ਸ਼੍ਰੀ ਅਵਿਨਾਸ਼ ਚੋਪੜਾ ਨੇ ਕੀਤਾ ਤਹੱਫੁਜ਼-ਏ-ਇਮਾਨ ਕਾਨਫਰੰਸ ਦਾ ਪੋਸਟਰ ਰਿਲੀਜ਼

03/13/2020 4:43:45 PM

ਜਲੰਧਰ (ਮਜ਼ਹਰ): ਜਾਮੀਆ ਜੁਸਫਿਆ ਗੁਲਸ਼ਨ-ਏ-ਰਜ਼ਾ ਢੱਡਾ ਵਿਚ ਤਹੱਫੁਜ਼-ਏ-ਇਮਾਨ ਕਾਨਫਰੰਸ 15 ਮਾਰਚ ਸਵੇਰੇ 10 ਵਜੇ ਪ੍ਰਧਾਨਗੀ ਹੇਠ ਸੀਨੀਅਰ ਮੁਸਲਿਮ ਨੇਤਾ ਰਹਿਮਤ ਲਈ ਢੱਡਾ ਆਯੋਜਿਤ ਹੋਣਗੇ, ਜਿਸ ਵਿਚ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਤੋਂ ਮੁਸਲਿਮ ਵਿਦਵਾਨ ਸ਼ਾਮਲ ਹੋ ਰਹੇ ਹਨ। ਅੱਜ ਇਸ ਸਬੰਧੀ ਅੱਜ ਪੰਜਾਬ ਕੇਸਰੀ ਸਮੂਹ ਦੇ ਸੰਯੁਕਤ ਸੰਪਾਦਕ ਸ਼੍ਰੀ ਅਵਿਨਾਸ਼ ਚੋਪੜਾ ਜੀ ਨੇ ਪ੍ਰੋਗਰਾਮ ਦਾ ਪੋਸਟਰ ਰਿਲੀਜ਼ ਕੀਤਾ।

ਇਸ ਪ੍ਰੋਗਰਾਮ ਵਿਚ ਮੁੱਖ ਤੌਰ ’ਤੇ ਹਜ਼ਰਤ ਉਲਾਮਾ ਮੌਲਾਨਾ ਮੁਫਤੀ ਤਹਿਸ਼ਲ ਕਾਦਰੀ ਰਿਜਵੀ ਬਰੇਲੀ ਸ਼ਰੀਫ, ਹਜ਼ਰਤ ਮੌਲਾਨਾ ਜਾਕਿਰ ਅਲੀ ਹਮੀਮਪੁਰ ਰਾਮਪੁਰ (ਯੂ.ਪੀ.) ਮੁਫਤੀ ਸ਼ੈਦ ਫਰੀਦ ਸ਼ਾਹ ਜੰਮੂ, ਸ਼ੈਦ ਮੁਹੰਮਦ ਨੁਰਾਨੀ ਸ਼ਾਹ ਪਾਸ਼ਟਾ ਫਗਵਾੜਾ ਅਤੇ ਹੋਰਾਂ ਨੇ ਸ਼ਿਰਕਤ ਕਰ ਕੇ ਆਪਣੇ ਵਿਚਾਰ ਪੇਸ਼ ਕਰਨਗੇ। ਮੁਸਲਿਮ ਨੇਤਾ ਰਹਿਮਤ ਅਲੀ ਢੱਡਾ ਨੇ ਕਿਹਾ ਕਿ ਇਸ ਮੌਕੇ 15 ਮਾਰਚ ਸਵੇਰੇ 10 ਵਜੇ ਤੋਂ ਆਕਸਫੋਰਡ ਹਸਪਤਾਲ ਦੇ ਵਿਸ਼ੇਸ਼ ਡਾਕਟਰ ਮੁਫਤ ਹਾਰਟ ਦਾ ਕੈਂਪ ਲਾਉਣਗੇ। ਜਿਥੇ ਲੋਕ ਆਪਣਾ ਚੈੱਕਅਪ ਕਰਵਾ ਕੇ ਮੁਫਤ ਦਵਾਈਆਂ ਪ੍ਰਾਪਤ ਕਰਨਗੇ। ਇਸ ਮੌਕੇ ਮਦਰੱਸਾ ਦੇਪ੍ਰਧਾਨ ਸੂਫੀ ਜਸੀਮ ਉਦੀਨ, ਗਰੀਬ ਨਿਵਾਜ ਫਾਊਂਡੇਸ਼ਨ ਦੇ ਪ੍ਰਧਾਨ ਮੁਹੰਮਦ ਅਕਬਰ ਅਲੀ, ਮੁਹੰਮਦ ਸ਼ਕੀਲ ਮਾਲੇਰਕੋਟਲਾ ਵਾਲੇ, ਦੀਨ ਮੁਹੰਮਦ, ਮੌਲਾਨਾ ਮੁਹੰਮਦ, ਮੂਸਾ ਰਜ਼ਾਆਦਿ ਮੌਜੂਦ ਸਨ।


Shyna

Content Editor

Related News