ਕਟੇ-ਫਟੇ ਨੋਟਾਂ ਨੂੰ ਬਦਲਵਾਉਣਾ ਚਾਹੁੰਦੇ ਹੋ ਤਾਂ ਜਾਣੋ ਨਿਯਮ

02/14/2019 12:41:17 PM

ਮੁੰਬਈ — ਕਿਸੇ ਵੀ ਸਮਾਨ ਨੂੰ ਖਰੀਦਣ ਲਈ ਰੁਪਿਆ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਜ਼ਰੂਰਤ ਦੇ ਹਿਸਾਬ ਨਾਲ ਸਰਕਾਰ ਨੇ ਨੋਟ ਅਤੇ ਸਿੱਕੇ ਜਾਰੀ ਕੀਤੇ ਹੋਏ ਹਨ। ਇਸਤੇਮਾਲ ਦੇ ਲਿਹਾਜ਼ ਨਾਲ ਸਿੱਕੇ ਮਜ਼ਬੂਤ ਅਤੇ ਟਿਕਾਊ ਹੁੰਦੇ ਹਨ ਪਰ ਉਨ੍ਹਾਂ ਦਾ ਮੁੱਲ ਘੱਟ ਹੁੰਦਾ ਹੈ। ਵੱਡੀ ਕੀਮਤ ਦਾ ਭੁਗਤਾਨ ਲਈ ਨੋਟਾਂ ਦੀ ਜ਼ਰੂਰਤ ਹੁੰਦੀ ਹੈ। ਨੋਟ ਇਕ ਖਾਸ ਤਰ੍ਹਾਂ ਦੇ ਕਾਗਜ਼ ਨਾਲ ਬਣੇ ਹੁੰਦੇ ਹਨ ਜਿਹੜੇ ਕਿ ਕੁਝ ਸਮੇਂ ਬਾਅਦ ਫੱਟ ਜਾਂਦੇ ਹਨ ਜਾਂ ਗਲਤੀ ਨਾਲ ਵੀ ਫੱਟ ਜਾਂਦੇ ਹਨ। ਜੇਕਰ ਤੁਹਾਡਾ ਕੋਈ ਨੋਟ ਵੀ ਫੱਟ ਗਿਆ ਹੈ ਜਾਂ ਕਿਸੇ ਤਰ੍ਹਾਂ ਨਾਲ ਨੁਕਸਾਨਿਆ ਗਿਆ ਹੈ ਤਾਂ ਚਿੰਤਾ ਕਰਨ ਦੀ ਗੱਲ ਨਹੀਂ ਹੈ ਕਿਉਂਕਿ ਸਰਕਾਰ ਇਸ ਨੂੰ ਬਦਲਣ ਦੀ ਸਹੂਲਤ ਵੀ ਦਿੰਦੀ ਹੈ। 

ਰਿਜ਼ਰਵ ਬੈਂਕ ਆਫ ਇੰਡੀਆ ਨੇ ਭਾਰਤ ਵਿਚ 10,20,50,100 , 500 ਅਤੇ 1,000 ਦੇ ਨੋਟ ਬਜ਼ਾਰ ਵਿਚ ਚੱਲ ਰਹੇ ਸਨ। ਸਾਲ 2017 'ਚ ਨੋਟਬੰਦੀ ਤੋਂ ਬਾਅਦ 200,500 ਦੇ ਨਵੇਂ ਨੋਟ ਅਤੇ 2,000 ਦੇ ਨੋਟ ਵੀ ਬਜ਼ਾਰ 'ਚ ਉਤਾਰੇ ਗਏ। ਨਵੇਂ ਨੋਟਾਂ ਦੇ ਬਜ਼ਾਰ 'ਚ ਆਉਂਦੇ ਹੀ 1,000 ਦੇ ਨੋਟ ਨੂੰ ਪੂਰੀ ਤਰ੍ਹਾਂ ਖਤਮ ਕਰਨ ਦਾ ਐਲਾਨ ਵੀ ਕਰ ਦਿੱਤਾ ਗਿਆ। ਬੰਦ ਹੋ ਚੁੱਕੇ ਪੁਰਾਣੇ ਨੋਟ(500-1000) ਤੋਂ ਇਲਾਵਾ ਸਾਰੇ ਨੋਟਾਂ ਨੂੰ ਬਦਲਵਾ ਕੇ ਉਨ੍ਹਾਂ ਨੋਟਾਂ ਬਦਲੇ ਰਾਸ਼ੀ ਲਈ ਜਾ ਸਕਦੀ ਹੈ।

ਹਰ ਨੋਟ ਦਾ ਵੱਖਰਾ ਨਿਯਮ

ਫਟੇ ਨੋਟ ਦੇ ਬਦਲੇ ਕਿੰਨੀ ਰਾਸ਼ੀ ਮਿਲੇਗੀ ਇਸ ਦਾ ਫੈਸਲਾ ਨੋਟ ਦੀ ਕੀਮਤ ਅਤੇ ਉਸ ਦੀ ਹਾਲਤ ਜਾਂ ਉਸਦਾ ਕਿੰਨਾ ਹਿੱਸਾ ਮੌਜੂਦ ਹੈ ਆਦਿ ਦੇ ਆਧਾਰ 'ਤੇ ਕੀਤਾ ਜਾਂਦਾ ਹੈ। ਜਿਵੇਂ ਕਿ 2,000 ਦੇ ਨੋਟ ਦਾ 88sqcm ਹਿੱਸਾ ਹੋਣ 'ਤੇ ਪੂਰਾ ਰਿਫੰਡ, 44sqcm ਹਿੱਸਾ ਮੌਜੂਦ ਹੋਣ 'ਤੇ ਅੱਧਾ ਰਿਟਰਨ ਮਿਲਦਾ ਹੈ। ਦੋ ਹਜ਼ਾਰ ਦਾ ਪੂਰਾ ਨੋਟ 109.56sqcm ਦਾ ਹੈ। 
ਇਸ ਦੇ ਨਾਲ ਹੀ ਜੇਕਰ 200 ਰੁਪਏ ਦੇ ਨੋਟ ਦੀ ਗੱਲ ਕਰੀਏ ਤਾਂ 200 ਰੁਪਏ ਦੇ ਫਟੇ ਨੋਟ ਦਾ 78sqcm ਹਿੱਸਾ ਦੇਣ 'ਤੇ ਪੂਰਾ ਰਿਟਰਨ ਮਿਲੇਗਾ ਅਤੇ 39sqcm ਹਿੱਸਾ ਮੌਜੂਦ ਹੋਣ 'ਤੇ ਅੱਧਾ ਰਿਟਰਨ ਦਿੱਤਾ ਜਾਂਦਾ ਹੈ।

ਕਿਹੜੇ ਨੋਟਾਂ ਨੂੰ ਬਦਲਣ ਦੀ ਸਹੂਲਤ

ਰਿਜ਼ਰਵ ਬੈਂਕ ਦੇ ਨਿਯਮਾਂ ਮੁਤਾਬਕ ਤਿੰਨ ਤਰ੍ਹਾਂ ਦੇ ਨੋਟਾਂ ਨੂੰ ਬਦਲਿਆ ਜਾ ਸਕਦਾ ਹੈ।
- ਧੋਤੇ ਜਾਣ ਕਾਰਨ ਜਾਂ ਸਰਕਲ 'ਚ ਜ਼ਿਆਦਾ ਰਹਿਣ ਕਾਰਨ ਨੋਟ ਦਾ ਰੰਗ ਉੱਡ ਗਿਆ ਹੋਵੇ।
- ਨੋਟ ਫਟਿਆ ਹੈ ਪਰ ਉਸਦੇ ਟੁਕੜੇ ਮੌਜੂਦ ਹਨ। 
- ਮਿਸ ਮੈਚ ਵਾਲੇ। ਮਤਲਬ ਦੋ ਵੱਖ-ਵੱਖ ਟੁਕੜੇ ਜੋੜ ਕੇ ਗਲਤ ਪ੍ਰਿੰਟ ਵਾਲਾ ਨੋਟ ਬਣ ਗਿਆ ਹੈ। 

ਨਹੀਂ ਬਦਲੇ ਜਾਣਗੇ ਅਜਿਹੇ ਨੋਟ

- ਬਹੁਤ ਹੀ ਮਾੜੀ ਸਥਿਤੀ(ਹਾਲਤ) ਵਾਲੇ ਨੋਟ, ਜਿਨ੍ਹਾਂ ਦਾ ਨੰਬਰ ਵੀ ਪੜ੍ਹਿਆ ਨਾ ਜਾ ਸਕਦਾ ਹੋਵੇ। ਅਜਿਹੇ ਨੋਟਾਂ ਨੂੰ ਬੈਂਕ ਬਦਲਣ ਤੋਂ ਮਨ੍ਹਾ ਵੀ ਕਰ ਸਕਦਾ ਹੈ। 
- ਰਿਜ਼ਰਵ ਬੈਂਕ ਦੇ ਨਿਯਮਾਂ ਅਨੁਸਾਰ ਜੇਕਰ ਨੋਟ 'ਤੇ ਕੁਝ ਲਿਖਿਆ ਹੈ ਤਾਂ ਉਹ ਪ੍ਰਮਾਣਿਤ ਤਾਂ ਹੈ। ਪਰ ਜੇਕਰ ਉਸ ਉੱਪਰ ਲਿਖਿਆ ਸੰਦੇਸ਼ ਰਾਜਨੀਤੀ ਨਾਲ ਪ੍ਰੇਰਿਤ ਹੈ ਤਾਂ ਉਸ ਨੂੰ ਲੀਗਲ ਟੈਂਡਰ ਨਹੀਂ ਮੰਨਿਆ ਜਾਵੇਗਾ।

ਕਿਵੇਂ ਬਦਲਵਾਇਆ ਦਾ ਸਕਦਾ ਹੈ ਨੋਟ

ਕਿਸੇ ਵੀ ਬੈਂਕ ਦੀ ਬ੍ਰਾਂਚ ਵਿਚ ਜਾ ਕੇ ਕਟੇ-ਫੱਟੇ ਨੋਟਾਂ ਨੂੰ ਬਦਲਵਾਇਆ ਜਾ ਸਕਦਾ ਹੈ। ਇਸ ਲਈ ਤੁਸੀਂ ਨੋਟਾਂ ਨੂੰ ਰਿਜ਼ਰਵ ਬੈਂਕ ਦੇ ਦਫਤਰ ਜਾ ਕੇ ਵੀ ਬਦਲਵਾ ਸਕਦੇ ਹੋ। ਪਰ ਇਸ ਤਰ੍ਹਾਂ ਉਸ ਵੇਲੇ ਹੀ ਕਰੋ ਜਦੋਂ ਤੁਹਾਨੂੰ 20 ਜਾਂ ਉਸ ਤੋਂ ਜ਼ਿਆਦਾ ਦੇ ਨੋਟ ਵੀ ਬਦਲਵਾਣੇ ਹੋਣ। ਗਲੀ-ਮੁਹੱਲੇ ਜਾਂ ਬਜਾਰਾਂ ਵਿਚ ਵੀ ਕੁਝ ਲੋਕ ਦੁਕਾਨਾਂ 'ਤੇ ਕੱਟੇ-ਫਟੇ ਨੋਟ ਬਦਲਦੇ ਹਨ ਪਰ ਇਨ੍ਹਾਂ ਦੀ ਕਮਿਸ਼ਨ ਜ਼ਿਆਦਾ ਹੁੰਦੀ ਹੈ।