ਕਿਰਾਏ ਤੋਂ ਹੋ ਰਹੀ ਹੈ ਆਮਦਨ ਤਾਂ ਇਸ ''ਤੇ ਵੀ ਲੈ ਸਕਦੇ ਹੋ ਲੋਨ, ਜਾਣੋ ਤਰੀਕਾ

06/03/2019 1:02:44 PM

ਨਵੀਂ ਦਿੱਲੀ — ਨੀਰਵ ਮੋਦੀ ਅਤੇ ਵਿਜੇ ਮਾਲਿਆ ਆਦਿ ਵਰਗੇ ਭਗੌੜਿਆਂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਬੈਂਕਾਂ ਤੋਂ ਲੋਨ ਲੈਣਾ ਹੁਣ ਅਸਾਨ ਕੰਮ ਨਹੀਂ ਰਹਿ ਗਿਆ ਹੈ। ਬੈਂਕ ਤੁਹਾਨੂੰ ਲੋਨ ਦੇਣ ਤੋਂ ਪਹਿਲਾਂ ਤੁਹਾਡੇ ਕ੍ਰੈਡਿਟ ਸਕੋਰ ਯਾਨੀ ਕਿ ਤੁਹਾਡੀ ਲੋਨ ਚੁਕਾਉਣ ਦੀ ਸਮਰੱਥਾ ਨੂੰ ਕਈ ਵਾਰ ਚੈੱਕ ਕਰਦੇ ਹਨ ਅਤੇ ਪੂਰੀ ਤਸੱਲੀ ਕਰਨ ਤੋਂ ਬਾਅਦ ਹੀ ਲੋਨ ਦੇਣ ਨੂੰ ਤਿਆਰ ਹੁੰਦੇ ਹਨ। 

ਜੇਕਰ ਤੁਹਾਨੂੰ ਅਚਾਨਕ ਪੈਸਿਆਂ ਦੀ ਜ਼ਰੂਰਤ ਪੈ ਗਈ ਹੈ ਅਤੇ ਜੇਕਰ ਤੁਹਾਡੇ ਕੋਲ ਆਪਣਾ ਮਕਾਨ ਹੈ ਤਾਂ ਇਹ ਕੰਮ ਤੁਹਾਡੇ ਲਈ ਅਸਾਨ ਹੋ ਸਕਦਾ ਹੈ। ਆਓ ਜਾਣਦੇ ਹਾਂ ਇਸ ਸੰਬੰਧੀ ਹੋਰ ਜਾਣਕਾਰੀ। 

ਇਕ ਜਾਂ ਬਹੁਤੇ ਮਾਲਕ ਹੋਣ ਦੀ ਸਥਿਤੀ 'ਚ

ਜੇਕਰ ਤੁਹਾਡੇ ਕੋਲ ਕਮਰਸ਼ਿਅਲ ਜਾਂ ਰੈਜ਼ੀਡੈਂਸ਼ਿਅਲ ਜਾਇਦਾਦ ਹੈ ਤਾਂ ਤੁਸੀਂ ਇਸ ਸਹੂਲਤ ਦਾ ਲਾਭ ਲੈ ਸਕਦੇ ਹੋ। ਇਸ ਵਿਚ ਜਾਇਦਾਦ(ਪ੍ਰਾਪਰਟੀ) ਦਾ ਮਾਲਕ ਇਕ ਵਿਅਕਤੀ ਜਾਂ ਸਾਂਝੇ ਮਾਲਕ ਵੀ ਹੋ ਸਕਦੇ ਹਨ। ਸਾਂਝੇ ਮਾਲਕ ਹੋਣ ਦੀ ਸਥਿਤੀ ਵਿਚ ਸਾਰੇ ਮਾਲਕਾਂ ਨੂੰ ਲੋਨ ਲਈ ਅਰਜ਼ੀ ਦੇਣੀ ਹੋਵੇਗੀ। ਇਹ ਲੋਨ ਸਹੂਲਤ ਅਜਿਹੇ ਮੌਕਿਆਂ ਲਈ ਉਪਲੱਬਧ ਹੈ ਜਿਸ ਨੂੰ ਕਿਰਾਏ 'ਤੇ ਦਿੱਤਾ ਜਾ ਚੁੱਕਾ ਹੈ ਅਤੇ ਜਿਸ ਲਈ ਕਰਾਰ ਵੀ ਕੀਤਾ ਜਾ ਚੁੱਕਾ ਹੈ।

ਇਨ੍ਹਾਂ ਜ਼ਰੂਰਤਾਂ ਲਈ ਮਿਲ ਸਕਦਾ ਹੈ ਲੋਨ

ਕਿਰਾਏ ਦੇ ਬਦਲੇ ਲਏ ਜਾਣ ਵਾਲੇ ਲੋਨ ਦਾ ਉਦੇਸ਼  ਭਵਿੱਖ ਵਿਚ ਕਿਸੇ ਵੀ ਜ਼ਰੂਰਤ ਲਈ ਕੀਤਾ ਜਾ ਸਕਦਾ ਹੈ। ਜਿਵੇਂ ਕਿ ਘਰ ਖਰੀਦਣ ਲਈ, ਵਪਾਰ ਵਧਾਉਣ ਲਈ ਜਾਂ ਫਿਰ ਆਪਣੇ ਬੱਚਿਆਂ ਦੀ ਪੜ੍ਹਾਈ ਜਾਂ ਵਿਆਹ ਲਈ। ਇਸ ਦੇ ਨਾਲ ਹੀ ਇਸ ਦਾ ਇਸਤੇਮਾਲ ਘਰ ਦੀ ਮੁਰੰਮਤ ਕਰਵਾਉਣ ਲਈ ਵੀ ਕੀਤਾ ਜਾ ਸਕਦਾ ਹੈ। ਬੈਂਕ ਤੁਹਾਨੂੰ ਇਹ ਆਗਿਆ ਵੀ ਦਿੰਦਾ ਹੈ ਕਿ ਤੁਸੀਂ ਇਸ ਪੈਸੇ ਦਾ ਇਸਤੇਮਾਲ ਲੋਨ ਦਾ ਭੁਗਤਾਨ ਕਰਨ 'ਚ ਵੀ ਕਰੋ। 

ਕਿਸ ਤਰ੍ਹਾਂ ਦੀ ਜਾਇਦਾਦ ਦੇ ਕਿਰਾਏ 'ਤੇ ਮਿਲਦਾ ਹੈ ਲੋਨ?

ਇਸ ਤਰ੍ਹਾਂ ਦੇ ਲੋਨ ਦੀ ਸਹੂਲਤ ਕਮਰਸ਼ਿਅਲ ਜਾਇਦਾਦ 'ਤੇ ਵੀ ਲੈ ਸਕਦੇ ਹੋ ਜਿਸ ਨੂੰ ਜਾਂ ਤਾਂ ਕਿਰਾਏ 'ਤੇ ਦਿੱਤਾ ਗਿਆ ਹੈ ਜਿਸ ਫਿਰ ਕਿਸੇ ਪੱਟੇਦਾਰ ਨੂੰ ਪੱਟੇ 'ਤੇ ਦਿੱਤਾ ਗਿਆ ਹੋਵੇ ਜਿਵੇਂ ਕਿ ਕਿਸੇ  ਗਵਰਨਮੈਂਟ ਅੰਡਕਟੇਕਿੰਗ ਨੂੰ, ਕਿਸੇ ਬੈਂਕ ਨੂੰ, ਬੀਮਾ ਕੰਪਨੀ ਨੂੰ ਜਾਂ ਫਿਰ ਕਿਸੇ ਵੱਡੇ ਕਾਰੋਬਾਰੀ ਨੂੰ। ਤੁਸੀਂ ਇਸ ਤਰ੍ਹਾਂ ਦੀ ਲੋਨ ਦੀ ਸਹੂਲਤ ਰੈਜ਼ੀਡੈਨਸ਼ਿਅਲ ਜਾਇਦਾਦ 'ਤੇ ਵੀ ਲੈ ਸਕਦੇ ਹੋ। 

ਇਨ੍ਹਾਂ ਦਸਤਾਵੇਜ਼ਾਂ ਦੀ ਹੁੰਦੀ ਹੈ ਜ਼ਰੂਰਤ

ਇਸ ਤਰ੍ਹਾਂ ਦੇ ਲੋਨ ਲਈ ਤੁਹਾਨੂੰ ਬੇਸਿਕ ਕੇਵਾਈਸੀ ਦਸਤਾਵੇਜ਼ ਜਮ੍ਹਾ ਕਰਵਾਉਣੇ ਹੋਣਗੇ ਜਿਵੇਂ ਕਿ ਰਿਹਾਇਸ਼ ਦਾ ਸਬੂਤ, ਪਛਾਣ ਦਾ ਸਬੂਤ ਆਦਿ। ਇਹ ਤੁਹਾਨੂੰ ਲੋਨ ਦੀ ਅਰਜ਼ੀ ਨੇ ਨਾਲ ਜਮ੍ਹਾ ਕਰਵਾਉਣੇ ਹੋਣਗੇ। ਬੈਂਕ ਤੁਹਾਡੇ ਭੁਗਤਾਨ ਦੀ ਸਮਰੱਥਾ ਦਾ ਪ੍ਰਮਾਣ ਪੱਤਰ ਵੀ ਮੰਗ ਸਕਦਾ ਹੈ। ਜੇਕਰ ਤੁਹਾਡੇ ਕੋਲ ਆਈ.ਟੀ.ਆਰ. ਉਪਲੱਬਧ ਨਹੀਂ ਹੈ ਤਾਂ ਨੌਕਰੀਪੇਸ਼ਾਂ ਲੋਕਾਂ ਲਈ ਫਾਰਮ 16 ਹੀ ਕਾਫੀ ਹੋਵੇਗਾ।
 


Related News