ਗੁਰੂ ਰਵਿਦਾਸ ਮਹਾਰਾਜ ਜੀ ਦੇ 644ਵੇਂ ਜਨਮ ਦਿਹਾੜੇ ''ਤੇ ਕੱਢੀ ਵਿਸ਼ਾਲ ਸ਼ੋਭਾ ਯਾਤਰਾ

02/21/2021 3:49:05 PM

ਜਲੰਧਰ (ਮਾਹੀ) : ਧੰਨ-ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 644 ਵੇਂ ਜਨਮ ਦਿਹਾੜੇ ਦੇ ਸਬੰਧ ਵਿਚ ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਬਲਾਕ ਮਕਸੂਦਾਂ ਵਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਵਿਚ ਬਲਾਕ ਮਕਸੂਦਾਂ ਦੇ ਵੱਖ-ਵੱਖ ਮੁਹੱਲਿਆਂ ਦੀ ਸੰਗਤ ਵੱਲੋਂ ਵੱਧ ਚੜ੍ਹ ਕੇ ਹਾਜ਼ਰੀਆਂ ਭਰੀਆਂ ਗਈਆਂ।  ਇਹ ਵਿਸ਼ਾਲ ਸ਼ੋਭਾ ਯਾਤਰਾ ਮਕਸੂਦਾਂ ਚੌਕ ਤੋਂ ਸ਼ੁਰੂ ਹੋ ਕੇ ਬੋਹੜ ਵਾਲਾ ਮੁਹੱਲਾ, ਪਿੰਡ ਨਾਗਰਾ, ਸਰਕਾਰੀ ਸਕੂਲ ਮਕਸੂਦਾਂ ਤੋਂ ਹੁੰਦੀ ਹੋਈ ਸ੍ਰੀ ਗੁਰੂ ਰਵਿਦਾਸ ਨਗਰ, ਆਨੰਦ ਨਗਰ ,ਜਨਤਾ ਕਲੋਨੀ ,ਪਿੰਡ ਲਿੱਦੜਾਂ, ਲਿੱਦੜਾਂ ਕਾਲੋਨੀ, ਗੁਰੂ ਅਮਰਦਾਸ ਨਗਰ ,ਗੁਰੂਬਚਨ ਨਗਰ ,ਫਿਰ ਮਕਸੂਦਾਂ ਚੌਕ ਵਿਚ ਆ ਕੇ ਸੰਪੰਨ ਹੋਈ।

ਇਸ ਮੌਕੇ ਹਲਕਾ ਨਾਰਥ ਦੇ ਵਿਧਾਇਕ ਬਾਵਾ ਹੈਨਰੀ, ਵਾਰਡ ਨੰਬਰ 80 ਦੇ ਕੌਂਸਲਰ ਦੇਸ ਰਾਜ ਜੱਸਲ, ਪ੍ਰਧਾਨ ਰੇਸ਼ਮ ਜੱਸਲ, ਸੈਕਟਰੀ ਰਾਜ ਕੁਮਾਰ ਬਸਰਾ, ਦੇਵ ਰਾਜ ਮਾਹੀ, ਮਨੀਸ਼ ਮਾਹੀ ਜੁਆਇੰਟ ਸੈਕਟਰੀ ਪ੍ਰੈਸ ਐਸੋਸੀਏਸ਼ਨ ਜਲੰਧਰ, ਅਮਰੀਕ ਚੰਦ, ਪ੍ਰਧਾਨ ਇੰਦਰਜੀਤ ਨਾਗਰਾ, ਮੋਹਨ ਲਾਲ, ਅਜੇ ਵਿਰਦੀ 'ਸੁਖਵਿੰਦਰ ਜੱਸਲ ਪ੍ਰਧਾਨ, ਪ੍ਰਧਾਨ ਤਰਸੇਮ ਕਲਸੀ, ਵਿੱਦਿਆ ਸਾਗਰ, ਅਜੇ ਮਹਿਮੀ, ਦੇਵਰਾਜ ਵਿਰਦੀ, ਬੋਸ਼ੀ ਜੱਸਲ, ਮਨੋਜ ਜੱਸਲ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤ ਹਾਜ਼ਰ ਸੀ।

Gurminder Singh

This news is Content Editor Gurminder Singh