ਮਾਮੂਲੀ ਤਕਰਾਰ ਨੂੰ ਲੈ ਕੇ ਦੋ ਧਿਰਾਂ ''ਚ ਹੋਈ ਖ਼ੂਨੀ ਝੜਪ, ਪੁਲਸ ਵੱਲੋਂ ਜਾਂਚ ਜਾਰੀ

09/16/2022 1:33:42 PM

ਫਿਲੌਰ (ਸੁਨੀਲ ਮਹਾਜਨ) : ਫਿਲੌਰ ਦੇ ਪਿੰਡ ਗੜ੍ਹਾ ਵਿਖੇ ਦੋ ਧਿਰਾਂ 'ਚ ਹੋਈ ਲੜਾਈ ਵਿੱਚ ਕਈ ਲੋਕ ਗੰਭੀਰ ਜ਼ਖ਼ਮੀ ਹੋ ਗਏ ਤੇ ਘਰਾਂ ਦੇ ਸਾਮਾਨ ਦੀ ਭੰਨਤੋੜ ਕੀਤੀ ਗਈ। ਇਸ ਸੰਬੰਧੀ  ਔਰਤ ਸੁਰਿੰਦਰ ਕੌਰ ਤੇ ਰਾਮ ਲੁਭਾਇਆ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ 'ਚ ਆਣ ਕੇ ਤੇਜ਼ ਹਥਿਆਰਾਂ ਨਾਲ ਲੈਸ ਦੋ ਦਰਜਨ ਦੇ ਕਰੀਬ ਹਮਲਾਵਰਾਂ ਵੱਲੋਂ ਭੰਨ ਤੋੜ ਤੇ ਕੁੱਟ ਮਾਰ ਕੀਤੀ ਗਈ, ਜਿਸ 'ਚ ਸੁਰਿੰਦਰ ਕੌਰ ਜ਼ਖ਼ਮੀ ਹੋ ਗਈ ਤੇ ਗੰਭੀਰ ਹਾਲਤ ਵਿੱਚ ਫਿਲੌਰ ਸਿਵਲ ਹਸਪਤਾਲ ਇਲਾਜ ਲਈ ਪਹੁੰਚਿਆ ਗਿਆ। 

ਰਾਮ ਲੁਭਾਇਆ ਦਾ ਕਹਿਣਾ ਹੈ ਕਿ ਰਾਤ ਨੂੰ 20/25/ਕਰੀਬ ਨੌਜਵਾਨਾਂ ਨੇ ਆ ਕੇ ਪਿੰਡ ਗੜਾ ਦਾ ਮਾਹੌਲ ਤਣਾਓਪੂਰਨ ਕੀਤਾ। ਸੁਰਿੰਦਰ ਕੌਰ ਨੇ ਦੱਸਿਆ ਕਿ ਸਾਡੇ ਮੁੰਡੇ ਬਾਹਰ ਸੜਕ 'ਤੇ ਖੜ੍ਹ ਕੇ ਗੋਲਗੱਪੇ ਖਾ ਰਹੇ ਸੀ ਤੇ ਦੂਜੇ ਮੁੰਡਿਆਂ ਨੂੰ ਮੋਟਰਸਾਈਕਲ ਪਰੇ ਕਰਨ ਲਈ ਕਿਹਾ ਤਾਂ ਇਨ੍ਹਾਂ ਨੇ ਹੋਰ ਮੁੰਡੇ ਸੱਦ ਕੇ ਸਾਡੇ ਘਰਾਂ ਉਪਰ ਹਮਲਾ ਕਰਵਾ ਦਿੱਤਾ, ਜਦੋਂ ਦੂਸਰੇ ਪੱਖ ਹਰਮਨ ਤੇ ਅਨਮੋਲਕ ਜੋ ਫਿਲੌਰ ਸਿਵਲ ਹਸਪਤਾਲ ਵਿੱਚ ਦਾਖ਼ਲ ਹਨ ਨਾਲ ਗੱਲਬਾਤ ਕੀਤੀ ਤਾਂ ਅਨਮੋਲ ਨੇ ਦੱਸਿਆ ਕਿ ਸਾਡੀ ਹਫਤਾ ਦੋ ਹਫ਼ਤੇ ਪਹਿਲਾਂ ਇਨ੍ਹਾਂ ਨਾਲ ਛੋਟੀ ਜਿਹੀ ਗੱਲ ਤੋਂ ਲੜਾਈ ਹੋ ਗਈ ਸੀ ਇਹ ਆਪ ਹੀ ਆਪਣੇ ਸੱਟਾਂ ਮਾਰ ਕੇ ਹਸਪਤਾਲ ਵਿੱਚ ਦਾਖ਼ਲ ਹੋ ਗਏ।

ਇਹ ਵੀ ਪੜ੍ਹੋ : ਹਾਈਵੇਅ ’ਤੇ ਬੇਲਗਾਮ ਹੋਈ ਰਫ਼ਤਾਰ, ਸਰਕਾਰ ਨੇ ਵਧਾਈ ਸਪੀਡ ਲਿਮਿਟ, ਬੰਦ ਹੋਏ ਓਵਰ ਸਪੀਡ ਦੇ ਚਲਾਨ

ਅਸੀਂ ਇਨ੍ਹਾਂ ਦੇ ਘਰ ਦੀ ਕੋਈ ਵੀ ਤੋੜ ਭੰਨ ਨਹੀਂ ਕੀਤੀ ਜਦੋਂ ਪਿੰਡ ਗੜਾ ਵਿਖੇ ਸੀਸੀਟੀਵੀ ਕੈਮਰਿਆਂ ਨੂੰ ਚੈੱਕ ਕੀਤਾ ਗਿਆ ਤਾਂ ਕਈ ਨੌਜਵਾਨ ਤੇਜ਼ ਹਥਿਆਰਾਂ ਨਾਲ ਰਾਮ ਲੁਭਾਇਆ ਦੇ ਘਰ ਦੀਤੋੜ ਭੰਨ ਕਰਨ ਤੋਂ ਬਾਅਦ ਦੋੜਦੇ ਦਿਖਾਈ ਦਿੱਤੇ। ਇਸ ਵਾਰਦਾਤ ਨੂੰ ਲੈ ਕੇ ਜਦੋਂ ਫਿਲੌਰ ਥਾਣਾ ਮੁਖੀ ਐਸ ਐਚ ਓ ਸੁਰਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸੀਸੀਟੀਵੀ ਕੈਮਰੇ ਚੈਕ ਕਰ ਲਏ ਗਏ ਹਨ ਜਿਨ੍ਹਾਂ ਨੇ ਤੋੜ ਭੰਨ ਕੀਤੀ ਉਨ੍ਹਾਂ ਨੂੰ ਜਲਦ ਫੜ ਕੇ ਉਨ੍ਹਾਂ ਉਪਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

Anuradha

This news is Content Editor Anuradha