ਘਰ ਦੇ ਕਿਰਾਏ ਦੀ ਨਾ ਲਗਾਓ ਫਰਜ਼ੀ ਰਸੀਦ, ਮਿਲ ਸਕਦਾ ਹੈ ਨੋਟਿਸ

11/21/2019 1:32:44 PM

ਨਵੀਂ ਦਿੱਲੀ — ਇਨਕਮ ਟੈਕਸ ਰਿਟਰਨ(ITR) ਫਾਇਲ ਕਰਦੇ ਸਮੇਂ ਕੁਝ ਲੋਕ ਟੈਕਸ ਬਚਾਉਣ ਲਈ ਘਰ ਕਿਰਾਏ ਦੀ ਫਰਜ਼ੀ ਰਸੀਦ ਲਗਾ ਦਿੰਦੇ ਹਨ। ਪਰ ਹੁਣ ਅਜਿਹਾ ਕਰਨਾ ਭਾਰੀ ਪੈ ਸਕਦਾ ਹੈ ਕਿਉਂਕਿ ਅਜਿਹਾ ਕਰਨ ਦੀ ਸਥਿਤੀ 'ਚ ਤੁਹਾਨੂੰ ਆਮਦਨ ਟੈਕਸ ਵਿਭਾਗ ਦਾ ਨੋਟਿਸ ਮਿਲ ਸਕਦਾ ਹੈ। ਵਿਭਾਗ ਅਜਿਹੀਆਂ ਗਤੀਵਿਧੀਆਂ 'ਤੇ ਇਸ ਅਸੈਸਮੈਂਟ ਸਾਲ(ਮੁਲਾਂਕਣ ਸਾਲ) ਤੋਂ ਲਗਾਮ ਲਗਾਉਣ ਜਾ ਰਿਹਾ ਹੈ। 

ਇਨਕਮ ਟੈਕਸ ਨੇ ਨਵੇਂ ITR ਫਾਰਮ ਅਤੇ ਸੋਧੇ ਹੋਏ ਫਾਰਮ 16 ਨੂੰ ਇਸ ਤਰ੍ਹਾਂ ਨਾਲ ਤਿਆਰ ਕੀਤਾ ਹੈ ਕਿ ਗਲਤ ਦਸਤਾਵੇਜ਼ ਲਗਾਉਣ ਵਾਲੇ ਨੂੰ ਕੰਪਿਊਟਰ ਅਧਾਰਿਤ ਪ੍ਰਕਿਰਿਆ ਨਾਲ ਪਛਾਣ ਕੀਤੀ ਜਾਵੇਗੀ। ਜੇਕਰ ਕਿਸੇ ਵੀ ਡਾਟਾ ਦਾ ਮਿਲਾਨ ਸਹੀ ਨਹੀਂ ਪਾਇਆ ਗਿਆ ਤਾਂ ਤੁਹਾਨੂੰ ਇਨਕਮ ਟੈਕਸ ਵਿਭਾਗ ਦਾ ਨੋਟਿਸ ਮਿਲ ਸਕਦਾ ਹੈ। 

ਡਾਟਾ ਦੀ ਇਲੈਕਰਟ੍ਰਾਨਿਕ ਮੈਚਿੰਗ

ਨਵਾਂ ਫਾਰਮ 16 ਤੋਂ ਇਨਕਮ ਟੈਕਸ ਵਿਭਾਗ ਇਲੈਕਟ੍ਰਾਨਿਕ ਮੈਚਿੰਗ ਦੇ ਜ਼ਰੀਏ ਫਾਰਮ ਵਿਚ ਦਰਜ ਕੀਤੇ ਗਏ ਡਾਟਾ ਦਾ ਮਿਲਾਣ ਕਰੇਗਾ। ਫਾਰਮ ਵਿਚ ਭਰੇ ਗਏ ਡਾਟਾ ਦਾ ਕਈ ਸਰੋਤਾਂ ਨਾਲ ਮਿਲਾਨ ਕੀਤਾ ਜਾਵੇਗਾ। ਇਸ ਦੇ ਨਾਲ ਹੀ 000 ਫਾਰਮ 'ਚ ਇਕ ਡਰਾਪ ਡਾਊਨ ਕਾਲਮ ਦਿੱਤਾ ਗਿਆ ਹੈ, ਜਿਸ ਨਾਲ ਟੈਕਸਦਾਤਾ ਵਧੀਕ ਭੱਤਿਆਂ ਦਾ ਵੇਰਵਾ ਦਰਜ ਕਰ ਸਕਣਗੇ। ਇਸ ਨਾਲ ਹੋਰ ਭੱਤੇ ਜਿਵੇਂ ਐੱਚ.ਆਰ.ਏ., ਐਲ.ਟੀ.ਏ., ਪੈਨਸ਼ਨ ਲੀਵ ਸੈਲਰੀ ਵੱਖਰੇ ਰਹਿਣਗੇ। ਆਮਤੌਰ 'ਤੇ ਦੇਖਿਆ ਜਾਂਦਾ ਹੈ ਕਿ ਟੈਕਸਦਾਤੇ ਦਾ ਆਪਣਾ ਘਰ ਹੋਣ ਦੇ ਬਾਵਜੂਦ ਐਚ.ਆਰ.ਏ. ਦੀ ਡਿਟੇਲ ਦਰਜ ਕੀਤੀ ਜਾਂਦੀ ਹੈ। ਦਰਅਸਲ ਇਕ ਲੱਖ ਦੇ ਸਾਲਾਨਾ ਕਿਰਾਏ 'ਤੇ ਮਕਾਨ ਮਾਲਿਕ ਦੀ ਪੈਟ ਡਿਟੇਲ ਨਹੀਂ ਦੇਣੀ ਹੁੰਦੀ ਹੈ। ਟੈਕਸਦਾਤੇ ਇਸ ਦਾ ਹੀ ਲਾਭ ਲੈਂਦੇ ਹਨ।