ਦੇਸ਼ ਨੂੰ ਬਚਾਉਣ ਲਈ ਨੌਜਵਾਨਾਂ ਅੰਦਰ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨੀ ਹੋਵੇਗੀ : ਕਿਸ਼ਨ ਲਾਲ ਸ਼ਰਮਾ

11/12/2018 6:21:27 PM

ਜਲੰਧਰ (ਚੋਪੜਾ)-ਕਿਸ਼ਨਪੁਰਾ ਖੇਤਰ ਵਿਚ ਇਕ ਵਿਸ਼ਾਲ ਬੈਠਕ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਭਾਰੀ ਗਿਣਤੀ ਵਿਚ ਨੌਜਵਾਨਾਂ ਨੇ ਹਿੱਸਾ ਲਿਆ। ਇਸ ਮੌਕੇ ਫਤਿਹ ਸਿੰਘ-ਜ਼ੋਰਾਵਰ ਸਿੰਘ ਨੌਜਵਾਨ ਸਭਾ ਦਾ ਗਠਨ ਕੀਤਾ ਗਿਆ। ਇਸ ਮੌਕੇ ਰਾਜਾ ਸਿੰਘ ਨੂੰ ਸਰਬਸੰਮਤੀ ਨਾਲ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਰਾਜਾ ਨੇ ਦੱਸਿਆ ਕਿ ਸਾਡੀ ਕਮੇਟੀ ਦੇਸ਼ ਸੇਵਾ ਅਤੇ ਸਮਾਜ ਸੇਵਾ ਲਈ ਕੰਮ ਕਰੇਗੀ ਅਤੇ ਸਮਾਜ ਵਿਚ ਵਧ ਰਹੀਅਾਂ ਸਮਾਜਿਕ ਬੁਰਾਈਆਂ ਨੂੰ ਰੋਕਣ ਲਈ ਕੰਮ ਕਰੇਗੀ।ਸਾਨੂੰ ਫਤਿਹ ਸਿੰਘ ਅਤੇ ਜ਼ੋਰਾਵਰ ਸਿੰਘ ਨੇ ਜੋ ਮਾਰਗ ਦਿਖਾਇਆ ਹੈ ਉਨ੍ਹਾਂ ਨੂੰ ਪੂਰਾ ਕਰਨ ਲਈ ਅਸੀਂ ਵਚਨਬੱਧ ਹਾਂ। ਇਸ ਮੌਕੇ ਨਵੇਂ ਚੁਣੇ ਸਭਾ ਦੇ ਸਰਪ੍ਰਸਤ ਕਿਸ਼ਨ ਲਾਲ ਸ਼ਰਮਾ ਨੇ ਨੌਜਵਾਨਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਦੇਸ਼ ਨੂੰ ਬਚਾਉਣ ਲਈ ਨੌਜਵਾਨਾਂ ਅੰਦਰ ਦੇਸ਼ਭਗਤੀ ਦੀ ਭਾਵਨਾ ਪੈਦਾ ਕਰਨੀ ਹੋਵੇਗੀ। ਇਥੇ ਦਾ ਨੌਜਵਾਨ ਨਸ਼ੇ ਵੱਲ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ। ਇਸ ਨੂੰ ਰੋਕਣ ਲਈ ਅਜਿਹੀਆਂ ਸੰਸਥਾਵਾਂ ਨੂੰ ਅੱਗੇ ਆਉਣਾ ਹੋਵੇਗਾ ਅਤੇ ਸਮਾਜ ਵਿਚ ਫੈਲ ਰਹੀਆਂ ਬੁਰਾਈਆਂ ਨੂੰ ਖਤਮ ਕਰਨ ਲਈ ਸਾਮੂਹਿਕ ਕੋਸ਼ਿਸ਼ਾਂ ਕਰਨੀਆਂ ਹੋਣਗੀਆਂ। ਨਵੇਂ ਚੁਣੇ ਪ੍ਰਧਾਨ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਮਾਜ ਵਿਚ ਸਮਾਜਿਕ ਬਦਲਾਅ ਦੇਸ਼ਭਗਤ ਨੌਜਵਾਨ ਹੀ ਲਿਆ ਸਕਦੇ ਹਨ ਨਾ ਕਿ ਕੋਈ ਸਿਆਸੀ ਆਗੂ ਜਾਂ ਸਿਆਸੀ ਦਲ ਪੰਜਾਬ ਨੂੰ ਨਸ਼ਾ ਮੁਕਤ ਨਹੀਂ ਕਰਵਾ ਸਕਦਾ। ਸਮਾਜ ਸੇਵੀ ਸੰਸਥਾਵਾਂ ਅੱਗੇ ਆ ਕੇ ਨਸ਼ਾਖੋਰੀ ਨੂੰ ਖਤਮ ਕਰ ਸਕਦੀਅਾਂ ਹਨ। ਇਸ ਮੌਕੇ ਨਿਰਮਲ ਸਿੰਘ, ਸੋਨੀ ਸਿੰਘ, ਰੈਂਬੋ ਸਿੰਘ, ਵਿਜੇ ਸਿੰਘ, ਅਜੇ ਪਾਲ, ਕਰਨ ਸਿੰਘ, ਸੁਖਦੇਵ ਸਿੰਘ, ਅਰਿਜੀਤ ਸਿੰਘ, ਬਿੰਦੂ ਸਿੰਘ, ਗੌਰਵ ਸਿੰਘ, ਹੁੱਕਾ ਸਿੰਘ, ਪ੍ਰਿੰਸ ਸਿੰਘ, ਬੀਜਾ ਸਿੰਘ, ਅਜਮੇਰ ਸਿੰਘ ਬਾਦਲ, ਪਰਮਜੀਤ ਸਿੰਘ, ਚਰਨਜੀਤ ਸਿੰਘ ਚੰਨੀ, ਮਨੋਜ ਕੁਮਾਰ, ਸ਼ਿਵ ਕੁਮਾਰ, ਸ਼ਿਵ ਦੁੱਗਲ, ਮੰਗਲ ਸਿੰਘ, ਰਾਜ, ਗੁਰਦੇਵ ਆਦਿ ਭਾਰੀ ਗਿਣਤੀ ਵਿਚ ਨੌਜਵਾਨ ਮੌਜੂਦ ਹੋਏ।