ਜੇਕਰ ਤੁਹਾਡਾ ਵਾਹਨ ਵੀ ਚੋਰੀ ਜਾਂ ਕਬਾੜ ਬਣ ਗਿਆ ਹੈ ਤਾਂ ਜ਼ਰੂਰ ਕਰੋ ਇਹ ਕੰਮ

08/17/2019 12:59:22 PM

ਨਵੀਂ ਦਿੱਲੀ—ਕਿਸੇ ਵਾਹਨ ਦੇ ਚੋਰੀ ਹੋ ਜਾਣ ਜਾਂ ਹਾਦਸੇ ਦੀ ਸਥਿਤੀ 'ਚ ਤੁਸੀਂ ਹਮੇਸ਼ਾ ਇੰਸ਼ੋਰੈਂਸ ਕਲੇਮ ਦੇ ਬਾਰੇ 'ਚ ਸੋਚਦੇ ਹੋਵੋਗੇ ਪਰ ਕੀ ਇਹ ਕਾਫੀ ਹੈ। ਵਿਸ਼ੇਸ਼ ਤੌਰ 'ਤੇ ਜਦੋਂ ਤੱਕ ਤੁਹਾਡਾ ਵਾਹਨ ਬੁਰੀ ਤਰ੍ਹਾਂ ਨਾਲ ਨੁਕਸਾਨਿਆਂ ਨਾ ਜਾਵੇ ਅਤੇ ਤੁਹਾਨੂੰ ਇਸ ਨੂੰ ਕਬਾੜ 'ਚ ਵੇਚਣ ਦੀ ਲੋੜ ਹੋਵੇ, ਤੁਸੀਂ ਉਸ ਸਥਿਤੀ 'ਚ ਕਲੇਮ ਕਰ ਸਕਦੇ ਹੋ, ਜਦੋਂ ਕਿਸੇ ਹਾਦਸੇ 'ਚ ਤੁਹਾਡੇ ਵਾਹਨ ਦੀ ਮੁਰੰਮਤ ਲਾਗਤ ਇੰਸ਼ਯੋਰਡ ਡਿਕਲੇਅਰਡ ਵੈਲਿਊ (ਆਈ.ਡੀ.ਵੀ.) ਦੀ 75 ਫੀਸਦੀ ਤੋਂ ਜ਼ਿਆਦਾ ਹੋਵੋ। ਆਈ.ਡੀ.ਵੀ. ਤੁਹਾਡੇ ਵਾਹਨ ਦੀ ਕਲੇਮ ਫਾਈਲ ਕਰਦੇ ਸਮੇਂ ਦੀ ਅਨੁਮਾਨਿਤ ਬਾਜ਼ਾਰ ਕੀਮਤ ਹੁੰਦੀ ਹੈ। ਇਥੇ ਤੱਕ ਤਾਂ ਠੀਕ ਹੈ ਪਰ ਜੇਕਰ ਤੁਸੀਂ ਆਪਣੇ ਕਬਾੜ ਹੋਏ ਵਾਹਨ ਨੂੰ ਬਿਨ੍ਹਾਂ ਕਿਸੇ ਕਾਗਜ਼ ਪ੍ਰਕਿਰਿਆ ਦੇ ਅਜਿਹੇ ਹੀ ਕਬਾੜੀ ਨੂੰ ਵੇਚ ਰਹੇ ਹੋ ਤਾਂ ਤੁਸੀਂ ਮੁਸ਼ਕਿਲ 'ਚ ਫਸ ਸਕਦੇ ਹੋ।
ਹਾਲ ਹੀ 'ਚ ਜਾਰੀ ਹੋਏ ਸਰਕੁਲਰ 'ਚ ਇੰਸ਼ੋਰੈਂਸ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਿਟੀ ਆਫ ਇੰਡੀਆ ਨੇ ਸਕਰੈਪ ਡੀਲਰਸ ਨੂੰ ਵੇਚੇ ਗਏ ਵਾਹਨ ਦੇ ਕਾਗਜ਼ਾਤਾਂ ਦੀ ਗਲਤ ਵਰਤੋਂ ਹੁੰਦੀ ਹੈ ਤਾਂ ਉਹ ਕਾਗਜ਼ਾਤ ਜਿਸ ਦੇ ਨਾਂ ਰਜਿਸਟਰਡ ਹਨ ਉਹ ਮੁਸ਼ਕਿਲ 'ਚ ਫਸ ਸਕਦਾ ਹੈ।
ਮੋਟਰ ਵ੍ਹੀਕਲ ਐਕਟ 1988 ਦੀ ਧਾਰਾ 55 ਕਹਿੰਦੀ ਹੈ ਕਿ ਜੇਕਰ ਕੋਈ ਮੋਟਰ ਵਾਹਨ ਕਬਾੜ ਹੋ ਗਿਆ ਹੈ ਜਾਂ ਉਹ ਵਰਤੋਂ ਦੀ ਸਥਿਤੀ 'ਚ ਨਹੀਂ ਹੈ ਤਾਂ ਮਾਲਕ ਨੂੰ ਇਸ ਦੀ ਸੂਚਨਾ 14 ਦਿਨ ਦੇ ਅੰਦਰ ਪੰਜੀਕਰਨ ਅਥਾਰਿਟੀ ਨੂੰ ਦੇਣੀ ਚਾਹੀਦੀ। ਆਮ ਤੌਰ 'ਤੇ ਵਾਹਨ ਦੀ ਵਰਤੋਂ ਜਿਥੇ ਹੁੰਦੀ ਰਹੀ ਹੈ, ਉਸੇ ਖੇਤਰ 'ਚ ਪੰਜੀਕਰਨ ਅਥਾਰਿਟੀ ਨੂੰ ਇਹ ਸੂਚਨਾ ਦੇਣੀ ਹੋਵੇਗੀ। ਨਾਲ ਹੀ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰ.ਸੀ.) ਸੰਬੰਧਤ ਅਥਾਰਿਟੀ ਜਮ੍ਹਾ ਕਰਵਾਉਣੀ ਹੋਵੇਗੀ। ਜੇਕਰ ਉਹ ਉਸ ਦੀ ਓਰੀਜ਼ਨਲ ਅਥਾਰਿਟੀ ਹੋਵੇਗੀ, ਜਿਥੇ ਵਾਹਨ ਰਜਿਸਟਰਡ ਹੋਇਆ ਹੈ ਤਾਂ ਅਥਾਰਿਟੀ ਆਰ.ਸੀ. ਨੂੰ ਕੈਂਸਲ ਕਰ ਦੇਵੇਗੀ ਅਤੇ ਜੇਕਰ ਇਹ ਉਹ ਅਥਾਰਿਟੀ ਨਹੀਂ ਹੋਵੇਗੀ ਤਾਂ ਉਹ ਅਸਲੀ ਪੰਜੀਕਰਨ ਅਥਾਰਿਟੀ ਨੂੰ ਆਰ.ਸੀ. ਭੇਜੇਗੀ।
ਆਰ.ਸੀ. ਨੂੰ ਰੱਦ ਕਰਵਾਉਣ ਦਾ ਕੋਈ ਚਾਰਜ ਨਹੀਂ ਹੈ। ਆਈ.ਆਰ.ਡੀ.ਏ.ਆਈ. ਨੇ ਬੀਮਾ ਕੰਪਨੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਜੇਕਰ ਵਾਹਨ ਦੇ ਪੂਰੀ ਤਰ੍ਹਾਂ ਨਾਲ ਨੁਕਸਾਨੇ ਜਾਣ ਦੀ ਸਥਿਤੀ 'ਚ ਪਾਲਿਸੀਧਾਰਕ ਕਲੇਮ ਲਈ ਆਉਂਦਾ ਹੈ ਤਾਂ ਉਸ ਦੇ ਵਾਹਨ ਦੀ ਆਰ.ਸੀ. ਰੱਦ ਹੋਣੀ ਚਾਹੀਦੀ। ਇਕ ਮੋਟਰ ਵਾਹਨ ਮਾਲਕ ਦੇ ਤੌਰ 'ਤੇ ਤੁਹਾਨੂੰ ਹਮੇਸ਼ਾ ਸਖਤੀ ਨਾਲ ਇਨ੍ਹਾਂ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਅਤੇ ਕਿਸੇ ਵੀ ਮੁਸ਼ਕਿਲ 'ਚ ਖੁਦ ਨੂੰ ਫਸਣ ਤੋਂ ਬਚਾਉਣ ਲਈ ਆਪਣੇ ਕਬਾੜ ਹੋਏ ਜਾਂ ਚੋਰੀ ਹੋ ਚੁੱਕੇ ਵਾਹਨ ਦੀ ਆਰ.ਸੀ. ਨੂੰ ਜ਼ਰੂਰ ਰੱਦ ਕਰਵਾਉਣਾ ਚਾਹੀਦਾ ਹੈ।
 

Aarti dhillon

This news is Content Editor Aarti dhillon