ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਮੀਟਿੰਗ ਕੀਤੀ ਗਈ

08/20/2019 5:50:38 PM

ਜਲੰਧਰ—ਜ਼ਿਲਾ ਜਲੰਧਰ 'ਚ ਬਾਸਮਤੀ ਦੀ ਕੁਆਲਟੀ ਪੈਦਾਵਰ, ਹੜ੍ਹਾਂ ਹੇਠ ਪ੍ਰਭਾਵਿਤ ਰਕਬੇ ਅਤੇ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਉਚੇਚੇ ਉਪਰਾਲੇ ਕਰਨ ਹਿੱਤ ਜਿਲਾ ਪੱਧਰ ਦੀ ਮੀਟਿੰਗ ਅੱਜ ਡਾ. ਨਾਜਰ ਸਿੰਘ, ਮੁੱਖ ਖੇਤੀਬਾੜੀ ਅਫਸਰ ਜਲੰਧਰ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੀਟਿੰਗ 'ਚ ਜ਼ਿਲਾ ਭਰ ਦੇ ਸਮੂਹ ਖੇਤੀਬਾੜੀ ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਹੋਏ। ਮੀਟਿੰਗ 'ਚ ਡਾ. ਨਾਜਰ ਸਿੰਘ ਨੇ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਉਹ ਹੜ੍ਹ ਪ੍ਰਭਾਵਿਤ ਰਕਬੇ ਦਾ ਰੈਗੂਲਰ ਤੌਰ 'ਤੇ ਦੌਰਾ ਕਰਨ ਅਤੇ ਪ੍ਰਭਾਵਿਤ ਕਿਸਾਨਾਂ ਨਾਲ ਤਾਲਮੇਲ ਕਰਦੇ ਹੋਏ ਨੁਕਸਾਨ ਦਾ ਜਾਇਜਾ ਲੈਣ। ਡਾ. ਨਾਜਰ ਸਿੰਘ ਨੇ ਕਿਹਾ ਕਿ ਜਿਲੇ 'ਚ ਬਾਸਮਤੀ ਹੇਠ ਬੀਜੇ ਰਕਬੇ 'ਚ ਬਾਸਮਤੀ ਦੀ ਕੁਆਲਿਟੀ ਪੈਦਾਵਰ ਲਈ ਬਲਾਕ ਪੱਧਰ 'ਤੇ ਕੈਪਾਂ ਤੋਂ ਇਲਾਵਾ ਪਿੰਡ ਪੱਧਰ 'ਤੇ ਵੀ ਕੈਂਪ ਲਗਾਏ ਜਾਣਗੇ। ਇਸ ਬਾਰੇ ਉਨ੍ਹਾਂ ਸਮੂਹ ਬਲਾਕਾਂ ਨੂੰ ਪ੍ਰੋਗਰਾਮ ਉਲੀਕਣ ਲਈ ਹਦਾਇਤ ਕੀਤੀ। ਇਸ ਮੀਟਿੰਗ 'ਚ ਝੋਨੇ ਦੀ ਪਰਾਲੀ ਦੀ ਖੇਤਾਂ 'ਚ ਹੀ ਸੰਭਾਲ ਕਰਨ ਲਈ ਵਿਭਾਗ ਵੱਲੋਂ ਚਲਾਈ ਜਾਣ ਵਾਲੀ ਜਾਗਰੂਕਤਾ ਮੁਹਿੰਮ ਦੀ ਵੀ ਯੋਜਨਾ ਉਲੀਕੀ ਗਈ।

ਡਾ. ਨਾਜਰ ਸਿੰਘ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਜਿਲਾ ਭਰ 'ਚ ਪਰਾਲੀ ਦੀ ਸੰਭਾਲ ਲਈ ਬਲਾਕ ਪੱਧਰ, ਜਿਲਾ ਪੱਧਰ ਅਤੇ ਪਿੰਡ ਪੱਧਰ ਦੇ ਕੈਪਾਂ ਤੋਂ ਇਲਾਵਾ ਪ੍ਰਦਰਸ਼ਨੀਆਂ, ਸਕੂਲਾਂ, ਕਾਲਜਾਂ 'ਚ ਪ੍ਰਚਾਰ ਮੁਹਿੰਮਾਂ ਅਤੇ ਪ੍ਰਚਾਰ ਵੈਨਾ ਚਲਾਈਆਂ ਜਾਣਗੀਆਂ। ਇਸ ਮੀਟਿੰਗ 'ਚ ਸਾਲ 2019-20 ਲਈ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਕਿਸਾਨਾਂ ਵੱਲੋਂ ਅਪਲੋਡ ਕੀਤੇ ਗਏ ਬਿਨੈਪੱਤਰਾਂ ਬਾਰੇ ਵੀ ਚਰਚਾ ਕੀਤੀ ਗਈ। ਮੀਟਿੰਗ 'ਚ ਡਾ. ਕੁਲਜੀਤ ਸਿੰਘ ਸੈਣੀ, ਡਾ. ਸੁਰਿੰਦਰ ਸਿੰਘ, ਡਾ. ਹਰਪਾਲ ਸਿੰਘ, ਡਾ. ਜੋਗਰਾਜਬੀਰ ਸਿੰਘ, ਡਾ. ਕਰਨ ਸਿੰਘ ਚਿੱਬ, ਡਾ. ਰਣਜੀਤ ਸਿੰਘ ਚੌਹਾਨ ਸਾਰੇ ਖੇਤੀਬਾੜੀ ਅਫਸਰਾਂ ਤੋਂ ਇਲਾਵਾ ਖੇਤੀਬਾੜੀ ਵਿਕਾਸ ਅਫਸਰ, ਖੇਤੀਬਾੜੀ ਵਿਸਥਾਰ ਅਫਸਰ ਅਤੇ ਖੇਤੀਬਾੜੀ ਉਪ-ਨਿਰੀਖਕ ਵੀ ਸ਼ਾਮਲ ਹੋਏ।

ਸੰਪਰਕ ਅਫਸਰ 
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
ਜਲੰਧਰ

Iqbalkaur

This news is Content Editor Iqbalkaur