ਆਪਣੇ ਬੱਚਿਆਂ ਲਈ ਵੀ ਖੁੱਲ੍ਹਵਾ ਸਕਦੇ ਹੋ ਪੀ.ਪੀ.ਐੱਫ. ਅਕਾਊਂਟ, ਜਾਣੋ ਪ੍ਰਕਿਰਿਆ

06/02/2019 11:55:49 AM

ਨਵੀਂ ਦਿੱਲੀ—ਪਬਲਿਕ ਪ੍ਰੋਵੀਡੈਂਟ ਫੰਡ (ਪੀ.ਪੀ.ਐੱਫ.) ਸੇਵਿੰਗ ਸਕੀਮ ਸਰਕਾਰ ਵਲੋਂ ਪ੍ਰਾਯੋਜਿਤ ਸੇਵਿੰਗ ਸਕੀਮ ਹੈ ਜਿਸ 'ਚ ਨਿਵੇਸ਼ ਕਰਕੇ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਮੁਨਾਫਾ ਕਮਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਲੋਕ ਭਵਿੱਖ ਨਿਧੀ (ਪੀ.ਪੀ.ਐੱਫ.) ਨਿਵੇਸ਼ ਸਕੀਮ ਦੇ ਬਾਰੇ 'ਚ ਦੱਸ ਰਹੇ ਹਨ। ਪੀ.ਪੀ.ਐੱਫ. ਸੇਵਿੰਗ ਸਕੀਮ ਨੂੰ ਡਾਕ ਘਰ ਜਾਂ ਬੈਂਕ ਅਕਾਊਂਟ 'ਚ ਖੁੱਲ੍ਹਵਾਇਆ ਜਾ ਸਕਦਾ ਹੈ। ਜੇਕਰ ਤੁਸੀਂ ਆਪਣੇ ਨਾਬਾਲਗ ਬੱਚਿਆਂ ਲਈ ਇਸ ਅਕਾਊਂਟ ਨੂੰ ਖੁੱਲ੍ਹਵਾਉਣ ਦੀ ਸੋਚ ਰਹੇ ਹੋ ਤਾਂ ਅਸੀਂ ਤੁਹਾਨੂੰ ਇਸ ਦੇ ਬਾਰੇ 'ਚ ਪੂਰੀ ਜਾਣਕਾਰੀ ਦੇ ਰਹੇ ਹਾਂ ਕਿ ਕਿੰਝ ਬੱਚਿਆਂ ਦੇ ਨਾਂ 'ਤੇ ਪੀ.ਪੀ.ਐੱਫ. ਅਕਾਊਂਟ ਖੁੱਲ੍ਹਵਾਇਆ ਜਾ ਸਕਦਾ ਹੈ।
1. ਨਾਬਾਲਗ ਬੱਚਿਆਂ ਦੇ ਨਾਂ 'ਤੇ ਉਨ੍ਹਾਂ ਦੇ ਮਾਤਾ-ਪਿਤਾ ਜਾਂ ਕਾਨੂੰਨੀ ਗਾਰਡੀਅਨ ਪੀ.ਪੀ.ਐੱਫ. ਅਕਾਊਂਟ ਖੁੱਲ੍ਹਾ ਸਕਦੇ ਹੋ। ਇਕ ਵਾਰ 'ਚ ਸਿਰਫ ਇਕ ਹੀ ਗਾਰਡੀਅਨ ਬੱਚਿਆਂ ਦੇ ਨਾਂ 'ਤੇ ਅਕਾਊਂਟ ਖੁੱਲ੍ਹਵਾ ਸਕਦਾ ਹੈ।
2. ਨਿਵੇਸ਼ ਦੀ ਸੀਮਾ: ਇਸ ਪੀ.ਪੀ.ਐੱਫ. ਅਕਾਊਂਟ 'ਚ ਇਕ ਵਿੱਤੀ ਸਾਲ 'ਚ ਨਿਊਨਤਮ 500 ਰੁਪਏ ਯੋਗਦਾਨ ਅਤੇ ਅਧਿਕਤਮ 1,50,000 ਰੁਪਏ ਤੱਕ ਦਾ ਯੋਗਦਾਨ ਕੀਤਾ ਜਾ ਸਕਦਾ ਹੈ।
3. ਪੀ.ਪੀ.ਐੱਫ. ਅਕਾਊਂਟ ਖੋਲ੍ਹਣ ਲਈ ਓਪਨਿੰਗ ਫਾਰਮ ਵਰਤੋਂ ਕੀਤਾ ਜਾਂਦਾ ਹੈ। ਇਸ ਫਾਰਮ 'ਚ ਗਾਰਡੀਅਨ ਅਤੇ ਮਾਤਾ-ਪਿਤਾ ਨੂੰ ਬੱਚਿਆਂ ਦੀ ਜਾਣਕਾਰੀ ਦੇਣੀ ਹੁੰਦੀ ਹੈ। 
4. ਪਬਲਿਕ ਪ੍ਰੋਵੀਡੈਂਟ ਅਕਾਊਂਟ ਪੋਸਟ ਆਫਿਸ ਜਾਂ ਫਿਰ ਅਜਿਹੇ ਬੈਂਕ ਜੋ ਪੀ.ਪੀ.ਐੱਫ. ਅਕਾਊਂਟ ਖੋਲ੍ਹਦੇ ਹਨ, ਉਥੇ ਖੁੱਲ੍ਹਵਾਇਆ ਜਾ ਸਕਦਾ ਹੈ। 
5. ਟੈਕਸ ਬੈਨੀਫਿਟਸ-ਟੈਕਸ ਬੈਨੀਫਿਟ ਦੇ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਪੀ.ਪੀ.ਐੱਫ. ਅਕਾਊਂਟ 'ਚ ਇਕ ਵਿੱਤੀ ਸਾਲ ਦੇ ਦੌਰਾਨ 1.5 ਲੱਖ ਰੁਪਏ ਦੇ ਯੋਗਦਾਨ 'ਤੇ ਆਮਦਨ ਐਕਟ ਦੀ ਧਾਰਾ 80ਸੀ ਦੇ ਤਹਿਤ ਛੋਟ ਲਈ ਕਲੇਮ ਕੀਤਾ ਜਾ ਸਕਦਾ ਹੈ। ਜੇਕਰ ਇਕ ਵਿਅਕਤੀ ਆਪਣੇ ਬੱਚਿਆਂ ਦੇ ਨਾਂ 'ਤੇ ਵੀ ਅਕਾਊਂਟ ਖੁੱਲ੍ਹਵਾਉਂਦਾ ਹੈ ਤਾਂ ਉਹ ਦੋਵਾਂ ਅਕਾਊਂਟ ਤੋਂ ਕੁੱਲ ਮਿਲਾ ਕੇ 1.5 ਲੱਖ ਰੁਪਏ ਤੱਕ 'ਤੇ ਛੋਟ ਲਈ ਕਲੇਮ ਕਰ ਸਕਦਾ ਹੈ। ਇਸ ਦੇ ਨਾਲ ਇਸ ਅਕਾਊਂਟ 'ਚ ਮਚਿਓਰਿਟੀ ਦੇ ਸਮੇਂ ਮਿਲਣ ਵਾਲਾ ਅਮਾਊਂਟ ਅਤੇ ਇਸ ਦੇ ਨਾਲ ਮਿਲਣ ਵਾਲਾ ਵਿਆਜ ਬਿਲਕੁੱਲ ਟੈਕਸ ਫ੍ਰੀ ਹੁੰਦਾ ਹੈ। 
6. ਇਨ੍ਹਾਂ ਦਸਤਾਵੇਜ਼ਾਂ ਦੀ ਹੋਵੇਗੀ ਲੋੜ-
500 ਰੁਪਏ ਜਾਂ ਇਸ ਤੋਂ ਜ਼ਿਆਦਾ ਰਾਸ਼ੀ ਦਾ ਚੈੱਕ ਚਾਹੀਦਾ ਹੋਵੇਗਾ।
ਫੋਟੋ ਅਤੇ ਮਾਤਾ-ਪਿਤਾ ਜਾਂ ਗਾਰਡੀਅਨ ਦੇ ਕੇ.ਵਾਈ.ਸੀ. ਡਾਕੂਮੈਂਟਰੀ ਦੀ ਲੋੜ ਹੋਵੇਗੀ।
ਬੱਚਿਆਂ ਦੀ ਉਮਰ ਦਾ ਪ੍ਰਮਾਣ ਪੱਤਰ, ਜਿਸ 'ਚ ਆਧਾਰ ਕਾਰਡ ਜਾਂ ਬਰਥ ਸਰਟੀਫਿਕੇਟ ਵਰਤੋਂ ਕੀਤਾ ਜਾ ਸਕਦਾ ਹੈ।


Aarti dhillon

Content Editor

Related News