ਅਜਿਹਾ ਕੀ-ਕੀ ਕਰਨ ਨਾਲ ਤੁਹਾਨੂੰ ਨਹੀਂ ਦੇਣਾ ਪਵੇਗਾ ਬਿਲਕੁੱਲ ਵੀ ਟੈਕਸ, ਜਾਣੋ ਪ੍ਰੋਸੈੱਸ

01/22/2020 1:14:36 PM

ਨਵੀਂ ਦਿੱਲੀ—ਜੇਕਰ ਸਾਰੇ ਡਿਡਕਸ਼ਨਸ ਦੇ ਬਾਅਦ ਤੁਹਾਡੀ ਟੈਕਸ ਯੋਗ ਇਨਕਮ 5 ਲੱਖ ਰੁਪਏ ਤੋਂ ਜ਼ਿਆਦਾ ਨਹੀਂ ਹੈ ਤਾਂ ਤੁਹਾਨੂੰ ਕੋਈ ਟੈਕਸ ਨਹੀਂ ਦੇਣਾ ਹੋਵੇਗਾ। ਭਾਵ ਆਪਣੀ ਟੈਕਸ ਯੋਗ ਇਨਕਮ ਨੂੰ ਘੱਟ ਕਰਨ ਲਈ ਕਈ ਡਿਡਕਸ਼ਨ ਉਪਲੱਬਧ ਹਨ। ਇਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੀ ਟੈਕਸ ਦੇਣਦਾਰੀ ਨੂੰ ਘੱਟ ਕਰ ਸਕਦੇ ਹੋ। ਆਓ ਜਾਣਦੇ ਹਾਂ ਕਿ ਤੁਸੀਂ ਕਿੰਝ ਆਪਣੀ ਟੈਕਸ ਦੀ ਦੇਣਦਾਰੀ ਨੂੰ ਖਤਮ ਕਰ ਸਕਦੇ ਹੋ ਭਾਵ ਤੁਹਾਨੂੰ ਕੀ ਕਰਨਾ ਹੋਵੇਗਾ ਤਾਂ ਜੋ ਤੁਹਾਨੂੰ ਟੈਕਸ ਦੇਣਾ ਹੀ ਨਾ ਪਵੇ।
1. ਸਵਿੰਗਸ ਅਕਾਊਂਟਸ ਦਾ ਵਿਆਜ ਸੈਕਸ਼ਨ 80ਟੀਟੀਏ ਦੇ ਤਹਿਤ ਬਚਤ ਖਾਤਿਆਂ ਤੋਂ 10,000 ਰੁਪਏ ਤੱਕ ਦੇ ਵਿਆਜ 'ਤੇ ਕੋਈ ਟੈਕਸ ਦੇਣਦਾਰੀ ਨਹੀਂ ਬਣਦੀ ਹੈ।
2. ਮੈਡੀਕਲ ਇੰਸ਼ੋਰੈਂਸ
ਸੈਕਸ਼ਨ 80ਈ ਦੇ ਤਹਿਤ ਤੁਸੀਂ ਆਪਣੇ ਜਾਂ ਆਪਣੇ ਕਿਸੇ ਨਿਰਭਰ ਲਈ ਐਜੂਕੇਸ਼ਨ ਲੋਨ ਦੇ ਵਿਆਜ ਭੁਗਤਾਨ 'ਤੇ ਛੋਟ ਪਾ ਸਕਦੇ ਹੋ। ਇਹ ਡਿਡਕਸ਼ਨ 8 ਫਾਈਨੈਂਸ਼ਲ ਈਅਰਸ ਲਈ ਕਲੇਮ ਕੀਤਾ ਜਾ ਸਕਦਾ ਹੈ।
3. ਐੱਚ.ਆਰ.ਏ. ਦੇ ਬਿਨ੍ਹਾਂ ਹਾਊਸ ਰੈਂਟ
ਸੈਕਸ਼ਨ 80 ਜੀਜੀ ਦੇ ਤਹਿਤ ਜੇਕਰ ਤੁਹਾਨੂੰ ਐੱਚ.ਆਰ.ਏ. ਨਹੀਂ ਮਿਲਦਾ ਹੈ ਤਾਂ ਤੁਸੀਂ ਮਹੀਨੇ 'ਚ 5,000 ਰੁਪਏ ਤੱਕ ਜਾਂ ਆਮਦਨ ਦਾ 25 ਫੀਸਦੀ ਜਾਂ ਆਮਦਨ ਦੇ 10 ਫੀਸਦੀ ਤੋਂ ਚੁਕਾਏ ਗਏ ਕਿਰਾਏ ਨੂੰ ਘਟਾ ਕੇ ਨਿਕਲੀ ਰਾਸ਼ੀ ਨੂੰ ਕਲੇਮ ਕਰ ਸਕਦੇ ਹੋ।
4. ਡੋਨੇਸ਼ਨ
ਸੈਕਸ਼ਨ 80ਜੀ ਦੇ ਤਹਿਤ ਮਾਨਤਾ ਪ੍ਰਾਪਤ ਸੰਸਥਾਨਾਂ ਨੂੰ ਦਿੱਤੇ ਗਏ ਡੋਨੇਸ਼ਨ 'ਤੇ ਡਿਡਕਸ਼ਨ ਦਾ ਕਲੇਮ ਕੀਤਾ ਜਾ ਸਕਦਾ ਹੈ। ਇਥੇ ਤੁਹਾਨੂੰ ਦੱਸ ਦੇਈਏ ਕਿ ਤੁਸੀਂ ਨਕਦ 'ਚ 2000 ਰੁਪਏ ਤੋਂ ਜ਼ਿਆਦਾ ਦਾ ਡੋਨੇਸ਼ਨ ਨਹੀਂ ਕਰ ਸਕਦੇ।
5. ਇਲੈਕਟ੍ਰਿਕ ਕਾਰ ਦੀ ਖਰੀਦਾਰੀ
ਸੈਕਸ਼ਨ 80ਈਈਬੀ ਦੇ ਤਹਿਤ ਇਲੈਕਟ੍ਰਿਕ ਵਾਹਨ ਦੀ ਖਰੀਦਾਰੀ ਦੇ ਲਈ ਲਏ ਗਏ ਲੋਨ 'ਤੇ 1.5 ਲੱਖ ਰੁਪਏ ਤੱਕ ਦਾ ਵਿਆਜ ਟੈਕਸ ਫ੍ਰੀ ਹੈ।
6. ਡਿਸੇਬਿਲਿਟੀ
ਸੈਕਸ਼ਨ 80ਡੀਡੀ ਅਤੇ 80ਯੂ ਦੇ ਤਹਿਤ ਜੇਕਰ ਟੈਕਸਪੇਅਰ ਜਾਂ ਡਿਪੈਂਡੇਂਡ ਕਿਸੇ ਅਸਮੱਰਥਾ ਤੋਂ ਗ੍ਰਸਤ ਹੋ ਤਾਂ 750000 ਤੋਂ 1.25 ਲੱਖ ਰੁਪਏ ਤੱਕ ਦਾ ਡਿਡਕਸ਼ਨ ਕਲੇਮ ਕਰ ਸਕਦਾ ਹੋ।
7. ਮੈਡੀਕਲ ਟ੍ਰੀਟਮੈਂਟ
ਸੈਕਸ਼ਨ 980ਡੀਡੀਬੀ ਦੇ ਤਹਿਤ ਜੇਕਰ ਟੈਕਸਪੇਅਰ ਜਾਂ ਨਿਰਭਰ ਕਿਸੇ ਵਿਸ਼ੇਸ਼ ਬੀਮਾਰੀ ਨਾਲ ਪੀੜਤ ਹੋ ਤਾਂ 40,000 ਰੁਪਏ ਤੱਕ ਡਿਡਕਸ਼ਨ ਕਲੇਮ ਕਰ ਸਕਦਾ ਹੈ। ਸੀਨੀਅਰ ਸਿਟੀਜਨ ਦੇ ਮਾਮਲੇ 'ਚ ਇਹ ਰਾਸ਼ੀ 1 ਲੱਖ ਰੁਪਏ ਤੱਕ ਹੈ।


Aarti dhillon

Content Editor

Related News