ਗਊਸ਼ਾਲਾ ਪਿੰਜਰਾ ਪੋਲ ’ਚ ਨਵੇਂ ਸ਼ੈੱਡ ਦਾ ਹੋਇਆ ਉਦਘਾਟਨ

11/15/2018 4:31:25 PM

ਜਲੰਧਰ (ਧਵਨ)- ਗਊਸ਼ਾਲਾ ਪਿੰਜਰਾ ਪੋਲ ਟਾਂਡਾ ਰੋਡ ਜਲੰਧਰ ਵਿਚ ਪਿਛਲੇ ਦਿਨੀਂ ਜੋ ਨਵੇਂ ਸ਼ੈੱਡ ਬਣਾਏ ਗਏ ਸਨ, ਉਸ ਦਾ ਉਦਘਾਟਨ ਅੱਜ ਐੱਚ. ਆਰ. ਇੰਟਰਨੈਸ਼ਨਲ ਡਾਇਰੈਕਟਰ ਤੇ ਉਦਯੋਗਪਤੀ ਸੁਦਰਸ਼ਨ ਸ਼ਰਮਾ ਨੇ ਕੀਤਾ ਜਦ ਕਿ ਸਮਾਗਮ ਵਿਚ ਐੱਚ. ਆਰ. ਇੰਟਰਨੈਸ਼ਨਲ ਦੇ ਡਾਇਰੈਕਟਰ ਸੁਰੇਸ਼ ਸ਼ਰਮਾ ਤੇ ਨਰੇਸ਼ ਸ਼ਰਮਾ ਨੇ ਵੀ ਹਿੱਸਾ ਲਿਆ। ਇਸ ਮੌਕੇ ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸੁਦਰਸ਼ਨ ਸ਼ਰਮਾ, ਪ੍ਰਧਾਨ ਰਵੀ ਕੱਕੜ, ਮੈਨੇਜਰ ਰਵੀ ਪੰਡਿਤ, ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ, ਵਿਧਾਇਕ ਬਾਵਾ ਹੈਨਰੀ, ਮੇਅਰ ਜਗਦੀਸ਼ ਰਾਜਾ ਤੇ ਕਾਰੋਪਰੇਸ਼ਨ ਕਮਿਸ਼ਨਰ ਵਿਸ਼ੇਸ਼ ਸਾਰੰਗਲ ਤੇ ਉਦਮੀ ਕੁਮਾਰ ਰਾਜ ਨੇ ਹਿੱਸਾ ਲਿਆ।ਇਸ ਮੌਕੇ ਕੀਤੇ ਗਏ ਹਵਨ ਯੱਗ ਵਿਚ ਸਾਰਿਆਂ ਨੇ ਆਹੂਤੀਆਂ ਪਾਈਆਂ ਅਤੇ ਗਊ ਪੂਜਨ ਵਿਚ ਉਦਮੀ ਸੁਰੇਸ਼ ਸ਼ਰਮਾ ਤੇ ਹੋਰਨਾਂ ਨੇ ਹਿੱਸਾ ਲਿਆ। ਸੁਰੇਸ਼ ਸ਼ਰਮਾ ਨੇ ਕਿਹਾ ਕਿ ਗਊਆਂ ਦੀ ਸੇਵਾ ਤੋਂ ਵਧ ਕੇ ਕੋਈ ਧਰਮ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸਮਾਜ ਨੂੰ ਚਾਹੀਦਾ ਹੈ ਕਿ ਉਹ ਗਊਸ਼ਾਲਾ ਨੂੰ ਬੇਹਤਰ ਬਣਾਉਣ ਵਿਚ ਧਿਆਨ ਦੇਣ ਅਤੇ ਇਸ ਵਿਚ ਵਧ-ਚੜ੍ਹ ਕੇ ਆਪਣਾ ਯੋਗਦਾਨ ਪਾਉਣ। ਇਸ ਮੌਕੇ ਅੱਗੇ ਕੀਤੇ ਜਾਣ ਵਾਲੇ ਨਿਰਮਾਣ ਕੰਮਾਂ ਦਾ ਉਦਘਾਟਨ ਕੀਤਾ ਗਿਆ। ਨੀਂਹ-ਪੱਥਰ ਸੁਦਰਸ਼ਨ ਸ਼ਰਮਾ ਤੇ ਕਾਂਗਰਸੀ ਵਿਧਾਇਕ ਨੇ ਸੰਯੁਕਤ ਤੌਰ ’ਤੇ ਰੱਖਿਆ। ਉਦਮੀ ਸੁਦਰਸ਼ਨ ਸ਼ਰਮਾ ਨੇ ਕਿਹਾ ਕਿ ਗਊਸ਼ਾਲਾ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਗਊ ਸੇਵਾ ਦਾ ਕੰਮ ਲਗਾਤਾਰ ਚਲਦਾ ਰਹੇਗਾ। ਉਨ੍ਹਾਂ ਕਿਹਾ ਕਿ ਸਮਾਜ ਦੇ ਸਹਿਯੋਗ ਨਾਲ ਇਕ ਬੇਹਤਰ ਗਊਸ਼ਾਲਾ ਦਾ ਨਿਰਮਾਣ ਹੋਵੇਗਾ। ਇਸ ਮੌਕੇ ਦੀਪਕ ਸ਼ਾਰਧਾ, ਓਮ ਪ੍ਰਕਾਸ਼, ਨਰੇਸ਼ ਗੁਪਤਾ, ਚੌਧਰੀ ਰਾਮ ਕੁਮਾਰ, ਸੁਸ਼ਾਂਤ ਸ਼ਰਮਾ ਤੇ ਹੋਰਾਂ ਨੇ ਹਿੱਸਾ ਲਿਆ। ਗਊਸ਼ਾਲਾ ਪਿੰਜਰਾ ਪੋਲ ਟਾਂਡਾ ਰੋਡ ਵਿਚ ਗੋਪਾਸ਼ਟਮੀ ਸ਼ੁੱਕਰਵਾਰ 16 ਨਵੰਬਰ ਨੂੰ ਮਨਾਈ ਜਾਵੇਗੀ ਜਿਸ ਵਿਚ ਸਵੇਰੇ 8 ਵਜੇ ਹਵਨ ਯੱਗ, ਸਵੇਰੇ 9 ਵਜੇ ਗਊ ਪੂਜਾ ਅਤੇ ਸਵੇਰੇ 9.30 ਵਜੇ ਪ੍ਰਸਾਦ ਵੰਡਿਆ ਜਾਵੇਗਾ।