ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਜਾਣੋ 'ਲਕਸ਼ਮੀ ਪੂਜਾ' ਦਾ ਸ਼ੁੱਭ ਮਹੂਰਤ

11/04/2021 12:57:41 PM

ਨਵੀਂ ਦਿੱਲੀ (ਬਿਊਰੋ) : ਹਿੰਦੂ ਧਰਮ 'ਚ ਦੀਵਾਲੀ ਦੇ ਤਿਉਹਾਰ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਹਰ ਸਾਲ ਕੱਤਕ ਮਹੀਨੇ ਦੀ ਮੱਸਿਆ ਤਿਥੀ ਨੂੰ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਦੀਵਾਲੀ ਦੇ ਪਾਵਨ ਦਿਨ ਭਗਵਾਨ ਗਣੇਸ਼ ਜੀ ਤੇ ਮਾਤਾ ਲਕਸ਼ਮੀ ਜੀ ਦੀ ਵਿਧੀ-ਵਿਧਾਨ ਨਾਲ ਪੂਜਾ ਕੀਤੀ ਜਾਂਦੀ ਹੈ। ਇਸ ਸਾਲ ਦੀਵਾਲੀ 'ਤੇ ਦੁਰਲੱਭ ਸੰਯੋਗ ਬਣ ਰਿਹਾ ਹੈ। ਜੋਤਿਸ਼ ਅਨੁਸਾਰ, ਇਸ ਸਾਲ ਦੀਵਾਲੀ ਦੁਰਲੱਭ ਸੰਯੋਗ ਨੂੰ ਸ਼ੁੱਭ ਮੰਨਿਆ ਜਾ ਰਿਹਾ ਹੈ। ਇਸ ਵਾਰ ਦੀਵਾਲੀ ਦਾ ਪਵਿੱਤਰ ਤਿਉਹਾਰ 4 ਨਵੰਬਰ ਨੂੰ ਮਨਾਇਆ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ - Diwali 2021: ਇਸ ਦੀਵਾਲੀ 'ਤੇ ਘਰ ਦੇ ਮੁੱਖ ਦਰਵਾਜ਼ੇ 'ਤੇ ਜ਼ਰੂਰ ਲਗਾਓ ਇਹ ਚੀਜ਼ਾਂ, ਪੂਰਾ ਸਾਲ ਆਵੇਗਾ ਧਨ

ਚਾਰ ਗ੍ਰਹਿ ਇੱਕੋ ਰਾਸ਼ੀ 'ਚ
ਇਸ ਸਾਲ ਦੀਵਾਲੀ 'ਤੇ ਸੂਰਜ, ਮੰਗਲ, ਬੁੱਧ ਤੇ ਚੰਦਰਮਾ ਤੁਲਾ ਰਾਸ਼ੀ 'ਚ ਬਿਰਾਜਮਾਨ ਰਹਿਣਗੇ। ਤੁਲਾ ਰਾਸ਼ੀ 'ਚ ਚਾਰ ਗ੍ਰਹਿਆਂ ਦੇ ਰਹਿਣ ਨਾਲ ਸ਼ੁੱਭ ਫਲ ਦੀ ਪ੍ਰਾਪਤੀ ਹੋਵੇਗੀ। ਜੋਤਿਸ਼ ਸ਼ਾਸਤਰ 'ਚ ਸੂਰਜ ਨੂੰ ਗ੍ਰਹਿਆਂ ਦਾ ਰਾਜਾ, ਮੰਗਲ ਨੂੰ ਗ੍ਰਹਿਆਂ ਦਾ ਸੈਨਾਪਤੀ, ਬੁੱਧ ਨੂੰ ਗ੍ਰਹਿਣਾਂ ਦਾ ਰਾਜਕੁਮਾਰ ਤੇ ਚੰਦਰਮਾ ਨੂੰ ਮਨ ਦਾ ਕਾਰਕ ਮੰਨਿਆ ਜਾਂਦਾ ਹੈ।

ਇਹ ਖ਼ਬਰ ਵੀ ਪੜ੍ਹੋ - Diwali 2021 : ਦੀਵਾਲੀ ਵਾਲੇ ਦਿਨ ਜ਼ਰੂਰ ਵਿਖਾਈ ਦੇਣ ਇਹ ਚੀਜ਼ਾਂ, ਮੰਨਿਆ ਜਾਂਦਾ ਹੈ ‘ਸ਼ੁੱਭ ਸ਼ਗਨ’

ਚਾਰ ਗ੍ਰਹਿਆਂ ਦੇ ਇੱਕੋ ਰਾਸ਼ੀ 'ਚ ਰਹਿਣ ਨਾਲ ਮਿਲ ਸਕਦੇ ਹਨ ਇਹ ਸ਼ੁੱਭ ਨਤੀਜੇ
1. ਧਨ-ਲਾਭ ਹੋਣ ਦੇ ਸੰਕੇਤ।
2. ਸ਼ੁੱਭ ਫਲ ਦੀ ਪ੍ਰਾਪਤੀ ਹੋਵੇਗੀ।
3. ਨੌਕਰੀ ਤੇ ਵਪਾਰ 'ਚ ਤਰੱਕੀ ਦੇ ਯੋਗ ਬਣਨਗੇ।
4. ਮਾਣ-ਸਨਮਾਨ 'ਚ ਵਾਧਾ ਤੇ ਤਰੱਕੀ ਮਿਲੇਗੀ।

ਇਹ ਖ਼ਬਰ ਵੀ ਪੜ੍ਹੋ - ਦੀਵਾਲੀ ਦੀ ਰਾਤ ਕਰੋ ਇਹ ਖ਼ਾਸ ਉਪਾਅ, ਘਰ 'ਚ ਹੋਵੇਗਾ ਮਾਂ ਲਕਸ਼ਮੀ ਜੀ ਦਾ ਨਿਵਾਸ

ਲਕਸ਼ਮੀ ਪੂਜਾ ਸ਼ੁੱਭ ਮਹੂਰਤ
ਮੱਸਿਆ ਤਿਥੀ 4 ਨਵੰਬਰ ਨੂੰ ਸਵੇਰੇ 6.6 ਤੋਂ ਆਰੰਭ ਹੋ ਕੇ 5 ਨਵੰਬਰ ਨੂੰ ਸਵੇਰੇ 2.44 'ਤੇ ਸਮਾਪਤ ਹੋਵੇਗੀ। ਦੀਵਾਲੀ 'ਤੇ ਲਕਸ਼ਮੀ ਪੂਜਨ ਮਹੂਰਤ ਸ਼ਾਮ 6.10 ਤੋਂ ਰਾਤ 8.6 ਤਕ ਹੈ। ਦਫ਼ਤਰਾਂ ਅਤੇ ਕਾਰਖ਼ਾਨਿਆਂ ਆਦਿ 'ਚ ਲਕਸ਼ਮੀ ਪੂਜਨ ਦਾ ਸਮਾਂ ਦੁਪਹਿਰ 3.9 ਤੋਂ 4.35 ਤੱਕ ਰਹੇਗਾ। ਇਸ ਸਮੇਂ ਪੂਜਾ ਕਰਨ ਨਾਲ ਉਸ ਸਥਾਨ 'ਤੇ ਲਕਸ਼ਮੀ ਜੀ ਦਾ ਵਾਸ ਹੋਵੇਗਾ।

sunita

This news is Content Editor sunita