ਜਾਣੋ ਪੋਸਟ ਆਫਿਸ ਦੇ ਨੈਸ਼ਨਲ ਸੇਵਿੰਗ ਸਰਟੀਫਿਕੇਟ ਨਾਲ ਜੁੜੀਆਂ ਮੁੱਖ ਗੱਲਾਂ

04/24/2019 12:42:27 PM

ਨਵੀਂ ਦਿੱਲੀ—ਭਾਰਤੀ ਡਾਕ ਦੇਸ਼ 'ਚ ਡਾਕ ਸੇਵਾਵਾਂ ਦਾ ਸੰਚਾਲਨ ਕਰਦਾ ਹੈ। ਭਾਰਤੀ ਡਾਕ ਦਾ ਪੂਰੇ ਦੇਸ਼ 'ਚ 1.5 ਲੱਖ ਤੋਂ ਜ਼ਿਆਦਾ ਡਾਕਘਰਾਂ ਦਾ ਨੈੱਟਵਰਕ ਹੈ। ਭਾਰਤੀ ਡਾਕ ਵੱਖ-ਵੱਖ ਵਿਆਜ ਦਰਾਂ ਦੇ ਨਾਲ ਕਈ ਸੇਵਿੰਗ ਸਕੀਮਾਂ ਦੀ ਪੇਸ਼ਕਸ਼ ਕਰਦਾ ਹੈ। ਡਾਕਘਰ ਸੇਵਿੰਗ ਸਕੀਮ 'ਤੇ ਵਿਆਜ ਦਰਾਂ ਸਰਕਾਰ ਦੀ ਛੋਟੀ ਸੇਵਿੰਗ ਸਕੀਮ 'ਤੇ ਵਿਆਜ ਦਰਾਂ ਦੇ ਅਨੁਰੂਪ ਚੱਲਦੀ ਹੈ ਜਿਨ੍ਹਾਂ ਨੂੰ ਤਿਮਾਹੀ ਆਧਾਰ 'ਤੇ ਸੰਬੋਧਤ ਕੀਤਾ ਜਾਂਦਾ ਹੈ। ਭਾਰਤੀ ਡਾਕ ਦੀ ਅਧਿਕਾਰਿਕ ਵੈੱਬਸਾਈਟ ਮੁਤਾਬਕ ਡਾਕਘਰ ਦੇ ਵਲੋਂ ਰਾਸ਼ਟਰੀ ਬਚਤ ਪ੍ਰਮਾਣ ਪੱਤਰ (ਐੱਨ.ਐੱਸ.ਸੀ.) ਦੀ ਸੁਵਿਧਾ ਵੀ ਦਿੱਤੀ ਜਾਂਦੀ ਹੈ। 
ਪੋਸਟ ਆਫਿਸ ਨੈਸ਼ਨਲ ਸੇਵਿੰਗ ਸਰਟੀਫਿਕੇਟ (ਐੱਨ.ਐੱਸ.ਸੀ.) ਦੇ ਬਾਰੇ 'ਚ 5 ਜ਼ਰੂਰੀ ਗੱਲਾਂ—
ਯੋਗਤਾ—ਇੰਡੀਆ ਪੋਸਟ ਦੀ ਵੈੱਬਸਾਈਟ ਦੇ ਅਨੁਸਾਰ ਨੈਸ਼ਨਲ ਸੇਵਿੰਗ ਸਰਟੀਫਿਕੇਟ ਖੁਦ ਜਾਂ ਨਾਬਾਲਗ ਦੇ ਨਾਂ 'ਤੇ ਖੋਲ੍ਹਿਆ ਜਾ ਸਕਦਾ ਹੈ। 
ਅਮਾਊਂਟ—ਐੱਨ.ਐੱਸ.ਸੀ. ਅਕਾਊਂਟ ਨਿਊਨਤਮ 100 ਰੁਪਏ 'ਚ ਜਾਂ ਫਿਰ ਇਸ ਦੇ ਗੁਣਕਾਂ 'ਚ ਰਾਸ਼ੀ ਦੇ ਨਾਲ ਖੋਲ੍ਹਿਆ ਜਾ ਸਕਦਾ ਹੈ। ਇਸ 'ਚ ਨਿਵੇਸ਼ ਦੇ ਲਈ ਅਧਿਕਤਮ ਦੀ ਕੋਈ ਸੀਮਾ ਨਹੀਂ ਹੈ। 
ਵਿਆਜ ਦਰ—ਐੱਨ.ਐੱਸ.ਸੀ. 'ਤੇ 8 ਫੀਸਦ ਦਾ ਰਿਟਰਨ ਮਿਲਦਾ ਹੈ ਜੋ ਕਿ ਸਾਲਾਨਾ ਆਧਾਰ 'ਤੇ ਤੈਅ ਹੁੰਦਾ ਹੈ। ਹਾਲਾਂਕਿ ਇਹ ਮੈਚਿਓਰਿਟੀ ਦੇ ਸਮੇਂ ਮਿਲਦਾ ਹੈ। ਐੱਨ.ਐੱਸ.ਸੀ. 'ਚ 100 ਰੁਪਏ ਨਿਵੇਸ਼ ਕਰਨ 'ਤੇ 5 ਸਾਲ ਦੇ ਬਾਅਦ ਮੈਚਿਓਰਿਟੀ 'ਤੇ 146.93 ਮਿਲ ਸਕਦੇ ਹਨ। 
ਇਨਕਮ ਟੈਕਸ ਲਾਭ—ਨੈਸ਼ਨਲ ਸੇਵਿੰਗ ਸਰਟੀਫਿਕੇਟ 'ਚ ਸੇਵਿੰਗ ਕਰਨ 'ਤੇ ਆਮਦਨ ਐਕਟ ਦੀ ਧਾਰਾ 80 ਸੀ ਦੇ ਤਹਿਤ ਟੈਕਸ 'ਚ ਛੂਟ ਲਈ ਦਾਅਵਾ ਕੀਤਾ ਜਾ ਸਕਦਾ ਹੈ।  
ਟਰਾਂਸਫਰ ਆਫ ਸਰਟੀਫਿਕੇਟ—ਇਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਪ੍ਰਮਾਣ ਪੱਤਰਾਂ ਦੇ ਹਸਤਾਖਰ ਦੇ ਸਮੇਂ ਪੁਰਾਣੇ ਪ੍ਰਮਾਣ ਪੱਤਰਾਂ ਦਾ ਰੱਦ ਨਹੀਂ ਕੀਤਾ ਜਾਂਦਾ ਹੈ। ਪੁਰਾਣੇ ਹੋਲਡਰ ਦੇ ਨਾਂ 'ਤੇ ਸਰਕਿਲ ਬਣਾ ਦਿੱਤਾ ਜਾਂਦਾ ਹੈ ਅਤੇ ਪੁਰਾਣੇ ਪ੍ਰਮਾਣ ਪੱਤਰ 'ਤੇ ਨਵੇਂ ਹੋਲਡਰ ਦਾ ਨਾਂ ਲਿਖ ਦਿੱਤਾ ਜਾਂਦਾ ਹੈ।

Aarti dhillon

This news is Content Editor Aarti dhillon