ਰੇਲਵੇ ਆਪਣੇ ਵਿਸ਼ੇਸ਼ ਯਾਤਰੀਆਂ ਨੂੰ ਟਿਕਟ ਦੀ ਕੀਮਤ ''ਚ ਦਿੰਦਾ ਹੈ ਛੋਟ

04/11/2019 11:51:03 AM

ਨਵੀਂ ਦਿੱਲੀ — ਭਾਰਤੀ ਰੇਲਵੇ ਆਪਣੇ ਵਿਸ਼ੇਸ਼ ਯਾਤਰੀਆਂ ਲਈ ਟਿਕਟ ਦੀ ਕੀਮਤ 'ਚ ਛੋਟ ਦਿੰਦਾ ਹੈ ਜਿਹੜੀ ਕਿ 10 ਫੀਸਦੀ ਤੋਂ 100 ਫੀਸਦੀ ਤੱਕ ਹੋ ਸਕਦੀ ਹੈ। ਰੇਲਵੇ ਕਿਰਾਏ 'ਚ ਕਟੌਤੀ ਸੀਨੀਅਰ ਨਾਗਰਿਕਾਂ, ਅਪਾਹਜ ਯਾਤਰੀਆਂ, ਵਿਦਿਆਰਥੀਆਂ, ਫੌਜੀਆਂ ਦੀ ਵਿਧਿਵਾਵਾਂ, ਰੋਗੀਆਂ ਆਦਿ ਲਈ ਉਪਲੱਬਧ ਕਰਵਾਉਂਦਾ ਹੈ। 

ਭਾਰਤੀ ਰੇਲਵੇ ਦਾ ਆਨਲਾਈਨ ਟਿਕਟਿੰਗ ਪਲੇਟਫਾਰਮ IRCTC ਸਿਰਫ ਸੀਨੀਅਰ ਸਿਟੀਜ਼ਨ ਨੂੰ ਟਿਕਟ 'ਚ ਛੋਟ ਦਿੰਦਾ ਹੈ। ਇਸ ਦੇ ਨਾਲ ਹੀ ਭਾਰਤੀ ਰੇਲਵੇ ਦੀ ਵੈਬਸਾਈਟ - indianrail.gov.in ਦੇ ਅਨੁਸਾਰ, ਰੇਲਵੇ ਦੇ ਕਿਸੇ ਵੀ ਯਾਤਰੀ ਰਿਜ਼ਰਵੇਸ਼ਨ ਪ੍ਰਣਾਲੀ(PRS) ਕਾਊਂਟਰ ਤੋਂ ਹੋਰ ਛੋਟ ਦਾ ਲਾਭ ਲਿਆ ਜਾ ਸਕਦਾ ਹੈ।

- ਸਾਰੀਆਂ ਛੋਟਾਂ ਕਿਰਾਏ ਦੀ ਗਣਨਾ ਐਕਸਪ੍ਰੈੱਸ ਟ੍ਰੇਨਾਂ ਦੇ ਆਧਾਰ 'ਤੇ ਕੀਤੀ ਜਾਂਦੀ ਹੈ।
- ਯਾਤਰੀ ਇਕ ਸਮੇਂ 'ਚ ਸਿਰਫ ਇਕ ਤਰ੍ਹਾਂ ਦੀ ਛੋਟ ਹੀ ਲੈ ਸਕਦੇ ਹਨ। ਕਿਸੇ ਵੀ ਵਿਅਕਤੀ ਨੂੰ ਇਕੱਠੀਆਂ ਦੋ ਜਾਂ ਉਸ ਤੋਂ ਜ਼ਿਆਦਾ ਛੋਟ ਨਹੀਂ ਮਿਲ ਸਕਦੀਆਂ।
- ਟਿਕਟ 'ਤੇ ਹਰੇਕ ਤਰ੍ਹਾਂ ਦੀ ਰਿਆਇਤਾਂ(ਛੋਟਾਂ) ਦਾ ਲਾਭ ਸਟੇਸ਼ਨਾਂ ਅਤੇ ਰਿਜ਼ਰਵੇਸ਼ਨ/ਬੁਕਿੰਗ ਦਫਤਰ ਦੇ ਕਾਊਂਟਰ 'ਤੇ ਟਿਕਟ ਖਰੀਦਣ ਦੇ ਸਮੇਂ ਲਿਆ ਜਾ ਸਕਦਾ ਹੈ। ਕਿਸੇ ਵੀ ਯਾਤਰੀ ਨੂੰ ਟ੍ਰੇਨ ਵਿਚ ਸਫਰ ਦੌਰਾਨ ਟਿਕਟ 'ਤੇ ਛੋਟ ਨਹੀਂ ਮਿਲੇਗੀ।
- ਰਿਆਇਤੀ ਟਿਕਟ ਧਾਰਕ ਟਿਕਟ ਦੇ ਅਸਲ ਕਿਰਾਏ ਦੇ ਫਰਕ ਦਾ ਭੁਗਤਾਨ ਕਰਕੇ ਵੀ ਉੱਚ ਸ਼੍ਰੇਣੀ ਦੀ ਟਿਕਟ ਵਿਚ ਨਹੀਂ ਬਦਲ ਸਕਦਾ ਹੈ।
- ਸੀਨੀਅਰ ਨਾਗਰਿਕ ਨੂੰ ਛੱਡ ਕੇ, ਭਾਰਤੀ ਰੇਲਵੇ ਦੀ ਟਿਕਟ 'ਤੇ ਛੋਟ ਉਸ ਵਿਅਕਤੀ ਜਾਂ ਸੰਗਠਨ ਦੁਆਰਾ ਸਰਟੀਫਿਕੇਟ ਦਿਖਾਉਣ 'ਤੇ ਹੀ ਮਿਲੇਗੀ। ਰੇਲਵੇ ਦੀ ਵੈਬਸਾਈਟ ਅਨੁਸਾਰ, ਹੋਰ ਦੇਸ਼ਾਂ ਵਿਚ ਵਿਅਕਤੀਆਂ/ਸੰਗਠਨਾਂ ਵਲੋਂ ਜਾਰੀ ਕੀਤੇ ਗਏ ਦਸਤਾਵੇਜ਼ ਭਾਰਤ ਵਿਚ ਟਿਕਟ ਛੋਟ ਲਈ ਪ੍ਰਮਾਣਿਤ ਨਹੀਂ ਹਨ।
- ਸੀਨੀਅਰ ਨਾਗਰਿਕਾਂ ਲਈ ਟਿਕਟ ਖਰੀਦਦੇ ਸਮੇਂ ਉਮਰ ਦਾ ਪ੍ਰਮਾਣ ਪੱਤਰ ਹੋਣਾ ਜ਼ਰੂਰੀ ਨਹੀਂ ਹੈ। 
- ਰਿਆਇਤੀ ਟਿਕਟਾਂ 'ਤੇ ਲੰਮੀ ਯਾਤਰਾ ਦੌਰਾਨ ਟ੍ਰੇਨ ਬਦਲਣ ਜਾਂ ਬ੍ਰੇਕ ਆਫ ਜਰਨੀ(en-route) ਦੀ ਸਹੂਲਤ ਨਹੀਂ ਮਿਲਦੀ ਹੈ।
- ਜੇਕਰ ਇਕੋ ਸਮੇਂ ਦੋ ਜਾਂ ਉਸ ਤੋਂ ਜ਼ਿਆਦਾ ਵਿਅਕਤੀਆਂ ਲਈ ਸਿੰਗਲ ਜਾਂ ਵਾਪਸੀ ਯਾਤਰਾ ਟਿਕਟ ਲਈ ਅਰਜ਼ੀ ਦਿੱਤੀ ਜਾਂਦੀ ਹੈ ਤਾਂ ਹਰੇਕ ਵਿਅਕਤੀ ਲਈ ਵੱਖ ਤੋਂ ਛੋਟ ਮਿਲੇਗੀ।