ਏਜੰਸੀ ਕੋਲੋਂ ਮੁਫਤ ''ਚ ਲੈ ਸਕਦੇ ਹੋ ਗੈਸ ਸਿਲੰਡਰ ਦਾ ਰੈਗੂਲੇਟਰ, ਜਾਣੋ ਇਸ ਦੇ ਨਿਯਮਾਂ ਬਾਰੇ

06/11/2019 12:03:24 PM

ਨਵੀਂ ਦਿੱਲੀ — ਗੈਸ ਸਿਲੰਡਰ ਦਾ ਇਸਤੇਮਾਲ ਅੱਜ ਦੇਸ਼ ਦੇ ਹਰ ਘਰ ਵਿਚ ਹੋ ਰਿਹਾ ਹੈ। ਪਰ ਗੈਸ ਸਿਲੰਡਰ ਦੇ ਰੈਗੂਲੇਟਰ ਨਾਲ ਜੁੜੇ ਕੁਝ ਨਿਯਮਾਂ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਨਿਯਮਾਂ ਬਾਰੇ।

- ਤੁਹਾਡਾ ਰੈਗੂਲੇਟਰ ਚੋਰੀ ਹੋਣ 'ਤੇ ਤੁਹਾਨੂੰ ਇਕ ਖਾਸ ਸਹੂਲਤ ਮਿਲਦੀ ਹੈ ਜਿਸ ਦੇ ਤਹਿਤ ਤੁਸੀਂ ਏਜੰਸੀ ਤੋਂ ਨਵੇਂ ਰੈਗੂਲੇਟਰ ਦੀ ਮੰਗ ਕਰ ਸਕਦੇ ਹੋ। ਇਸ ਲਈ ਤੁਹਾਨੂੰ ਥਾਣੇ 'ਚ ਐਫ.ਆਈ.ਆਰ. ਦਰਜ ਕਰਵਾਉਣੀ ਹੋਵੇਗੀ ਅਤੇ FIR ਦੀ ਕਾਪੀ ਜਮ੍ਹਾ ਕਰਵਾਉਣ ਦੇ ਬਾਅਦ ਏਜੰਸੀ ਤੁਹਾਨੂੰ ਰੈਗੂਲੇਟਰ ਦੇ ਦੇਵੇਗੀ।

- ਜੇਕਰ ਤੁਹਾਡੇ ਸਿਲੰਡਰ ਦਾ ਰੈਗੂਲੇਟਰ ਖਰਾਬ ਹੋ ਗਿਆ ਹੈ ਤਾਂ ਵੀ ਤੁਸੀਂ ਏਜੰਸੀ ਤੋਂ ਰੈਗੂਲੇਟਰ ਦੀ ਮੰਗ ਕਰ ਸਕਦੇ ਹੋ। ਇਸ ਲਈ ਪੈਸਿਆਂ ਦਾ ਭੁਗਤਾਨ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਹਾਲਾਂਕਿ ਇਸ ਲਈ ਸਬਸਕ੍ਰਿਪਸ਼ਨ ਵਾਊਚਰ ਦੀ ਜ਼ਰੂਰਤ ਹੋਵੇਗੀ। ਧਿਆਨ ਰਹੇ ਕਿ ਜੇਕਰ ਤੁਹਾਡੇ ਸਬਸਕ੍ਰਿਪਸ਼ਨ ਵਾਊਚਰ ਦਾ ਨੰਬਰ ਰੈਗੂਲੇਟਰ ਨਾਲ ਮਿਲੇਗਾ, ਤਾਂ ਹੀ ਤੁਹਾਨੂੰ ਨਵਾਂ ਰੈਗੂਲੇਟਰ ਦਿੱਤਾ ਜਾਵੇਗਾ। 

- ਜੇਕਰ ਤੁਹਾਡੇ ਸਿਲੰਡਰ ਦਾ ਰੈਗੂਲੇਟਰ ਡੈਮੇਜ ਹੋ ਜਾਂਦਾ ਹੈ ਜਾਂ ਫਿਰ ਤੁਹਾਡੀ ਕਿਸੇ ਗਲਤੀ ਕਾਰਨ ਖਰਾਬ ਹੁੰਦਾ ਹੈ ਤਾਂ ਰੈਗੂਲੇਟਰ ਲੈਣ ਲਈ ਏਜੰਸੀ ਨੂੰ 150 ਰੁਪਏ ਦੇਣੇ ਪੈਣਗੇ।

- ਗਾਹਕਾਂ ਨੂੰ ਵਧੀਆ ਸਹੂਲਤ ਦੇਣ ਲਈ ਬਜ਼ਾਰ ਵਿਚ ਮਲਟੀਫੰਕਸ਼ਨਲ ਰੈਗੂਲੇਟਰ ਵੀ ਮਿਲਦੇ ਹਨ। ਇਨ੍ਹਾਂ ਰੈਗੂਲੇਟਰ ਦੀ ਸਹਾਇਤਾ ਨਾਲ ਤੁਸੀਂ ਪਤਾ ਲਗਾ ਸਕਦੇ ਹੋ ਕਿ ਤੁਹਾਡੇ ਸਿਲੰਡਰ ਵਿਚ ਕਿੰਨੀ ਗੈਸ ਬਚੀ ਹੈ।


Related News