ਨਗਰ ਕੀਰਤਨ ਵਿਚ ਵੱਖ ਵੱਖ ਗੁਰੂ ਘਰਾਂ ਤੋਂ ਸ਼ਬਦੀ ਜਥਿਆਂ ਸਮੇਤ ਸ਼ਮੂਲੀਅਤ ਕਰਾਂਗੇ: ਗਾਬਾ

11/17/2018 5:37:07 PM

ਜਲੰਧਰ (ਚਾਵਲਾ) ਸਥਾਨਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੂਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ਵਿਖੇ ਅੱਜ ਹੋਈ ਪ੍ਰੈੱਸ ਵਾਰਤਾ ਦੌਰਾਨ ਗੱਲਬਾਤ ਕਰਦਿਆਂ ਪ੍ਰਧਾਨ ਜਗਜੀਤ ਸਿੰਘ ਗਾਬਾ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 17 ਨਵੰਬਰ ਨੂੰ ਸਜਾਏ ਜਾ ਰਹੇ ਨਗਰ ਕੀਰਤਨ ਸਬੰਧੀ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਨਗਰ ਕੀਰਤਨ ਵਿਚ ਗੁਰਦੁਆਰਾ ਪਿੰਡ ਬੂਟਾ, ਗੁਰਦੁਆਰਾ ਬੰਬੇ ਨਗਰ, ਭਾਈ ਬੰਨੋ ਜੀ ਨਗਰ, ਏਕਤਾ ਵਿਹਾਰ, ਪ੍ਰਤਾਪ ਨਗਰ, ਗੁਰੂ ਨਗਰ, ਉਦੇ ਨਗਰ, ਦੂਰਦਰਸ਼ਨ ਇਨਕਲੇਵ, ਬਾਬਾ ਮੱਖਣ ਸ਼ਾਹ ਲੁਬਾਣਾ ਨਗਰ ਤੋਂ ਇਲਾਵਾ ਇਸਤਰੀ ਸਤਿਸੰਗ ਸਭਾ, ਅਤੇ ਖਾਲਸਾਈ ਬਾਣੇ ’ਚ ਛੋਟੇ-ਛੋਟੇ ਬੱਚਿਆਂ ਸਮੇਤ ਸ਼ਮੂਲੀਅਤ ਕਰੇਗੀ। ਉਨ੍ਹਾਂ ਜ਼ਿਲਾ ਪ੍ਰਸ਼ਾਸਨ ਵੱਲੋਂ ਨਗਰ ਕੀਰਤਨ ਮੌਕੇ ਮੀਟ, ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਦਾ ਜੋ ਹੁਕਮ ਕੀਤਾ ਹੈ ਦਾ ਧੰਨਵਾਦ ਕਰਦਿਆਂ ਸੰਗਤਾਂ ਨੂੰ ਨਗਰ ਕੀਰਤਨ ਵਿਚ ਵਧ ਚੜ੍ਹ ਕੇ ਅਤੇ ਆਓਭਗਤ ਲਈ ਲੰਗਰ ਲਗਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਜਨਰਲ ਸਕੱਤਰ ਕੰਵਲਜੀਤ ਸਿੰਘ, ਮਨਜੀਤ ਸਿੰਘ ਠੁਕਰਾਲ, ਕੰਵਲਜੀਤ ਸਿੰਘ ਟੋਨੀ , ਪਰਮਜੀਤ ਸਿੰਘ ਕਾਨਪੁਰੀ, ਪਰਮਜੀਤ ਸਿੰਘ ਭਲਵਾਨ , ਗੁਰਵਿੰਦਰ ਸਿੰਘ ਸੰਤ ਮੋਟਰ, ਮਲਕੀਤ ਸਿੰਘ ਮੁਲਤਾਨੀ, ਹਰਦੀਪ ਸਿੰਘ ਲਾਡੀ, ਕੁਲਵਿੰਦਰ ਸਿੰਘ ਮੱਲ੍ਹੀ, ਪਰਮਿੰਦਰ ਸਿੰਘ ਠੇਕੇਦਾਰ, ਜਸਵਿੰਦਰ ਸਿੰਘ ਮੰਤਰੀ, ਸ਼ਨਬੀਰ ਸਿੰਘ ਬਰਾੜ, ਜਸਵਿੰਦਰ ਸਿੰਘ ਖੁਰਾਣਾ, ਹਰਜੋਤ ਸਿੰਘ ਲੱਕੀ, ਬਲਜੀਤ ਸਿੰਘ ਆਹਲੂਵਾਲੀਆ, ਪ੍ਰੀਤਮ ਸਿੰਘ ਬੇਦੀ, ਸੁਰਜੀਤ ਸਿੰਘ ਖੁਰਾਣਾ ਆਦਿ ਹਾਜ਼ਰ ਸਨ ਕੈਪਸ਼ਨ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੂਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਗਜੀਤ ਸਿੰਘ ਗਾਬਾ, ਨਾਲ ਪ੍ਰਬੰਧਕ ਕਮੇਟੀ ਦੇ ਮੈਂਬਰ। 16 ਚਾਵਲਾ 1972