ਕ੍ਰਿਕਟ ਟੀਮ ਬੀ ਜੇਤੂ ਰਹੀ। ਇਸ ਦੌਰਾਨ ਰਾਸ਼ਟਰੀ ਬਾਲ ਮਜ਼ਦੂਰੀ ਪ੍ਰਾਜੈਕਟ ਅਧੀਨ ਚੱਲ ਰਹੇ ਸਪੈਸ਼ਲ ਟ੍ਰੇਨਿੰਗ ਸੈਂਟਰ ਦੇ ਬੱਚਿਆਂ ਨੇ ਵੀ ਨਿੰਬੂ ਦੌੜ ’ਚ ਹਿੱਸਾ ਲਿਆ ਅਤੇ ਗੋਪਾਲ, ਅੰਜਲੀ, ਸੋਨੀਆ ਅਤੇ ਰਾਜ ਸਾਂਝੇ ਤੌਰ ’ਤੇ ਪਹਿਲੇ ਸਥਾਨ ’ਤੇ ਕਾਬਜ਼ ਰਹੇ। ਨੇਹਾ, ਸੰਜਨਾ ਅਤੇ ਸ਼ਿਵਮ ਦੂਜੇ ਸਥਾਨ ’ਤੇ ਕਾਬਜ਼ ਰਹੇ। ਇਸ ਮੌਕੇ ਨਿਰਮਾਣ ਸਕੂਲ ਦੀਆਂ ਅਧਿਆਪਕਾਵਾਂ ਸਰਿਤਾ ਸ਼ਰਮਾ, ਰਣਜੀਤ ਕੌਰ, ਅਰਚਨਾ ਸ਼ਰਮਾ, ਮੋਨਿਕਾ ਪਾਹਵਾ, ਮਨਪ੍ਰੀਤ ਕੌਰ, ਸ਼੍ਰੀਮਤੀ ਅਲਕਾ ਦੇਵੀ, ਸ਼੍ਰੀਮਤੀ ਸੁਮਨ ਰਾਵਤ, ਪਲਕ ਨੇ ਆਪਣੀ ਭੂਮਿਕਾ ਬਾਖੂਬੀ ਨਿਭਾਈ। ਪ੍ਰਿੰਸੀਪਲ ਨਿਰਮਾਣ ਸਕੂਲ ਹਰਵਿੰਦਰ ਕੌਰ ਨੇ ਅਧਿਆਪਕਾਵਾਂ ਦਾ ਪੂਰਨ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਜੇਤੂਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਹੇਠਲੇ ਸਥਾਨ ਪ੍ਰਾਪਤ ਕਰਨ ਵਾਲੇ ਬਾਲਾਂ ਨੂੰ ਵਧੇਰੇ ਮਿਹਨਤ ਕਰਨ ਲਈ ਪ੍ਰੇਰਿਆ। ਪ੍ਰੋਗਰਾਮ ਦਾ ਸੰਚਾਲਨ ਸ਼੍ਰੀਮਤੀ ਪਲ ਅਤੇ ਕੁਮਾਰੀ ਕਿਰਨ ਸੈਣੀ ਨੇ ਕੀਤਾ।ਕੈਪਸ਼ਨ–