ਪੈਨ ਕਾਰਡ ਦੀ ਡਿਟੇਲਸ ਨੂੰ ਕਿੰਝ ਕਰੀਏ ਵੈਰੀਫਾਈ, ਜਾਣੋ ਪ੍ਰੋਸੈੱਸ

10/20/2019 1:36:03 PM

ਨਵੀਂ ਦਿੱਲੀ—ਅੱਜ ਦੇ ਸਮੇਂ 'ਚ ਤੁਸੀਂ ਕਿਸੇ ਵੀ ਤਰ੍ਹਾਂ ਦੇ ਬੈਂਕਿੰਗ ਨਾਲ ਜੁੜਿਆ ਕੰਮ ਕਰਨ ਜਾਵੋ ਜਾਂ ਨਵੀਂ ਨੌਕਰੀ ਜੁਆਇਨ ਕਰੋ ਤਾਂ ਤੁਹਾਨੂੰ ਪੈਨ ਕਾਰਡ ਦੀ ਡਿਟੇਲ ਦੇਣ ਨੂੰ ਕਿਹਾ ਜਾਂਦਾ ਹੈ ਤਾਂ ਫਿਰ ਚਾਹੇ ਤੁਸੀਂ ਨਵਾਂ ਬੈਂਕ ਅਕਾਊਂਟ ਖੁੱਲ੍ਹਵਾਉਣ ਜਾਓ ਜਾਂ ਡਿਮੈਟ ਅਕਾਊਂਟ, ਮਿਊਚੁਅਲ ਫੰਡ 'ਚ ਨਿਵੇਸ਼ ਕਰਨ ਜਾਓ ਜਾਂ ਕਿਸੇ ਵੀ ਤਰ੍ਹਾਂ ਦਾ ਵਿੱਤੀ ਲੈਣ-ਦੇਣ ਕਰਨ ਜਾਓ, ਤਾਂ ਤੁਹਾਨੂੰ ਪੈਨ ਕਾਰਡ ਦੀ ਡਿਟੇਲ ਦੇਣ ਨੂੰ ਕਿਹਾ ਜਾਂਦਾ ਹੈ। ਕੀ ਤੁਹਾਨੂੰ ਪਤਾ ਹੈ ਕਿ ਬੈਂਕ ਜਾਂ ਕੰਪਨੀਆਂ ਨੂੰ ਤੁਹਾਡਾ ਪੈਨ ਕਾਰਡ ਡਿਟੇਲ ਕਿਉਂ ਚਾਹੀਦੀ ਹੁੰਦੀ ਹੈ ਅਤੇ ਉਸ ਨੂੰ ਕਿਸ ਤਰ੍ਹਾਂ ਨਾਲ ਵੈਰੀਫਾਈ ਕੀਤਾ ਜਾਂਦਾ ਹੈ। ਆਓ ਵਿਸਤਾਰ ਨਾਲ ਜਾਣਦੇ ਹਾਂ ਕਿ ਤੁਹਾਡੇ ਪੈਨ ਕਾਰਡ ਨੂੰ ਸਿਰਫ ਦੋ ਮਿੰਟ 'ਚ ਸਿਰਫ ਕੁਝ ਕਲਿੱਕਸ ਦੇ ਰਾਹੀਂ ਆਨਲਾਈਨ ਕਿੰਝ ਵੈਰੀਫਾਈ ਕੀਤਾ ਜਾ ਸਕਦਾ ਹੈ।  
ਲੈਣ-ਦੇਣ ਨਾਲ ਜੁੜਿਆ ਪਛਾਣ ਪੱਤਰ ਹੁੰਦਾ ਹੈ ਪੈਨ ਕਾਰਡ
ਆਮਦਨ ਟੈਕਸ ਵਿਭਾਗ ਐੱਨ.ਐੱਸ.ਡੀ.ਐੱਲ. ਜਾਂ ਯੂ.ਟੀ.ਆਈ. ਦੇ ਰਾਹੀਂ ਪੈਨ ਨੰਬਰ ਜਾਰੀ ਕਰਦਾ ਹੈ। ਪੈਨ ਦਸ ਡਿਜਿਟ ਦਾ ਅਲਫਾਨਿਊਮੈਰਿਕ ਆਈ ਕਾਰਡ ਹੁੰਦਾ ਹੈ। ਹਰ ਐਸੇਸੀਜ਼ ਦਾ ਪੈਨ ਕਾਰਡ ਨੰਬਰ ਵੱਖਰਾ ਹੁੰਦਾ ਹੈ। ਇਨਕਮ ਟੈਕਸ ਰਿਟਰਨ ਅਤੇ ਕੁਝ ਖਾਸ ਤਰ੍ਹਾਂ ਦੇ ਲੈਣ-ਦੇਣ ਲਈ ਪੈਨ ਕਾਰਡ ਦਾ ਹੋਣਾ ਜ਼ਰੂਰੀ ਹੁੰਦਾ ਹੈ। ਇਸ ਲਈ ਇਹ ਨੰਬਰ ਕਾਲਾਧਨ, ਭ੍ਰਿਸ਼ਟਾਚਾਰ ਅਤੇ ਟੈਕਸ ਚੋਰੀ ਨੂੰ ਰੋਕਣ ਦੇ ਲਿਹਾਜ਼ ਨਾਲ ਕਾਫੀ ਮੁੱਖ ਹੁੰਦਾ ਹੈ।
ਕਿਸ ਦੇ ਕੋਲ ਹੁੰਦੀ ਹੈ ਪੈਨ ਦੀ ਪੂਰੀ ਡਿਟੇਲਸ
ਇਨਕਮ ਟੈਕਸ ਡਿਪਾਰਟਮੈਂਟ ਦੇ ਕੋਲ ਸਾਰੇ ਟੈਕਸਪੇਅਰਸ ਅਤੇ ਪੈਨ ਕਾਰਡ ਹੋਲਡਰ ਦੀ ਪੂਰੀ ਡਾਟਾਬੇਸ ਹੁੰਦੀ ਹੈ। ਵਿਭਾਗ ਸਾਰੇ ਵਿਅਕਤੀਆਂ, ਕੰਪਨੀਆਂ, ਏਜੰਟਾਂ, ਬੈਂਕਾਂ ਵਰਗੇ ਸੰਸਥਾਵਾਂ ਨੂੰ ਇਹ ਸੁਵਿਧਾ ਦਿੰਦਾ ਹੈ ਉਹ ਕਿਸੇ ਵੀ ਟੈਕਸਪੇਅਰਸ ਦੇ ਪੈਨ ਕਾਰਡ ਦੇ ਡਿਟੇਲ ਨੂੰ ਵੈਰੀਫਾਈ ਕਰ ਸਕਦੇ ਹਨ ਕਿ ਉਹ ਸਹੀ ਹੈ ਜਾਂ ਨਹੀਂ। ਨਾਲ ਹੀ ਇਹ ਵੀ ਚੈੱਕ ਕੀਤਾ ਜਾ ਸਕਦਾ ਹੈ ਕਿ ਕੋਈ ਵੀਪੈਨ ਕਾਰਡ ਐਕਟਿਵ ਹੈ ਜਾਂ ਨਹੀਂ। ਇਸ ਨਾਲ ਇਹ ਫਾਇਦਾ ਹੁੰਦਾ ਹੈ ਕਿ ਕੋਈ ਵੀ ਵਿਅਕਤੀ ਗਲਤ ਨੰਬਰ ਦੇ ਕੇ ਕਿਸੇ ਵੀ ਤਰ੍ਹਾਂ ਦਾ ਲੈਣ-ਦੇਣ ਨਹੀਂ ਕਰ ਪਾਉਂਦਾ।
ਇੰਝ ਚੈੱਕ ਕਰ ਸਕਦੇ ਹੋ ਪੈਨ ਕਾਰਡ ਦਾ ਵੇਰਵਾ
1. ਜੇਕਰ ਤੁਸੀਂ ਇਹ ਚੈੱਕ ਕਰਨਾ ਚਾਹੁੰਦੇ ਹੋ ਤਾਂ ਦਿੱਤਾ ਗਿਆ ਪੈਨ ਕਾਰਡ ਨੰਬਰ ਨਹੀਂ ਹੈ ਤਾਂ ਤੁਸੀਂ ਸਿਰਫ ਦੋ ਮਿੰਟ 'ਚ ਅਜਿਹਾ ਕਰ ਸਕਦੇ ਹੋ।
2. ਸਭ ਤੋਂ ਪਹਿਲਾਂ ਤੁਸੀਂ ਆਮਦਨ ਟੈਕਸ ਵਿਭਾਗ ਦੇ ਈ-ਫਾਈਲਿੰਗ ਪੋਰਟਲ 'ਤੇ ਜਾਓ।
3. ਪੋਰਟਲ 'ਤੇ ਸੱਜੀ ਸਾਈਡ 'ਚ ਦੇਖੋ 'ਵੈਰੀਫਾਈ ਯੋਰ ਪੈਨ ਡਿਟੇਲਸ' ਦਾ ਬਦਲ ਆਵੇਗਾ।
4. ਇਸ ਦੇ ਬਾਅਦ ਤੁਹਾਨੂੰ ਪੈਨ ਕਾਰਡ ਨੰਬਰ,ਪੈਨ ਕਾਰਡ ਹੋਲਡਰ ਦਾ ਪੂਰਾ ਨਾਂ,ਜਨਮ ਤਾਰੀਕ ਅਤੇ ਸਟੇਟਸ (ਇੰਡੀਵਿਜ਼ੂਅਲ, ਐੱਚ.ਯੂ.ਐੱਫ., ਕੰਪਨੀ,ਐਸੋਸੀਏਸ਼ਨ ਆਫ ਪਰਸਨਸ, ਬਾਡੀ ਆਫ ਇੰਡੀਵਿਜ਼ੂਅਲ, ਗਵਰਨਮੈਂਟ ਆਰਟੀਫੀਸ਼ੀਅਲ ਜਿਊਡਿਸ਼ੀਅਲ ਪਰਸਨ, ਲੋਕਲ ਅਥਾਰਟੀ, ਫਰਮ ਜਾਂ ਟਰੱਸਟ 'ਚੋਂ ਕੋਈ ਇਕ) ਪਾਉਣਾ ਹੋਵੇਗਾ।
5.ਇਸ ਦੇ ਬਾਅਦ ਪੋਰਟਲ ਤੁਹਾਨੂੰ ਇਕ ਮੈਸੇਜ ਦਿਖਾਏਗਾ ਕਿ ਤੁਹਾਡੇ ਵਲੋਂ ਕੀਤਾ ਗਿਆ ਵੇਰਵਾ ਵਿਭਾਗ ਦੇ ਡੇਟਾਬੇਸ ਨਾਲ ਮੈਚ ਕਰਦਾ ਹੈ ਜਾਂ ਨਹੀਂ। ਜੇਕਰ ਤੁਹਾਡੀ ਡਿਟੇਲ ਮੈਚ ਕਰੇਗੀ ਤਾਂ ਤੁਹਾਨੂੰ ਇਹ ਮੈਸੇਜ ਦੇਖਣ ਨੂੰ ਮਿਲੇਗਾ।

Aarti dhillon

This news is Content Editor Aarti dhillon