62ਵਾਂ ਅਖਿਲ ਭਾਰਤੀ ਸਰਸਵਤੀ ਜੋਤਿਸ਼ ਸੰਮੇਲਨ ਤੇ ਪ੍ਰਦਰਸ਼ਨੀ 21 ਦਸੰਬਰ ਨੂੰ

11/13/2018 5:12:30 PM

ਜਲੰਧਰ (ਰਾਹੁਲ)- ਅਖਿਲ ਭਾਰਤੀ ਸਰਸਵਤੀ ਜੋਤਿਸ਼ ਮੰਚ (ਰਜਿ.) ਵਲੋਂ 62ਵੇਂ ਅਖਿਲ ਭਾਰਤੀ ਸਰਸਵਤੀ ਜੋਤਿਸ਼ ਸੰਮੇਲਨ ਅਤੇ ਪ੍ਰਦਰਸ਼ਨੀ ਦਾ ਆਯੋਜਨ ਸਥਾਨਕ ਜਲਵਿਲਾਸ ਪੈਲੇਸ, ਸਵਾਮੀ ਵਿਵੇਕਾਨੰਦ ਚੌਕ (ਵਰਕਸ਼ਾਪ ਚੌਕ) ਜਲੰਧਰ ਵਿਚ 21 ਤੋਂ 23 ਦਸੰਬਰ ਤਕ ਕੀਤਾ ਜਾਵੇਗਾ। ਜਾਣਕਾਰੀ ਦਿੰਦਿਆਂ ਮੰਚ ਦੇ ਸੰਸਥਾਪਕ ਤੇ ਪ੍ਰਧਾਨ ਪੰਡਿਤ ਰਾਜੀਵ ਸ਼ਰਮਾ ਨੇ ਦੱਸਿਆ ਕਿ ਇਸ ਤਿੰਨ ਦਿਨਾ ਸੰਮੇਲਨ ਵਿਚ ਦੇਸ਼-ਵਿਦੇਸ਼ ਤੋਂ ਆਏ ਜੋਤਿਸ਼ ਅਚਾਰਿਆ ਜੋਤਿਸ਼ ਜਿਗਿਆਸੂ, ਕਰਮਕਾਂਡੀ, ਵਾਸਤੂ, ਰੰਗ, ਰਤਨ ਮਾਹਿਰ, ਬੁੱਧੀਜੀਵੀ ਲੇਖਕ ਆਦਿ ਆਪਣੀ ਹਾਜ਼ਰੀ ਦਰਜ ਕਰਵਾਉਣਗੇ। ਇਸ ਦੌਰਾਨ ਆਮ ਲੋਕਾਂ ਦੀ ਜਿਗਿਆਸਾ, ਭੁਲੇਖਿਆਂ ਦਾ ਮੁਫਤ ਹੱਲ ਵੀ ਸੁਝਾਇਆ ਜਾਵੇਗਾ। ਪ੍ਰਦਰਸ਼ਨੀ ਵਿਚ ਵੱਖ-ਵੱਖ ਜੋਤਿਸ਼ ਵਿਧੀਆਂ ਅਨੁਸਾਰ ਪੁਸਤਕਾਂ, ਉਨ੍ਹਾਂ ਦੇ ਉਪਾਅ ਦਾ ਸਾਮਾਨ, ਆਯੁਰਵੈਦਿਕ ਦਵਾਈਆਂ, ਗਊ ਆਧਾਰਤ ਉਤਪਾਦਾਂ ਨੂੰ ਸ਼ਾਮਲ ਕੀਤਾ ਜਾਵੇਗਾ। ਲੋਕਾਂ ਵਿਚ ਜੋਤਿਸ਼ ਸਬੰਧੀ ਵੱਖ-ਵੱਖ ਭੁਲੇਖਿਆਂ ਨੂੰ ਦੂਰ ਕਰ ਕੇ ਭਾਰਤੀ ਸੰਸਕ੍ਰਿਤੀ ਦੀ ਇਸ ਬੇਸ਼ਕੀਮਤੀ ਸੌਗਾਤ ਜੋਤਿਸ਼ ਦਾ ਸਹੀ ਪੱਖ ਪੇਸ਼ ਕੀਤਾ ਜਾਵੇਗਾ।ਮੰਚ ਦੇ ਸਰਪ੍ਰਸਤ ਵਿਕਰਾਂਤ ਸ਼ਰਮਾ ਨੇ ਦੱਸਿਆ ਕਿ ਇਸ ਸੰਮੇਲਨ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਜਿਸ ਵਿਚ ਬ੍ਰਿਜ ਮੋਹਨ ਕਪੂਰ, ਭੋਲਾ ਨਾਥ ਦਿਵੇਦੀ, ਗੌਤਮ ਦਿਵੇਦੀ, ਮੁਕੇਸ਼ ਸੇਖੜੀ, ਪੰਡਿਤ ਓਮ ਪ੍ਰਕਾਸ਼ ਸ਼ਾਸਤਰੀ, ਓਮ ਦੱਤ ਸ਼ਰਮਾ, ਸੁਮਨਿੰਦਰ ਕਪਿਲਾ, ਜਤਿੰਦਰ ਕਪੂਰ, ਰਾਕੇਸ਼ ਜੈਨ, ਸੁਨੀਲ ਸ਼ਰਮਾ, ਅਵਧੇਸ਼ ਪਾਠਕ, ਕੈਲਾਸ਼ ਚਮੋਲੀ, ਸੁਭਾਸ਼ ਖਟਕ, ਬਲਬੀਰ ਸਾਰੰਗਲ, ਸ਼ੀਤਲ ਵਰਮਾ, ਕੁਸੁਮ ਲਤਾ, ਮਮਤਾ ਗੁਪਤਾ, ਪ੍ਰੀਤਮ ਭਾਰਦਵਾਜ (ਧਰਮਕੋਟ), ਸੰਜੇ ਸ਼ਰਮਾ (ਮੁਕਤਸਰ), ਵਿਮਲ ਰੋਲ (ਮਾਲੇਰਕੋਟਲਾ), ਪ੍ਰਵੀਨ ਸ਼ਰਮਾ (ਫਿਰੋਜ਼ਪੁਰ), ਪ੍ਰੇਮ ਸ਼ਰਮਾ (ਜਗਰਾਓਂ), ਜੀਤ ਰਾਮ, ਸੰਜੀਵ ਸ਼ਰਮਾ, ਮਦਨ ਠਾਕੁਰ, ਐੱਲ. ਬੀ. ਗੌਤਮ, ਪ੍ਰਵੀਨ ਤਿਵਾੜੀ, ਰੋਹਿਤ, ਸੁਮਨ, ਭੀਸ਼ਮ ਦੇਵ, ਅਸ਼ੋਕ ਭਾਰਦਵਾਜ, ਖੁਸ਼ਵੰਤ ਸਿੰਘ, ਅਸ਼ੋਕ ਭਗਤ, ਸਤਬੀਰ ਕਸਵਾਨ, ਰਾਜੇਸ਼ ਸ਼ਰਮਾ, ਰਾਕੇਸ਼ ਜੈਨ, ਪ੍ਰਵੀਨ ਵਾਲੀਆ, ਪਵਨ ਅਰੋੜਾ, ਵਿਕਾਸ ਵਿਆਸ, ਰੀਨਾ ਸ਼ਰਮਾ, ਹਰਵਿੰਦਰ, ਭਗਤ ਸੁਰਿੰਦਰ ਕੌਸ਼ਲ, ਬਲਬੀਰ ਸਾਰੰਗਲ, ਵਿਨੈ ਕਸ਼ਯਪ, ਸ਼ੇਖਰ ਵਰਮਾ, ਮੋਨੂੰ ਗੌਤਮ ਉਦੇ ਬਾਲੀ, ਸੁਨੀਲ ਸ਼ਰਮਾ, ਕਮਲ ਉਨਿਆਲ, ਅਵਧੇਸ਼ ਪਾਠਕ, ਦਿਨੇਸ਼ ਭਾਰਦਵਾਜ, ਸੂਰਯ ਮੋਹਨ, ਪੰਕਜ ਸ਼ਰਮਾ, ਸੀਆਕਾਂਤ ਦੂਬੇ, ਰਾਘਵ ਆਦਿ ਮੌਜੂਦ ਸਨ। ਇਸ ਦੌਰਾਨ ਵੱਖ-ਵੱਖ ਕਾਰਜਾਂ ਲਈ ਸਬ ਕਮੇਟੀਆਂ ਵੀ ਬਣਾਈਆਂ ਗਈਆਂ।ਸੰਮੇਲਨ ਦੌਰਾਨ ਹੋਵੇਗੀ ਇਨ੍ਹਾਂ ਵਿਸ਼ਿਆਂ ਦੀ ਚਰਚਾ2019 ਦੀਆਂ ਚੋਣਾਂ ਵਿਚ ਐੱਨ. ਡੀ. ਏ. ਅਤੇ ਯੂ. ਪੀ. ਏ. ਦੀ ਸਥਿਤੀ ਮੁਤਾਬਕ ਤਰਕਸੰਗਤ ਵਿਵੇਚਨਾ, ਮਿਥੁਨ ਰਾਸ਼ੀ ਵਿਚ ਰਾਹੁਲ ਦਾ ਫਲ ਅਤੇ ਧਨੁ ਰਾਸ਼ੀ ਵਿਚ ਕੇਤੂ ਦਾ ਫਲ, ਵਿਸ਼ਵ ਅਰਥਵਿਵਸਥਾ ਵਿਚ ਭਾਰਤ ਦਾ ਯੋਗਦਾਨ, ਛੋਟੀ àਉਮਰ ਕਿਹੜੇ ਗ੍ਰਹਿਆਂ ਅਤੇ ਯੋਗ ਦੇ ਕਾਰਨ, ਜੋਤਿਸ਼ ਅਤੇ ਅਧਿਆਤਮ, ਮੌਜੂਦਾ ਸਮੇਂ ਟੈਸਟ ਟਿਊਬ ਬੇਬੀ ਦਾ ਵਧਦਾ ਚਲਣ, ਲਾਲ ਕਿਤਾਬ, ਅੰਤ ਵਿਗਿਆਨ, ਟੈਰੋਕਾਰਡ, ਵਾਸਤੂ, ਮੰਤਰ, ਸਪਰਸ਼ ਚਿਕਿਤਸਾ, ਜੋਤਿਸ਼ ਉਪਾਅ ਅਤੇ ਹੋਰ ਵਿਸ਼ਿਆਂ ’ਤੇ ਚਰਚਾ ਕੀਤੀ ਜਾਵੇਗੀ।ਹਿੱਸਾ ਲੈਣ ਵਾਲੇ ਮਾਹਿਰਅਰੁਣ ਬਾਂਸਲ (ਫਿਊਚਿਰ ਪੁਆਇੰਟ ਦਿੱਲੀ), ਹਸਤ ਰੇਖਾ ਮਾਹਿਰ ਪੰਡਿਤ ਲੇਖ ਰਾਜ ਸ਼ਰਮਾ (ਜੁਗਿੰਦਰ ਨਗਰ), ਅਜੇ ਭਾਂਬੀ (ਦਿੱਲੀ), ਅਚਾਰਿਆ ਦਿਲੀਪ (ਦਿੱਲੀ), ਲੋਕੇਸ਼ ਧਮੀਜਾ, ਅਕਸ਼ੈ ਸ਼ਰਮਾ (ਮੋਗਾ), ਵਿਪਨ ਸ਼ਰਮਾ (ਜਵਾਲੀ), ਆਰ. ਕੇ. ਭਾਰਦਵਾਜ (ਦਿੱਲੀ), ਰਾਕੇਸ਼ ਡਾਗਰ (ਦਿੱਲੀ), ਵੀਨਾ ਨਾਰੰਗ , ਰਸ਼ਮੀ ਗੁਪਤਾ, ਰਾਜੇਸ਼ ਪੁਰੋਹਿਤ, ਗਗਨ ਪਾਠਕ, ਦੀਪਕ ਧਵਨ, ਰਵਿੰਦਰ ਸ਼ਰਮਾ ਤੇ ਸਿੰਮੀ ਸ਼ਰਮਾ (ਨਾਭਾ)।