ਦੀਵਾਲੀ ਦੇ ਦੀਵਿਆਂ ਵਾਂਗ ਧੀਆਂ ਵੀ ਰੁਸ਼ਨਾਉਂਦੀਆਂ ਨੇ ਮਾਪਿਆਂ ਦੇ ਘਰ : ਮਰੋਕ

11/10/2018 5:01:37 PM

ਜਲੰਧਰ (ਮਨਜੀਤ)— ਦੀਵਾਲੀ ਦੇ ਦੀਵਿਆਂ ਵਾਂਗ ਧੀਆਂ ਵੀ ਆਪਣੇ ਮਾਪਿਆਂ ਦੇ ਘਰ ਰੁਸ਼ਨਾਉਂਦੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰਣਜੀਤ ਸਿੰਘ ਮਰੋਕ ਐੱਮ. ਡੀ. ਜਲੰਧਰ ਪਬਲਿਕ ਸੀਨੀਅਰ ਸੈਕੰਡਰੀ ਨੇ ਸਕੂਲ ਵਿਚ ਮਨਾਏ ਗਏ ਦੀਵਾਲੀ ਦੇ ਤਿਉਹਾਰ ਮੌਕੇ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਵੱਲੋਂ ਸਵੇਰ ਦੀ ਸਭਾ ਵਿਚ ਬੱਚਿਆਂ ਨੂੰ ਦੀਵਾਲੀ ਦੇ ਇਤਿਹਾਸ ਤੋਂ ਜਾਣੂ ਕਰਵਾਉਂਦੇ ਹੋਏ ਪਟਾਕੇ ਨਾ ਚਲਾ ਕੇ ਪ੍ਰਦੂਸ਼ਿਤ ਰਹਿਤ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ ਗਿਆ, ਜਦਕਿ ਐੱਮ. ਡੀ. ਰਣਜੀਤ ਸਿੰਘ ਮਰੋਕ ਤੇ ਜਨਰਲ ਸੱਕਤਰ ਮੈਡਮ ਕੁਲਵਿੰਦਰ ਕੌਰ ਵੱਲੋਂ ਵਧੀਆਂ ਰੰਗੋਲੀ ਬਣਾਉਣ ਵਾਲੇ ਬੱਚਿਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪ੍ਰਿੰ. ਤਰਜਿੰਦਰਪਾਲ ਸਿੰਘ, ਪ੍ਰਿੰ. ਸਰਬਜੀਤ ਕੌਰ, ਗੁਰਮੀਤ ਕੌਰ ਵਿਰਕ, ਪਰਮਜੀਤ ਕੌਰ, ਸੋਨਿਕਾ, ਕਰਨਪ੍ਰੀਤ ਕੌਰ, ਰਣਜੀਤ ਕੌਰ, ਰਿਣੀ ਜੈਸਵਾਲ, ਰੀਟਾ, ਅਵਨੀਤ ਕੌਰ, ਕੁਲਦੀਪ ਕੌਰ, ਨੀਤੂ ਕੱਕਡ਼, ਹਿਮਾਨੀ, ਮਨਪ੍ਰੀਤ ਕੌਰ ਤੇ ਹੋਰ ਸਕੂਲ ਸਟਾਫ ਅਤੇ ਬੱਚੇ ਮੌਜੂਦ ਸਨ।


Related News