ਵਿਆਹ ਤੋਂ ਬਾਅਦ EPF ਖਾਤੇ ''ਚ ਕਰਵਾਉਣਾ ਹੁੰਦਾ ਹੈ ਇਹ ਬਦਲਾਅ, ਜਾਣੋ ਪ੍ਰਕਿਰਿਆ

10/02/2019 1:36:53 PM

ਨਵੀਂ ਦਿੱਲੀ — ਜੇਕਰ ਤੁਸੀਂ ਕਰਮਚਾਰੀ ਪ੍ਰੋਵੀਡੈਂਟ ਫੰਡ(EPF) ਅਤੇ ਕਰਮਚਾਰੀ ਪੈਨਸ਼ਨ ਯੋਜਨਾ(EPS) ਦੇ ਮੈਂਬਰ ਹੋ ਅਤੇ ਤੁਸੀਂ ਹੁਣੇ ਜਿਹੇ ਵਿਆਹ ਕਰਵਾਇਆ ਹੈ ਜਾਂ ਆਉਂਦੇ ਭਵਿੱਖ 'ਚ ਵਿਆਹ ਕਰਵਾਉਣ ਵਾਲੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਦਰਅਸਲ EPFO ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਆਹ ਦੇ ਬਾਅਦ ਪ੍ਰੋਵੀਡੈਂਟ ਫੰਡ ਅਤੇ ਪੈਨਸ਼ਨ ਫੰਡ ਦੇ ਸਬਸਕ੍ਰਾਇਬਰ ਨੂੰ ਨਾਮਿਨੀ ਦੇ ਨਾਮ 'ਚ ਆਪਣੀ ਪਤਨੀ ਜਾਂ ਪਤੀ  ਦਾ ਨਾਮ ਅਪਡੇਟ ਕਰਵਾ ਲੈਣਾ ਚਾਹੀਦਾ ਹੈ। ਇਸ ਦਾ ਮਤਲਬ ਹੈ ਕਿ ਵਿਆਹ ਦੇ ਬਾਅਦ ਤੁਹਾਨੂੰ ਨਵੇਂ ਸਿਰੇ ਤੋਂ ਨਾਮਿਨੇਸ਼ਨ ਕਰਵਾਉਣਾ ਹੋਵੇਗਾ। ਹਾਲਾਂਕਿ ਹੁਣ ਆਈ.ਪੀ.ਐਫ.ਓ. ਨੇ ਆਪਣੇ ਮੈਂਬਰਾਂ ਲਈ ਈ-ਨਾਮਿਨੇਸ਼ਨ ਦੀ ਸਹੂਲਤ ਸ਼ੁਰੂ ਕੀਤੀ ਹੈ। 

EPFO ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਆਹ ਦੇ ਬਾਅਦ EPFO ਖਾਤੇ ਦੇ ਨਾਮਿਨੇਸ਼ਨ ਜ਼ਰੂਰ ਅਪਡੇਟ ਕਰਵਾ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਨਾਮਿਨੀ ਦੀ ਭੂਮਿਕਾ ਨੂੰ ਸਪੱਸ਼ਟ ਕਰਦੇ ਹੋਏ ਕਿਹਾ ਕਿ ਨਾਮਿਨੀ ਇਕ ਅਜਿਹਾ ਵਿਅਕਤੀ ਹੁੰਦਾ ਹੈ, ਜਿਸ ਨੂੰ ਸਬਸਕ੍ਰਾਇਬਰ ਜੀਵਤ ਰਹਿੰਦੇ ਹੋਏ ਨਾਮਿਨੇਟ ਕਰਦਾ ਹੈ। ਇਸ ਲਈ ਉਸ ਨੂੰ ਕਿਸੇ ਵੀ ਖਾਤੇ ਦਾ ਕਲੇਮ ਹਾਸਲ ਕਰਨ 'ਚ ਸਹਾਇਤਾ ਮਿਲਦੀ ਹੈ। EPFO ਸਕੀਮ, 1952 ਅਤੇ ਇੰਪਲਾਈ ਪੈਨਸ਼ਨ ਸਕੀਮ 1995 ਦੇ ਤਹਿਤ ਨਾਮਿਨੇਸ਼ਨ ਨੂੰ ਲੈ ਕੇ ਬਹੁਤ ਸਪੱਸ਼ਟ ਦਿਸ਼ਾ-ਨਿਰਦੇਸ਼ ਹਨ। 

ਈ.ਪੀ.ਐਫ. ਸਕੀਮ 1952 ਦੇ ਪੈਰਾ 2(ਐਫ) ਮੁਤਾਬਕ ਕੋਈ ਵਿਅਕਤੀ ਪਰਿਵਾਰ ਦੇ ਇਕ ਜਾਂ ਜ਼ਿਆਦਾ ਮੈਂਬਰਾਂ ਨੂੰ EFPO ਸਕੀਮ ਲਈ ਨਾਮੀਨੇਟ ਕਰ ਸਕਦਾ ਹੈ। ਹਾਲਾਂਕਿ ਪਰਿਵਾਰ ਦਾ ਕੋਈ ਮੈਂਬਰ ਨਾ ਹੋਣ ਦੀ ਸਥਿਤੀ 'ਚ ਈ.ਪੀ.ਐਫ.ਓ. ਸਬਸਕ੍ਰਾਇਬਰ ਕਿਸੇ ਵੀ ਵਿਅਕਤੀ ਨੂੰ ਨਾਮਿਨੀ ਬਣਾ ਸਕਦਾ ਹੈ ਪਰ ਪਰਿਵਾਰ ਬਣ ਜਾਣ ਦੇ ਨਾਲ ਹੀ ਇਹ ਨਾਮਿਨੇਸ਼ਨ ਰੱਦ ਹੋ ਜਾਵੇਗਾ।

EPFO ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੈਂਬਰ ਨੂੰ ਸਪਾਉਸ ਪਤੀ / ਪਤਨੀ ਅਤੇ ਸਾਰੇ ਬੱਚਿਆਂ ਦਾ ਨਾਮ ਇਕ ਨਿਸ਼ਚਤ ਫਾਰਮ 'ਚ ਭਰਨਾ ਹੁੰਦਾ ਹੈ। ਜੇ ਕੋਈ ਪਰਿਵਾਰ ਨਹੀਂ ਹੈ, ਤਾਂ ਕਿਸੇ ਵੀ ਵਿਅਕਤੀ ਨੂੰ ਨਾਮਜ਼ਦ ਕੀਤਾ ਜਾ ਸਕਦਾ ਹੈ, ਪਰ ਪਰਿਵਾਰ ਦੇ ਬਣਨ ਨਾਲ, ਪਹਿਲਾਂ ਵਾਲੀ ਨਾਮਜ਼ਦਗੀ ਨੂੰ ਅਯੋਗ ਕਰ ਦਿੱਤਾ ਜਾਵੇਗਾ।

ਈਪੀਐਫ ਦਾ ਕੋਈ ਵੀ ਮੈਂਬਰ ਜੋ ਨਾਮਜ਼ਦਗੀ ਪ੍ਰਾਪਤ ਕਰਨਾ ਚਾਹੁੰਦਾ ਹੈ, ਈਪੀਐਫਓ ਦੀ ਵੈਬਸਾਈਟ ਤੇ ਜਾ ਕੇ ਆਨਲਾਈਨ ਨਾਮਜ਼ਦਗੀ ਭਰ ਸਕਦਾ ਹੈ।

EPFO ਦੀ ਵੈਬਸਾਈਟ 'ਤੇ ਲਾਗ ਇਨ ਕਰੋ। ਇਸ ਤੋਂ ਬਾਅਦ ਯੂ.ਏ.ਐਨ ਅਤੇ ਪਾਸਵਰਡ ਦੀ ਸਹਾਇਤਾ ਨਾਲ ਲਾਗ ਇਨ ਕਰੋ। ਜਿਹੜੇ ਲੋਕਾਂ ਨੇ ਅਜੇ ਤੱਕ ਨਾਮੀਨੇਸ਼ਨ ਨਹੀਂ ਕੀਤਾ ਹੈ, ਉਨ੍ਹਾਂ ਦੇ ਸਾਹਮਣੇ ਈ-ਨਾਮੀਨੇਸ਼ਨ ਲਈ ਇਕ ਪਾਪ-ਅੱਪ ਆਵੇਗਾ। ਇਸ ਪਾਪ-ਅੱਪ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਜ਼ਰੂਰੀ ਵੇਰਵਾ ਦੇ ਕੇ ਈ-ਨਾਮੀਨੇਸ਼ਨ ਦੀ ਪ੍ਰਕਿਰਿਆ ਪੂਰੀ ਕਰ ਲਓ।

ਇਹ ਯਾਦ ਰੱਖੋ ਕਿ ਜਿਸ ਕਿਸੇ ਵਿਅਕਤੀ ਨੂੰ ਨਾਮਿਨੀ ਬਣਾਉਣਾ ਹੈ ਉਸਦਾ ਪੂਰਾ ਨਾਮ, ਜਨਮ ਦੀ ਤਾਰੀਖ, ਰਿਸ਼ਤਾ, ਪਤਾ ਅਤੇ ਆਧਾਰ ਸੰਖਿਆ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਨਿਯਮਾਂ ਅਨੁਸਾਰ ਇਕ ਤੋਂ ਜ਼ਿਆਦਾ ਵਿਅਕਤੀਆਂ ਨੂੰ ਵੀ ਨਾਮਿਨੀ ਬਣਾਇਆ ਜਾ ਸਕਦਾ ਹੈ। ਇਸ ਲਈ ਚਾਹੀਦਾ ਹੈ ਕਿ ਤੁਸੀਂ ਨਾਮਿਨੇਸ਼ਨ ਵੇਰਵਾ ਟੈਬ 'ਤੇ ਜਾ ਕੇ ਇਹ ਦੱਸੋ ਕਿ ਕਿਸ ਵਿਅਕਤੀ ਨੂੰ ਕਿੰਨਾ ਹਿੱਸਾ ਮਿਲਣਾ ਚਾਹੀਦਾ ਹੈ।