ਜ਼ਬਾਰ ਖਾਨ ਨੇ ਗਰੀਬਾਂ ਨੂੰ ਵੰਡੇ ਕੰਬਲ

11/09/2018 6:38:54 PM

ਜਲੰਧਰ (ਮਜ਼ਹਰ)- ਪੰਜਾਬ ਕਾਂਗਰਸ ਪ੍ਰਵਾਸੀ ਸੈੱਲ ਦੇ ਚੇਅਰਮੈਨ ਤੇ ਪੰਜਾਬ ਬਿਲਡਿੰਗ ਬੋਰਡ ਐਂਡ ਅਦ੍ਰਸ ਕੰਸਟ੍ਰਕਸ਼ਨ ਵੈੱਲਫੇਅਰ ਬੋਰਡ ਦੇ ਮੈਂਬਰ ਜ਼ਬਾਰ ਖਾਨ ਨੇ ਗਰੀਬਾਂ ਤੇ ਬੱਚਿਆਂ ਨਾਲ ਦੀਵਾਲੀ ਮਨਾਈ। ਇਸ ਦੌਰਾਨ ਅੰਕੁਸ਼ ਸ਼ਰਮਾ, ਮੋਬਿਨ ਅਹਿਮਦ, ਮੁਹੰਮਦ ਅਰਸ਼ਦ, ਮੁਹੰਮਦ ਖਲੀਲ, ਜੁਨੈਦ ਖਾਨ, ਸਾਜਿਦ ਖਾਨ, ਸੋਹੇਲ ਖਾਨ ਨੇ ਜ਼ਬਾਰ ਖਾਨ ਦੇ ਨਾਲ ਸੜਕ ਅਤੇ ਫੁੱਟਪਾਥ ’ਤੇ ਸੌਂ ਰਹੇ ਲੋਕਾਂ ਨੂੰ ਕੰਬਲ ਵੰਡੇ। ਜ਼ਬਾਰ ਖਾਨ ਨੇ ਕਿਹਾ ਕਿ ਜ਼ਰੂਰਤਮੰਦ ਲੋਕਾਂ ਨਾਲ ਤਿਉਹਾਰ ਮਨਾਉਣ ਨਾਲ ਖੁਸ਼ੀ ਵਧ ਜਾਂਦੀ ਹੈ।